'ਸਬਸੇ ਆਗੇ ਹੋਂਗੇ ਹਿੰਦੁਸਤਾਨੀ' ਗਾਣਾ ਹੋਇਆ ਸੱਚ, ਸਾਲ ਦੇ ਪਹਿਲੇ ਹੀ ਦਿਨ ਪੈਦਾ ਹੋਏ 67,385 ਬੱਚੇ

ਭਾਰਤ 'ਚ ਨਵੇਂ ਸਾਲ ਦੇ ਦਿਨ ਹੀ (1 ਜਨਵਰੀ) 67385 ਬੱਚੇ ਪੈਦਾ ਹੋਏ।ਜੋ ਇੱਕ ਰਿਕਾਰਡ ...

ਨਵੀਂ ਦਿੱਲੀ — ਭਾਰਤ 'ਚ ਨਵੇਂ ਸਾਲ ਦੇ ਦਿਨ ਹੀ (1 ਜਨਵਰੀ) 67,385 ਬੱਚੇ ਪੈਦਾ ਹੋਏ।ਜੋ ਇੱਕ ਰਿਕਾਰਡ ਹੈ।ਕਿਸੇ ਵੀ ਦੇਸ਼ 'ਚ 1 ਜਨਵਰੀ ਨੂੰ ਕੋਈ ਬੱਚਾ ਪੈਦਾ ਨਹੀ ਹੋਇਆ।ਇਸ ਸੂਚੀ 'ਚ ਚੀਨ ਦੂਸਰੇ ਨੰਬਰ ਤੇ ਰਿਹਾ।ਦੱਸ ਦਈਏ ਕਿ ਸਾਲ 2020 'ਚ ਪ੍ਰਸ਼ਾਤ ਖੇਤਰ 'ਚ ਫਿਜੀ 'ਚ ਬੱਚੇ ਨੇ ਜਨਮ ਲਿਆ।ਇਸ ਦੇ ਨਾਲ ਹੀ 1 ਜਨਵਰੀ ਨੂੰ ਦੁਨੀਆ ਭਰ 'ਚ ਜਿੰਨੇ ਵੀ ਬੱਚੇ ਪੈਦਾ ਹੋਏ।ਉਸ 'ਚੋ' 17 ਪ੍ਰਤੀਸ਼ਤ ਬੱਚੇ ਭਾਰਤ 'ਚ ਜਨਮੇ।ਦੱਸ ਦੱਈਏ ਕਿ ਯੂਨੀਸੈਫ ਨੇ ਸਾਲ ਦੇ ਪਹਿਲੇ ਦਿਨ ਪੈਦਾ ਹੋਏ ਬੱਚਿਆ ਬਾਰੇ ਆਂਕੜੇ ਜਾਰੀ ਕੀਤੇ ਹਨ।ਇਨ੍ਹਾਂ ਆਂਕੜਿਆਂ ਅਨੁਸਾਰ 1 ਜਨਵਰੀ 2020 ਨੂੰ 3,92.078 ਬੱਚੇ ਪੈਦਾ ਹੋਏ ਸਨ।ਭਾਰਤ ਵਿੱਚ ਸਭ ਤੋ ਵੱਧ 67385 ਬੱਚੇ ਪੈਦਾ ਹੋਏ ਸਨ।ਇਸ ਸੂਚੀ ਵਿੱਚ ਚੀਨ ਦੂਜੇ ਨੰਬਰ 'ਤੇ ਸੀ।ਇਸ ਤੋ ਬਾਅਦ ਨਾਈਜੀਰੀਆ, ਪਾਕਿਸਤਾਨ, ਇੰਡੋਨੇਸ਼ੀਆ, ਅਮਰੀਕਾ, ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਅਤੇ ਈਥੋਪੀਆ ਹਨ।ਇਹ ਕਿਹਾ ਜਾਂਦਾ ਹੈ ਕਿ ਦੁਨੀਆ ਭਰ ਵਿੱਚ ਪੈਦਾ ਹੋਏ ਕੁਲ ਬੱਚਿਆ ਵਿੱਚੋ ਲਗਭਗ 50 ਫੀਸਦੀ ਇਨ੍ਹਾਂ ਅੱਠ ਦੇਸ਼ਾਂ 'ਚ ਹਨ।

ਫਿਜੀ 'ਚ ਪੈਦਾ ਹੋਇਆ ਪਹਿਲਾ ਬੱਚਾ —
ਪਹਿਲੇ ਬੱਚੇ ਦਾ ਜਨਮ ਸਾਲ 2020 'ਚ ਪ੍ਰਸ਼ਾਂਤ ਦੇ ਫਿਜੀ 'ਚ ਹੋਇਆ ਸੀ।ਉਸ ਸਮੇਂ ਪਹਿਲੇ ਦਿਨ ਪੈਦਾ ਹੋਇਆ ਆਖਰੀ ਬੱਚਾ ਅਮਰੀਕਾ 'ਚ ਹੋਵੇਗਾ।ਯੂਨੀਸੇਫ ਨੇ ਦੁਨੀਆਂ ਭਰ 'ਚ ਪੈਦਾ ਹੋਏ ਬੱਚਿਆ ਬਾਰੇ ਤੱਥ ਜ਼ਾਹਰ ਕੀਤੇ ਹਨ।ਇਨ੍ਹਾਂ ਤੱਥਾਂ 'ਚ ਇਕ ਦੁਖਦਾਈ ਆਂਕੜਾ ਇਹ ਵੀ ਹੈ ਕਿ 2015 'ਚ ਜਨਮ ਦੇ ਪਹਿਲੇ ਮਹੀਨੇ 'ਚ 25 ਲੱਖ ਨਵਜੰਮੇ ਬੱਚਿਆ ਨੇ ਆਪਣੀਆਂ ਜਾਨਾਂ ਗੁਆਈਆਂ।ਇਨ੍ਹਾਂ 'ਚੋ ਇੱਕ ਤਿਹਾਈ ਬੱਚਿਆਂ ਦੇ ਜਨਮ ਸਮੇਂ ਹੀ ਮੌਤ ਹੋ ਗਈ ਸੀ।

