10ਵੀਂ ਪਾਸ ਨੌਜਵਾਨ ਕਰੋ ਅਪਲਾਈ, ਜਲ ਸੈਨਾ ਵਿਚ ਨਿਕਲੀ 1159 ਅਹੁਦਿਆਂ ਉੱਤੇ ਭਰਤੀ

ਭਾਰਤੀ ਜਲ ਸੈਨਾ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਭਾਰਤੀ ਜਲ ਸੈਨਾ 'ਚ ਟਰੇਡ...

ਭਾਰਤੀ ਜਲ ਸੈਨਾ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਭਾਰਤੀ ਜਲ ਸੈਨਾ 'ਚ ਟਰੇਡਸਮੈਨ ਮੇਟ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹ। ਇਸ ਭਰਤੀ ਦੇ ਅਧੀਨ ਈਸਟਰਨ ਨੇਵਲ ਕਮਾਂਡ, ਵੈਸਟਰਨ ਨੇਵਲ ਕਮਾਂਡ ਅਤੇ ਸਦਰਨ ਨੇਵਲ ਕਮਾਂਡ 'ਚ 1159 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਆਖ਼ਰੀ ਤਾਰੀਖ਼
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ 22 ਫਰਵਰੀ 2021 ਨੂੰ ਹੋਵੇਗੀ
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ 7 ਮਾਰਚ 2021 ਨੂੰ ਹੋਵੇਗੀ

ਅਹੁਦਿਆਂ ਦਾ ਵੇਰਵਾ
ਈਸਟਰਨ ਨੇਵਲ ਕਮਾਂਡ- 710 ਅਹੁਦੇ
ਵੈਸਟਰਨ ਨੇਵਲ ਕਮਾਂਡ- 324 ਅਹੁਦੇ
ਸਦਰਨ ਨੇਵਲ ਕਮਾਂਡ- 125 ਅਹੁਦੇ
ਕੁੱਲ ਅਹੁਦੇ- 1159

ਯੋਗਤਾ 
ਟਰੇਡਸਮੈਨ ਮੇਟ ਦੇ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਹਾਈ ਸਕੂਲ ਜਾਂ ਸੈਕੰਡਰੀ ਯਾਨੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਜ਼ਰੂਰੀ ਹੈ। ਨਾਲ ਹੀ ਸੰਬੰਧਤ ਟਰੇਡ 'ਚ ਆਈ.ਟੀ.ਆਈ. ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੋਣਾ ਵੀ ਜ਼ਰੂਰੀ ਹੈ।

ਉਮਰ
ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਲੈ ਕੇ 25 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਐਪਲੀਕੇਸ਼ਨ ਫੀਸ 
ਆਮ/ਓ.ਬੀ.ਸੀ./ਈ.ਡਬਲਿਊ.ਐੱਸ. ਵਰਗ ਦੇ ਉਮੀਦਵਾਰਾਂ ਲਈ- 205 ਰੁਪਏ 
ਐੱਸ.ਸੀ/ਐੱਸ.ਟੀ./ਪੀ.ਡਬਲਿਊ.ਡੀ./ਐਕਸ-ਐੱਸ ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਲਈ ਕੋਈ ਐਪਲੀਕਸ਼ਨ ਫ਼ੀਸ ਨਹੀਂ ਰੱਖੀ ਗਈ ਹੈ।

ਚੋਣ ਪ੍ਰਕਿਰਿਆ
ਟਰੇਡਸਮੈਨ ਮੇਟ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਆਨਲਾਈਨ ਕੰਪਿਊਟਰ ਬੇਸਡ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ।

ਇਸ ਤਰ੍ਹਾਂ ਅਪਲਾਈ
ਉਮੀਦਵਾਰ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ https://www.joinindiannavy.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ http://www.davp.nic.in/WriteReadData/ADS/eng_10702_92_2021b.pdf 'ਤੇ ਕਲਿੱਕ ਕਰੋ। 

Get the latest update about 10th pass youth, check out more about apply, recruitment & navy

Like us on Facebook or follow us on Twitter for more updates.