4 ਸਾਲਾ ਬਾਅਦ 10 ਸਾਲ ਦੀ ਬੱਚੀ ਨੂੰ ਮਿਲਿਆ ਇਨਸਾਫ, 102 ਸਾਲਾਂ ਰਿਟਾਇਰ ਹੈੱਡਮਾਸਟਰ ਨੇ ਬਣਾਇਆ ਸੀ ਹਵਸ ਦਾ ਸ਼ਿਕਾਰ

ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਘਟਨਾ 2018 ਦੀ ਹੈ ਜਦੋਂ ਪਰਸ਼ੂਰਮਨ 99...

2018 'ਚ ਤਾਮਿਲਨਾਡੂ ਦੇ ਇਕ ਸਰਕਾਰੀ ਸਕੂਲ ਦੇ 102 ਸਾਲਾਂ ਰਿਟਾਇਰ ਹੈੱਡਮਾਸਟਰ ਵਲੋਂ 10 ਸਾਲ ਦੀ ਬੱਚੀ ਦੇ ਜਿਨਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੇ ਹੁਣ ਤਿਰੂਵੱਲੁਰ ਮਹਿਲਾ ਅਦਾਲਤ ਨੇ ਫੈਸਲਾ ਸੁਣਾਈ ਹੈ। ਤਿਰੂਵੱਲੁਰ ਮਹਿਲਾ ਅਦਾਲਤ ਨੇ 102 ਸਾਲਾ ਸੇਵਾਮੁਕਤ ਹੈੱਡਮਾਸਟਰ ਪਰਸ਼ੂਰਾਮਨ ਨੂੰ 10 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਘਟਨਾ 2018 ਦੀ ਹੈ ਜਦੋਂ ਪਰਸ਼ੂਰਮਨ 99 ਸਾਲ ਦੇ ਸਨ। 

ਜਾਣਕਾਰੀ ਮੁਤਾਬਕ ਮੁਲਜ਼ਮ   ਹੈੱਡਮਾਸਟਰ ਦੀਆਂ ਪੰਜ ਧੀਆਂ ਤੇ ਦੋ ਪੁੱਤਰ ਹਨ। ਉਸਨੇ ਸੇਨੇਰਕੁੱਪਮ ਵਿਖੇ ਪੰਜ ਘਰ ਬਣਾਏ ਸਨ ਅਤੇ ਕਿਰਾਏ 'ਤੇ ਦਿੱਤੇ ਸਨ। ਇੱਕ ਪਰਿਵਾਰ ਨੇ ਇੱਕ ਘਰ ਕਿਰਾਏ 'ਤੇ ਲਿਆ ਸੀ ਜੋ ਉਸਦੀ ਰਿਹਾਇਸ਼ ਦੇ ਕੋਲ ਸੀ ਅਤੇ ਉਹਨਾਂ ਦੀ ਇੱਕ ਦਸ ਸਾਲ ਦੀ ਬੇਟੀ ਸੀ। 6 ਜੁਲਾਈ 2018 ਨੂੰ ਜਦੋਂ ਮਾਤਾ-ਪਿਤਾ ਘਰ ਵਾਪਸ ਆਏ ਤਾਂ ਲੜਕੀ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਜਦੋਂ ਉਸ ਦੀ ਮਾਂ ਨੇ ਪੁੱਛਿਆ ਕਿ ਕੀ ਉਸ ਨੇ ਕੁਝ ਖਾਧਾ ਹੈ ਜਿਸ ਕਾਰਨ ਪੇਟ ਦਰਦ ਹੋਇਆ ਹੈ, ਤਾਂ ਉਸ ਨੇ ਖੁਲਾਸਾ ਕੀਤਾ ਕਿ ਬਜ਼ੁਰਗ ਵਿਅਕਤੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ।

ਤਿਰੂਵੱਲੁਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਲਤਾ ਨੇ ਆਈਏਐਨਐਸ ਨੂੰ ਦੱਸਿਆ, "ਮੈਂ ਮਾਮਲੇ ਦੀ ਜਾਂਚ ਅਧਿਕਾਰੀ ਸੀ ਅਤੇ ਮਾਪਿਆਂ ਤੋਂ ਸ਼ਿਕਾਇਤ ਮਿਲਣ 'ਤੇ, ਅਸੀਂ ਪਰਸ਼ੂਰਮਨ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੇ ਅਪਰਾਧ ਕਬੂਲ ਕੀਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।"

ਸਾਢੇ ਤਿੰਨ ਸਾਲ ਬਾਅਦ ਹੁਣ ਇਸ ਮੁਕੱਦਮੇ ਦੀ ਸੁਣਵਾਈ ਖਤਮ ਹੋ ਗਈ ਹੈ ਅਤੇ ਪਰਸੂਮਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 15 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। 15 ਸਾਲ ਦੀ ਕੈਦ ਵਿੱਚੋਂ 10 ਸਾਲ ਸਖ਼ਤ ਕੈਦ ਅਤੇ ਪੰਜ ਸਾਲ ਸਾਧਾਰਨ ਕੈਦ ਹੈ। ਉਸ ਨੂੰ ਚੇਨਈ ਦੀ ਪੁਝਲ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।

ਨਾਬਾਲਗ ਬਲਾਤਕਾਰ ਮਾਮਲਾ: ਮੇਘਾਲਿਆ ਹਾਈ ਕੋਰਟ ਦਾ ਆਇਆ ਵੱਡਾ ਫ਼ੈਸਲਾ

 ਜਿਕਰਯੋਗ ਹੈ ਕਿ ਰਾਜ ਵਿੱਚ ਹਾਲ ਹੀ ਵਿੱਚ ਇੱਕ ਹਫ਼ਤੇ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਨਾਗਰਕੋਇਲ ਵਿੱਚ ਇੱਕ ਕਾਲਜ ਦੇ ਪ੍ਰੋਫੈਸਰ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਦੋ ਸਕੂਲ ਅਧਿਆਪਕਾਂ, ਇੱਕ ਤਿਰੂਵੰਨਾਮਲਾਈ ਤੋਂ ਅਤੇ ਇੱਕ ਮਦੁਰਾਈ ਤੋਂ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
   

Get the latest update about , check out more about TRUE SCOOP NEWS, 10 YEAR GIRL RAPE, 102 YEARS OLD TEACHER RAPE 10 YEAR GIRL & TRUE SCOOP PUNJABI

Like us on Facebook or follow us on Twitter for more updates.