ਪੁਲੜ 'ਚ ਭੇਜਣ ਲਈ ਚੁਣੇ ਗਏ 4 ਪਾਇਲਟ, 2020 'ਚ ਇਸਰੋ ਕਰੇਗਾ 25 ਮਿਸ਼ਨ

ਇੱਕ ਜਨਵਰੀ ਨੂੰ ਪੈਦਾ ਹੋਈਆ ਹਸਤੀਆਂ —
ਸਾਲ ਦੇ ਪਹਿਲੇ ਦਿਨ ਪੈਦਾ ਹੋਏ ਬੱਚੇ ਦੁਨੀਆਂ ਦੀਆ ਮਹਾਨ ਸ਼ਖਸੀਅਤਾਂ ਨਾਲ ਜੋੜ ਕੇ ਆਪਣੀ ਜਨਮ ਮਿਤੀ ਨੂੰ ਵੇਖਦੇ ਹਨ।
 

ਸਤਯੇਂਦਰ ਨਾਥ ਬੋਸ —
ਮਹਾਨ ਭੌਤਿਕ ਵਿਗਿਆਨੀ ਦਾ ਜਨਮ 1 ਜਨਵਰੀ 1894 ਨੂੰ ਕਲਕੱਤਾ 'ਚ ਹੋਇਆ ਸੀ।ਭੌਤਿਕ ਵਿਗਿਆਨ ਦੀਆਂ ਕਈ ਸਿਧਾਂਤਾਂ ਤੋਂ ਇਲਾਵਾ, ਉਹ ਮੁੱਖ ਤੌਰ ਤੇ ਕੁਆਂਟਮ ਮਕੈਨਿਕਸ ਲਈ ਜਾਣਿਆ ਜਾਂਦਾ ਹੈ।ਨੋਬਲ ਲਈ ਵੀ ਨਾਮਜ਼ਦ ਹੋਏ।

ਦਿੱਲੀ ਦੀ ਬੈਟਰੀ ਫੈਕਟਰੀ 'ਚ ਹੋਇਆ ਬਲਾਸਟ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਕਈ ਲੋਕ ਫਸੇ

ਵਿਦਿਆ ਬਾਲਨ —
ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਦਾ ਜਨਮ ਵੀ 1 ਜਨਵਰੀ 1979 ਨੂੰ ਬੰਬੇ (ਮੁੰਬਈ) 'ਚ ਹੋਇਆ ਸੀ।ਨੈਸ਼ਨਲ ਫਿਲਮ ਅਵਾਰਡ ਦੇ ਨਾਲ ਛੇ ਫਿਲਮਫੇਅਰ ਜਿੱਤੀ ਹੈ।2014 'ਚ ਉਹ ਪਦਮ ਸ਼੍ਰੀ ਨਾਲ ਸ਼ਿੰਗਾਰੀ ਹੋਈ।ਬਾਲਨ ਸਮਾਜਿਕ ਵਿਗਿਆਨ 'ਚ ਮਾਸਟਰ ਹਨ, ਨੇ 1995 'ਚ 'ਹਮ ਪੰਚ' ਨਾਲ ਅਭਿਨੈ ਦੀ ਸ਼ੁਰੂਆਤ ਕੀਤੀ ਸੀ।ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।

ਮਹੱਤਵਪੂਰਨ ਸੁਧਾਰ —
ਪਿਛਲੇ ਤਿੰਨ ਦਹਾਕਿਆਂ ਦੌਰਾਨ, ਵਿਸ਼ਵ ਨੇ ਬੱਚਿਆ ਦੇ ਪੰਜਵੇਂ ਜਨਮਦਿਨ ਤੋ ਪਹਿਲਾ ਮੌਤਾਂ ਤੋ ਬਚਣ ਵਿੱਚ ਇੱਕ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਇਹ ਆਂਕੜਾ 50 ਪ੍ਰਤੀਸ਼ਤ ਤੋਂ ਵੱਧ ਹੈ।ਹਾਲਾਂਕਿ ਇਹ ਅਜੇ ਵੀ ਨਵਜੰਮੇ ਬੱਚਿਆਂ ਦੇ ਮਾਮਲੇ ਵਿੱਚ ਚਿੰਤਾਜਨਕ ਹੈ।2018 'ਚ ਜਨਮ ਦੇ ਪਹਿਲੇ ਮਹੀਨੇ ਦੇ ਅੰਦਰ ਮਰਨ ਵਾਲੇ ਬੱਚਿਆ ਦਾ ਹਿੱਸਾ ਪੰਜ ਸਾਲ ਤੋ  ਘੱਟ ਉਮਰ ਦੀਆਂ ਮੌਤਾ ਦਾ 47 ਪ੍ਰਤੀਸ਼ਤ ਸੀ।1990 'ਚ ਇਹ ਹਿੱਸੇਦਾਰੀ 40 ਪ੍ਰਤੀਸ਼ਤ ਸੀ।

Get the latest update about National News, check out more about Worlds, True Scoop News, 1 January & News In Punjabi

Like us on Facebook or follow us on Twitter for more updates.