ਮਾਨ ਸਰਕਾਰ ਨੂੰ ਸਿੱਧੂ ਦੇ ਪਿਤਾ ਦੀ ਨਸੀਹਤ, ਕੰਮ ਕਰੋ ਪਰ ਸੋਸ਼ਲ ਮੀਡੀਆ 'ਤੇ ਨਾ ਪ੍ਰਚਾਰੋ

ਮਾਨਸਾ- ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਕਲ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ

ਮਾਨਸਾ- ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਕਲ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਸਿੱਧੂ ਦੀ ਇਕ ਝਲਕ ਲਈ। ਸਿੱਧੂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕਾਰ ਸਿੰਘ ਅਤੇ ਮਾਤਾ ਚਰਣ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਨਹੀਂ, ਇਕ ਮਜ਼ਦੂਰ ਦਾ ਪੁੱਤਰ ਮਾਰਿਆਂ ਹੈ। ਉਨ੍ਹਾਂ ਹਮਲਾਵਰਾਂ ਨੂੰ ਕਿਹਾ ਕਿ ਹੁਣ ਤੁਹਾਡੇ ਕਲੇਜੇ ਠੰਡ ਪੈ ਗਈ ਹੈ ਮੇਰੇ ਪੁੱਤ ਨੂੰ ਮਾਰ ਕੇ। ਉਨ੍ਹਾਂ ਬੇਨਤੀ ਕੀਤੀ ਕਿ ਅਜਿਹੇ ਕੰਮਾਂ ਵਿਚ ਕੁਝ ਨਹੀਂ ਰੱਖਿਆ  ਅਸੀਂ ਪਤੀ-ਪਤਨੀ ਮਜ਼ਦੂਰੀ ਕਰਕੇ ਪੁੱਤਰ ਨੂੰ ਇਥੋਂ ਤੱਕ ਲਿਆਂਦਾ ਸੀ। ਤਨਖਾਹ ਬਹੁਤ ਘੱਟ ਸੀ। ਰੋਟੀ ਬੜੀ ਮੁਸ਼ਕਲ ਨਾਲ ਚਲਦੀ ਸੀ। ਜਿਸ ਦਿਨ ਤੋਂ ਸੋਸ਼ਲ ਮੀਡੀਆ 'ਤੇ ਸਕਿਓਰਿਟੀ ਘਟਾਉਣ ਦੀਆਂ ਖਬਰਾਂ ਨਸ਼ਰ ਹੋਈਆਂ, ਉਸੇ ਦਿਨ ਤੋਂ ਸਾਡੇ ਘਰ ਦੇ ਬਾਹਰ ਗੱਡੀਆਂ ਘੁੰਮਣ ਲੱਗੀਆਂ। 
ਸਿੱਧੂ ਦੇ ਮਾਤਾ-ਪਿਤਾ ਨੇ ਕਿਹਾ ਜ਼ਿਆਦਾ ਤਰੱਕੀ ਵੀ ਮਰਵਾ ਦਿੰਦੀ ਹੈ
ਅਸੀਂ ਆਪਣੇ ਪੁੱਤ ਨੂੰ ਘਰ ਵਿਚ ਰੋਕ ਕੇ ਰੱਖਿਆ। ਉਨ੍ਹਾਂ ਕਿਹਾ ਕਿ ਜ਼ਿਆਦਾ ਤਰੱਕੀ ਮਰਵਾ ਦਿੰਦੀ ਹੈ। ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ। ਅੱਜ ਸਾਡਾ ਘਰ ਉੱਜੜ ਗਿਆ। ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਕੰਮ ਕਰੋ ਪਰ ਸੋਸ਼ਲ ਮੀਡੀਆ 'ਤੇ ਅਪਲੋਡ ਨਾ ਕਰੋ। ਕਿਸੇ ਨੇ ਸਾਨੂੰ ਗੈਂਗਸਟਰਾਂ ਨਾਲ ਜੋੜ ਦਿੱਤਾ। ਮੈਂ ਆਪਣੀ ਪੂਰੀ ਜ਼ਿੰਦਗੀ ਦਾ ਵੱਡਾ ਹਿੱਸਾ ਫੌਜ ਵਿਚ ਦਿੱਤਾ ਹੈ। ਲੇਹ ਲੱਦਾਖ ਵਰਗੀ ਥਾਂ ਵਿਚ ਮਾਈਨਸ 30 ਡਿਗਰੀ ਸੈਲਸੀਅਸ ਵਿਚ ਡਿਊਟੀ ਕੀਤੀ, ਕੀ ਮੈਂ ਆਪਣੇ ਦੇਸ਼ ਦੇ ਖਿਲਾਫ ਇਕ ਵੀ ਅਪਸ਼ਬਦ ਸੁਣਾਂਗਾ। ਸਾਡੇ ਬੱਚੇ ਨੂੰ ਸਰਕਾਰ ਨੇ ਮਾਰਿਆ ਹੈ। 
ਸਾਨੂੰ ਆਪਣੇ ਪੁੱਤ 'ਤੇ ਮਾਣ ਹੈ ਪਰ ਉਸ ਦੀ ਘਾਟ ਹਮੇਸ਼ਾ ਰੜਕੇਗੀ
ਉਨ੍ਹਾਂ ਕਿਹਾ ਕਿ ਮੇਰੇ ਪੁੱਤ 'ਤੇ ਮੈਨੂੰ ਮਾਣ ਹੈ ਜੋ ਸਾਨੂੰ ਇੰਨੇ ਵੱਡੇ ਮਹਿਲਾਂ ਵਿਚ ਬਿਠਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵੀ ਲੋਕ ਨੇ ਜੋ ਆਪਣੇ ਪੁੱਤ ਦੀ ਨਸ਼ੇ ਕਾਰਨ ਮੌਤ 'ਤੇ ਸਬਰ ਕਰ ਲੈਂਦੇ ਹਨ। ਮੇਰਾ ਪੁੱਤ ਨੂੰ ਤਾਂ ਇੰਨੇ ਲੋਕਾਂ ਦਾ ਪਿਆਰ ਮਿਲਿਆ ਹੈ ਕਿ ਅੱਜ ਉਸ ਨੂੰ ਹਰ ਅੱਖ ਯਾਦ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ 'ਤੇ ਬੋਲਦਿਆਂ ਕਿਹਾ ਕਿ ਜੇ ਸਰਕਾਰ ਨੇ ਸਕਿਓਰਿਟੀ ਘਟਾਉਣੀ ਹੀ ਸੀ ਤਾਂ ਇੰਝ ਸੋਸ਼ਲ ਮੀਡੀਆ 'ਤੇ ਪ੍ਰਚਾਰ ਨਾ ਕਰਦੇ। ਸਰਕਾਰ ਦੇ ਇਸ ਪ੍ਰਚਾਰ ਕਾਰਨ ਮੇਰੇ ਪੁੱਤ ਦੀ ਜਾਨ ਗਈ ਹੈ। ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ। ਪਰ ਉਸ ਦੀ ਘਾਟ ਮੈਨੂੰ ਹਮੇਸ਼ਾ ਰੜਕੇਗੀ। 

Get the latest update about Funeral video, check out more about latest news, truescoop news, Sidhu moosewala & punjab news

Like us on Facebook or follow us on Twitter for more updates.