ਈਰਾਨ ਵਿਚ ਬਰਫ ਦੇ ਤੋਦੇ ਡਿੱਗਣ ਕਾਰਣ 12 ਹਲਾਕ

ਈਰਾਨ ਦੀ ਰਾਜਧਾਨੀ ਤੇਹਰਾਨ ਦੇ ਨੇੜੇ ਇਕ ਪਰਬਤੀ ਇਲਾਕੇ ਵਿਚ ਬਰਫ ਦੇ ਕਈ ਤੋ...

ਈਰਾਨ ਦੀ ਰਾਜਧਾਨੀ ਤੇਹਰਾਨ ਦੇ ਨੇੜੇ ਇਕ ਪਰਬਤੀ ਇਲਾਕੇ ਵਿਚ ਬਰਫ ਦੇ ਕਈ ਤੋਦੇ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀਵੀ ਚੈਨਲ ਦੀ ਖ਼ਬਰ ਦੇ ਮੁਤਾਬਕ, ਇਲਾਕੇ ਵਿਚ ਤੇਜ਼ ਹਵਾਵਾਂ ਚੱਲਣ ਅਤੇ ਬਰਫਬਾਰੀ ਦੇ ਇਕ ਦਿਨ ਬਾਅਦ ਚਾਰ ਵੱਖ-ਵੱਖ ਥਾਂਵਾਂ 'ਤੇ ਬਰਫ ਦੇ ਤੋਦੇ ਡਿੱਗੇ। 

ਅਲਬੋਰਜ ਪਰਬਤੀ ਲੜੀ ਵਿਚ ਜਿੱਥੇ ਬਰਫ ਦੇ ਤੋਦੇ ਡਿੱਗੇ, ਉੱਥੇ ਹਫਤੇ ਦੇ ਅਖੀਰ ਵਿਚ ਵੱਡੀ ਗਿਣਤੀ ਵਿਚ ਲੋਕ ਪਰਬਤਾਰੋਹਨ ਲਈ ਆਉਂਦੇ ਹਨ। ਸਰਕਾਰੀ ਟੀਵੀ ਚੈਨਲ 'ਤੇ ਦਿਖਾਇਆ ਗਿਆ ਕਿ ਐਮਰਜੈਂਸੀ ਕਰਮੀ ਲਾਪਤਾ ਲੋਕਾਂ ਦੀ ਤਲਾਸ਼ ਦੇ ਲਈ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੇ ਹਨ। ਖ਼ਬਰ ਦੇ ਮੁਤਾਬਕ, 11 ਲੋਕ ਮ੍ਰਿਤਕ ਪਾਏ ਗਏ ਅਤੇ ਇਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

Get the latest update about Iran, check out more about 12 killed & avalanche

Like us on Facebook or follow us on Twitter for more updates.