ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਨਿਕਲੀ IOCL ਦੀ ਭਰਤੀ, 12ਵੀਂ ਤੋਂ ਲੈ ਕੇ ਗ੍ਰੈਜੂਏਟ ਤੱਕ ਦੇ ਨੌਜਵਾਨ ਕਰੋ ਅਪਲਾਈ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਨੇ 465 ਅਸਾਮੀਆਂ ਦੀ ਭਰ...

ਵੈੱਬ ਸੈਕਸ਼ਨ - ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਨੇ 465 ਅਸਾਮੀਆਂ ਦੀ ਭਰਤੀ ਕੀਤੀ ਹੈ। ਇਸ 'ਚ ਪੰਜਾਬ ਸਣੇ ਹੋਰਾਂ ਸੂਬਿਆਂ ਤੋਂ 12ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਉਮੀਦਵਾਰ IOCL ਦੀ ਅਧਿਕਾਰਤ ਵੈੱਬਸਾਈਟ iocl.com 'ਤੇ ਜਾ ਕੇ 30 ਨਵੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਦੇਸ਼ ਭਰ 'ਚ ਕੁੱਲ 465 ਅਸਾਮੀਆਂ ਲਈ ਭਰਤੀ
ਪੱਛਮੀ ਬੰਗਾਲ - 45
ਬਿਹਾਰ - 36
ਅਸਾਮ - 28
ਯੂਪੀ - 18
ਹਰਿਆਣਾ - 40
ਪੰਜਾਬ - 12
ਦਿੱਲੀ - 22
ਯੂਪੀ - 24
ਉੱਤਰਾਖੰਡ - 6
ਰਾਜਸਥਾਨ - 3
ਹਿਮਾਚਲ ਪ੍ਰਦੇਸ਼ - 3

ਦੱਖਣੀ ਪੂਰਬੀ ਖੇਤਰ ਪਾਈਪਲਾਈਨ
ਉੜੀਸਾ - 48
ਛੱਤੀਸਗੜ੍ਹ - 6
ਝਾਰਖੰਡ - 3
ਟੀਐੱਨ - 34
ਕਰਨਾਟਕ - 7
ਗੁਜਰਾਤ - 87
ਰਾਜਸਥਾਨ - 43

ਵਿਦਿਅਕ ਯੋਗਤਾਵਾਂ
12ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਦੇ ਉਮੀਦਵਾਰ ਭਰਤੀ ਪ੍ਰਕਿਰਿਆ 'ਚ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ
ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਉਮਰ 18 ਤੋਂ 24 ਸਾਲ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
465 ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਅਪਲਾਈ ਕਰੋ
ਟਰੇਡ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ www.iocl.com 'ਤੇ ਜਾਣ।
ਫਿਰ ਵਟਸ ਨਿਊ ਰਿਫਾਇਨਰੀ ਡਿਵੀਜ਼ਨ ਦੇ ਤਹਿਤ ਅਪ੍ਰੈਂਟਿਸ 'ਤੇ ਜਾਓ।
ਫਿਰ ਵਿਸਤ੍ਰਿਤ ਇਸ਼ਤਿਹਾਰ 'ਤੇ ਕਲਿੱਕ ਕਰੋ।
ਹੁਣ ਆਨਲਾਈਨ ਅਪਲਾਈ ਕਰਨ ਲਈ ਕਲਿੱਕ ਕਰੋ।
ਇਸ ਤੋਂ ਬਾਅਦ ਅਰਜ਼ੀ ਫੀਸ ਦਾ ਭੁਗਤਾਨ ਕਰੋ।
ਇਸ ਤੋਂ ਬਾਅਦ ਇਸ ਦਾ ਪ੍ਰਿੰਟ-ਆਊਟ ਲਓ ਤੇ ਭਵਿੱਖ ਲਈ ਰੱਖ ਲਓ।

Get the latest update about Jobs, check out more about Apply, written test & Graduate

Like us on Facebook or follow us on Twitter for more updates.