ਕੋਰੋਨਾ ਖਿਲਾਫ ਲੜਾਈ 'ਚ 10 ਲੱਖ ਅਮਰੀਕੀਆਂ ਨੂੰ ਲੱਗ ਚੁੱਕੀ ਹੈ ਵੈਕਸੀਨ ਦੀ ਪਹਿਲੀ ਖੁਰਾਕ

ਬੀਮਾਰੀਆਂ ਦੀ ਰੋਕਥਾਮ ਵਾਲੇ ਕੇਂਦਰ ਦੇ ਨਿਰਦੇਸ਼ਕ ਰਾਬਰਟ ਰੈਡਫੀਲਡ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀ...

ਬੀਮਾਰੀਆਂ ਦੀ ਰੋਕਥਾਮ ਵਾਲੇ ਕੇਂਦਰ ਦੇ ਨਿਰਦੇਸ਼ਕ ਰਾਬਰਟ ਰੈਡਫੀਲਡ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਵਿਚ 10 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਣਾਏ ਗਏ ਟੀਕੇ ਦੀ ਪਹਿਲੀ ਖੁਰਾਕ ਲਗਵਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦ ਤੱਕ ਸਭ ਨੂੰ ਕੋਰੋਨਾ ਵੈਕਸੀਨ ਨਹੀਂ ਮਿਲਦੀ ਤਦ ਤੱਕ ਲੋਕ ਮਾਸਕ ਲਗਾ ਕੇ ਤੇ ਸਮਾਜਕ ਦੂਰੀ ਬਣਾ ਕੇ ਰੱਖਣ। ਲੋਕ ਵਾਰ-ਵਾਰ ਹੱਥ ਧੋਣ ਦੀ ਆਦਤ ਨੂੰ ਨਾ ਬਦਲਣ।

ਉਨ੍ਹਾਂ ਕਿਹਾ ਕਿ ਅਮਰੀਕਾ ਵਿਚ 10 ਦਿਨ ਪਹਿਲਾਂ ਕੋਰੋਨਾ ਵੈਕਸੀਨ ਦੀ ਸਪਲਾਈ ਅਤੇ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਲੋਕਾਂ ਨੂੰ ਫਿਲਹਾਲ ਪਾਰਟੀਆਂ ਵਿਚ ਨਾ ਜਾਣ ਅਤੇ ਵਧੇਰੇ ਧਿਆਨ ਰੱਖਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਦਵਾਈ ਨਿਰਮਾਤਾ ਕੰਪਨੀਆਂ ਫਾਈਜ਼ਰ-ਬਾਇਐਨਟੈਕ ਅਤੇ ਮੋਡੇਰਨਾ ਨੇ ਅਮਰੀਕਾ ਵਿਚ ਹਫਤੇ ਦੇ ਅਖੀਰ ਤੱਕ ਦੋ ਦਿਨਾਂ ਵਿਚ ਇਕ ਕਰੋੜ ਵੈਕਸੀਨ ਦੀ ਸਪਲਾਈ ਕੀਤੀ ਹੈ। 

ਵਿਸ਼ਵ ਭਰ ਵਿਚ ਅਮਰੀਕਾ ਹੀ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਤੇ ਬ੍ਰਾਜ਼ੀਲ ਵਿਚ ਵੀ ਕੋਰੋਨਾ ਦੇ ਮਾਮਲੇ ਕਾਫੀ ਵੱਧ ਹਨ। ਦੱਸ ਦਈਏ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕਈ ਹੋਰ ਉੱਚ ਅਧਿਕਾਰੀ ਲਾਈਵ ਪ੍ਰਸਾਰਣ ਦੌਰਾਨ ਕੋਰੋਨਾ ਵੈਕਸੀਨ ਲਗਵਾ ਰਹੇ ਹਨ ਤਾਂ ਕਿ ਉਹ ਲੋਕਾਂ ਅੰਦਰੋਂ ਕੋਰੋਨਾ ਟੀਕੇ ਸਬੰਧੀ ਵਹਿਮ ਨੂੰ ਕੱਢ ਸਕਣ।

Get the latest update about 1 million American, check out more about Covid19 & vaccinate

Like us on Facebook or follow us on Twitter for more updates.