ਰੇਲਵੇ 'ਚ ਨੌਕਰੀ ਦੇ ਚਾਹਵਾਨ 12ਵੀਂ ਪਾਸ ਨੌਜਵਾਨਾਂ ਲਈ ਖੁਸ਼ਖਬਰੀ, 15 ਅਗਸਤ ਤੱਕ ਕਰੋ ਅਪਲਾਈ

ਜਿਸ ਲਈ 12ਵੀਂ ਪਾਸ ਉਮੀਦਵਾਰ 42 ਸਾਲ ਦੀ ਉਮਰ ਤੱਕ ਰੇਲਵੇ ਦੀ ਅਧਿਕਾਰਤ ਵੈੱਬਸਾਈਟ wcr.indianrailways.gov.in 'ਤੇ ਅਪਲਾਈ ਕਰ ਅਸਾਡੇ ਹਨ। ਆਨਲਾਈਨ ਅਪਲਾਈ ਦੀ ਆਖਰੀ ਮਿਤੀ 15 ਅਗਸਤ ਹੈ...

ਭਾਰਤੀ ਰੇਲਵੇ 'ਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਰੇਲਵੇ ਨੇ ਜੇਈ, ਟੈਕਨੀਸ਼ੀਅਨ ਸਮੇਤ ਵੱਖ-ਵੱਖ ਸ਼੍ਰੇਣੀਆਂ ਦੀਆਂ 102 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਲਈ 12ਵੀਂ ਪਾਸ ਉਮੀਦਵਾਰ 42 ਸਾਲ ਦੀ ਉਮਰ ਤੱਕ ਰੇਲਵੇ ਦੀ ਅਧਿਕਾਰਤ ਵੈੱਬਸਾਈਟ wcr.indianrailways.gov.in 'ਤੇ  ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਦੀ ਆਖਰੀ ਮਿਤੀ 15 ਅਗਸਤ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਮੈਰਿਟ ਸੂਚੀ ਦੁਆਰਾ ਕੀਤੀ ਜਾਵੇਗੀ।

ਖਾਲੀ ਅਸਾਮੀਆਂ ਦੇ ਵੇਰਵੇ
ਜੇਈ - 52 ਪੋਸਟਾਂ
ਟੈਕਨੀਸ਼ੀਅਨ - 35 ਅਸਾਮੀਆਂ
ਹੋਰ ਸ਼੍ਰੇਣੀ ਲਈ - 15 ਪੋਸਟਾਂ

ਤਨਖਾਹ
ਭਰਤੀ ਪ੍ਰਕਿਰਿਆ ਵਿੱਚ ਚੁਣੇ ਜਾਣ 'ਤੇ, ਉਮੀਦਵਾਰ ਨੂੰ 19,000 ਰੁਪਏ ਤੋਂ 44,900 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਯੋਗਤਾ
12ਵੀਂ ਪਾਸ ਤੋਂ ਗ੍ਰੈਜੂਏਟ ਉਮੀਦਵਾਰ ਭਰਤੀ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ
102 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ ਦੀ ਉਮਰ 18 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਮੈਰਿਟ ਸੂਚੀ ਰਾਹੀਂ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ 
*ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ wcr.indianrailways.gov.in 'ਤੇ ਕਲਿੱਕ ਕਰੋ।
*ਹੋਮਪੇਜ 'ਤੇ, 02/2022 GDCE – JE, ਟੈਕਨੀਸ਼ੀਅਨ, ਅਤੇ ਫੁਟਕਲ ਸ਼੍ਰੇਣੀ ਦੀਆਂ ਪੋਸਟਾਂ ਦਾ ਲਿੰਕ ਦੇਖੋ।
*ਫਾਰਮ ਭਰੋ, ਉਮਰ ਦਾ ਪ੍ਰੂਫ਼ ਅਤੇ ਫੋਟੋ ਅਪਲੋਡ ਕਰੋ।
*ਇਸ ਨੂੰ ਜਮ੍ਹਾਂ ਕਰੋ ਅਤੇ ਅਰਜ਼ੀ ਫਾਰਮ ਨੂੰ ਡਾਊਨਲੋਡ ਕਰੋ।

Get the latest update about indian railway, check out more about jobs in railway, latest jobs alert, jobs notification & sarkari naukari

Like us on Facebook or follow us on Twitter for more updates.