104 ਸਾਲਾ ਬੇਬੇ ਨੇ ਦੋ ਵਾਰ ਦਿੱਤੀ ਕੋਰੋਨਾ ਨੂੰ ਮਾਤ, ਡਾਕਟਰ ਵੀ ਹੈਰਾਨ

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਜਿਥੇ ਨੌਜਵਾਨ ਤੱਕ ਇਸ ਮਹਾਮਾਰੀ ਦੀ ਬ...

ਟੋਰਾਂਟੋ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਜਿਥੇ ਨੌਜਵਾਨ ਤੱਕ ਇਸ ਮਹਾਮਾਰੀ ਦੀ ਬਲੀ ਚੜ੍ਹ ਰਹੇ ਹਨ, ਉੱਥੇ ਹੀ ਕੋਲੰਬੀਆਂ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੋਲੰਬੀਆ ਦੇ ਇਕ ਹਸਪਤਾਲ ਦਾ ਸਟਾਫ ਇਕ ਅਜਿਹੀ 104 ਸਾਲਾ ਬੇਬੇ ਨੂੰ ਦੇਖ ਹੈਰਾਨ ਹੈ ਤੇ ਉਸ ਦੀ ਸ਼ਲਾਘਾ ਕਰ ਰਿਹਾ ਹੈ, ਜਿਸ ਨੇ ਇਕ ਵਾਰ ਨਹੀਂ ਸਗੋਂ ਦੋ ਵਾਰ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ।

ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਭਗ 120 ਕਿਲੋਮੀਟਰ ਉੱਤਰ ਵਿਚ ਸਥਿਤ ਤੁਨਜਾ ਵਿਚ ਸਾਨ ਰਾਫੇਲ ਡੀ ਤੁੰਜਾ ਯੂਨੀਵਰਸਿਟੀ ਹਸਪਤਾਲ ਵਿਚ ਡਾਕਟਰ ਅਤੇ ਨਰਸਾਂ ਕਾਰਮਨ ਹਰਨੈਂਡਜ ਦੀ ਪ੍ਰਸ਼ੰਸਾ ਕਰਦਿਆਂ ਨਹੀਂ ਥੱਕ ਰਹੀਆਂ ਕਿਉਂਕਿ ਉਸ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਕਾਰਣ 5 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਉਸ ਨੇ 21 ਦਿਨਾਂ ਵਿਚ ਇਸ ਵਾਇਰਸ ਨੂੰ ਮਾਤ ਦੇ ਦਿੱਤੀ। ਇਸ 100 ਸਾਲਾ ਮਰੀਜ਼, ਜਿਸ ਨੂੰ ਹਸਪਤਾਲ ਦੇ ਸਟਾਫ ਨੇ ਪਿਆਰ ਨਾਲ "ਕਾਰਮੇਲਿਤਾ" ਦਾ ਨਾਂ ਦਿੱਤਾ ਹੈ, ਨੂੰ ਪਹਿਲੀ ਵਾਰ ਪਿਛਲੇ ਸਾਲ ਜੂਨ ਵਿਚ ਕੋਵਿਡ-19 ਨਾਲ ਇਨਫੈਕਟਿਡ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦਾ ਸੈਨ ਜੋਸ ਨਰਸਿੰਗ ਹੋਮ ਵਿਚ ਇਲਾਜ ਕੀਤਾ ਗਿਆ, ਜਿੱਥੇ ਉਹ 25 ਸਾਲਾਂ ਤੋਂ ਰਹਿ ਰਹੀ ਹੈ।

26 ਫਰਵਰੀ ਨੂੰ ਸਿਨੋਵੈਕ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਹਰਨੈਂਡਜ਼ 8 ਮਾਰਚ ਨੂੰ ਫਿਰ ਤੋਂ ਕੋਰੋਨਾਵਾਇਰਸ ਦੀ ਚਪੇਟ ਵਿਚ ਆ ਗਈ। ਹਸਪਤਾਲ ਦੀ ਇਕ ਨਰਸ ਜੀਨਾ ਗੋਮੇਜ਼, ਜੋ ਹਰਨੈਂਡਜ਼ ਨਾਲ ਨਰਸਿੰਗ ਹੋਮ ਵਿਚ ਕੰਮ ਕਰਦੀ ਸੀ, ਨੇ ਕਿਹਾ ਕਿ ਬਜ਼ੁਰਗ ਮਰੀਜ਼ ਕੋਈ “ਸ਼ਾਨਦਾਰ ਸਰੀਰਕ ਸਮਰੱਥਾ ਵਾਲਾ” ਸੀ ਜੋ ਦੂਜੀ ਵਾਰ ਕੋਵਿਡ-19 ਤੋਂ ਠੀਕ ਹੋ ਗਿਆ ਸੀ। ਗੋਮੇਜ਼ ਨੇ ਅੱਗੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਉਸ ਨੇ ਬਹੁਤ ਵਧੀਆ ਰਿਕਵਰੀ ਕੀਤੀ ਹੈ ਅਤੇ ਉਸ ਨੇ ਇਸ ਵਾਇਰਸ ਨੂੰ ਮਾਤ ਦਿੱਤੀ ਹੈ।

ਦੱਸ ਦਈਏ ਕਿ ਜੋਨਸ ਹਾਪਕਿਨਜ਼ ਯੂਨੀਵਰਸਿਟੀ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਕੋਲੰਬੀਆ ਵਿਚ ਹੁਣ ਤੱਕ 65,608 ਕਾਰੋਨਵਾਇਰਸ ਨਾਲ ਸਬੰਧਿਤ ਮੌਤਾਂ ਦਰਜ ਕੀਤੀਆਂ ਗਈਆਂ ਹਨ।

Get the latest update about Truescoop, check out more about twice, 104 year old lady, beat covid 19 & Truescoop News

Like us on Facebook or follow us on Twitter for more updates.