ਆਂਧਰਾ ਪ੍ਰਦੇਸ਼ 'ਚ ਹੈਵਾਨੀਅਤ ਦੀਆਂ ਸਭ ਹੱਦਾਂ ਹੋਈਆਂ ਪਾਰ, 13 ਸਾਲਾਂ ਬੱਚੀ ਨਾਲ 80 ਵਿਅਕਤੀਆਂ ਨੇ ਕੀਤਾ ਬਲਾਤਕਾਰ

ਆਂਧਰਾ ਪ੍ਰਦੇਸ਼ ਇਕ ਦਰਦਨਾਕ ਖੱਟਣਾ ਸਾਹਮਣੇ ਆਈ ਹੈ ਜਿਸ ਨੇ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 13 ਸਾਲਾ ਲੜਕੀ ਨਾਲ 80 ਵਿਅਕਤੀਆਂ ਵੱਲੋਂ ਬਲਾਤਕਾਰ ਕੀਤਾ...

ਆਂਧਰਾ ਪ੍ਰਦੇਸ਼ ਇਕ ਦਰਦਨਾਕ ਖੱਟਣਾ ਸਾਹਮਣੇ ਆਈ ਹੈ ਜਿਸ ਨੇ ਹੈਵਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ  ਸਾਹਮਣੇ ਆਇਆ ਹੈ ਜਿੱਥੇ ਇੱਕ 13 ਸਾਲਾ ਲੜਕੀ ਨਾਲ 80 ਵਿਅਕਤੀਆਂ ਵੱਲੋਂ ਬਲਾਤਕਾਰ ਕੀਤਾ ਗਿਆ। ਉਸ ਨੂੰ ਅੱਠ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਵੇਸਵਾਪੁਣੇ ਲਈ ਮਜਬੂਰ ਕੀਤਾ ਗਿਆ ਸੀ। ਇਸ 13 ਸਾਲਾਂ ਬੱਚੀ ਦੀ ਹਾਲਤ ਨਾਜ਼ੁਕ ਹੈ ਤੇ ਸ਼ਰੀਰਕ ਤੋਰ ਤੇ ਪੂਰੀ ਤਰ੍ਹਾਂ ਕਮਜ਼ੋਰ ਵੀ ਹੈ। ਈ ਮਾਮਲੇ ਦੇ ਸਾਹਮਣੇ ਆਉਣ ਤੇ ਪੁਲਿਸ ਨੇ ਜਾਂਚ ਹਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਬੀ.ਟੈਕ ਦੇ ਵਿਦਿਆਰਥੀ ਸਮੇਤ 10 ਵਿਅਕਤੀਆਂ ਨੂੰ ਮੰਗਲਵਾਰ, 19 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ।

ਜਾਣਕਾਰੀ ਮੁਤਾਬਿਕ ਪੀੜਤ ਨੂੰ ਸਵਰਨ ਕੁਮਾਰੀ, ਦੁਆਰਾ ਗੋਦ ਲਿਆ ਗਿਆ ਸੀ, ਜਿਸਨੇ ਜੂਨ 2021 ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਇੱਕ ਹਸਪਤਾਲ ਵਿੱਚ ਉਸਦੀ  ਮਾਂ ਨਾਲ ਦੋਸਤੀ ਕੀਤੀ ਸੀ। ਕੋਵਿਡ -19 ਦੇ ਕਾਰਨ ਜਲਦੀ ਹੀ ਲੜਕੀ ਦੀ ਮਾਂ ਦੀ ਮੌਤ ਹੋ ਗਈ ਸੀ, ਅਤੇ ਉਸਦੇ ਪਿਤਾ ਦੀ ਜਾਣਕਾਰੀ ਤੋਂ ਬਿਨਾ ਹੀ ਲੜਕੀ ਨੂੰ ਔਰਤ ਦੁਆਰਾ ਅਗਵਾ ਕਰ ਲਿਆ ਗਿਆ ਸੀ। 

ਅਗਸਤ 2021 ਵਿੱਚ, ਲੜਕੀ ਦੇ ਪਿਤਾ ਨੇ ਪੁਲਿਸ ਕੋਲ ਪਹੁੰਚ ਕੀਤੀ ਅਤੇ ਸ਼ਿਕਾਇਤ ਦਰਜ ਕਰਵਾਈ। ਇਸ ਦੇ ਆਧਾਰ ’ਤੇ ਪੁਲੀਸ ਨੇ ਮੁੱਖ ਮੁਲਜ਼ਮ ਦੀ ਪਛਾਣ ਮਹਿਲਾ ਸਵਰਨ ਕੁਮਾਰੀ ਵਜੋਂ ਕੀਤੀ ਹੈ। ਪੁਲਸ ਨੇ ਪੀੜਤਾ ਅਤੇ ਦੋਸ਼ੀ ਤੋਂ ਪੁੱਛਗਿੱਛ ਕਰਨ 'ਤੇ ਹੈਰਾਨ ਕਰਨ ਵਾਲੀ ਹਕੀਕਤ ਦਾ ਖੁਲਾਸਾ ਕੀਤਾ।


ਦੋਸ਼ੀ ਤੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਲੜਕੀ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਵੱਖ-ਵੱਖ ਵੇਸ਼ਵਾ ਘਰਾਂ ਵਿੱਚ ਭੇਜਿਆ ਗਿਆ ਸੀ। ਪੁਲਿਸ ਨੇ ਸਵੰਰਾ ਕੁਮਾਰੀ ਦੀ ਸ਼ਨਾਖਤ ਕੀਤੀ ਹੈ, ਜਿਸ ਨੇ ਲੜਕੀ ਨੂੰ ਭਜਾ ਲਿਆ ਸੀ ਅਤੇ ਉਸ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਸੀ। ਇਸ ਤੋਂ ਇਲਾਵਾ ਪੁਲਿਸ ਨੇ 80 ਮੁਲਜ਼ਮਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਸ਼ੁਰੂ ਕਰ ਦਿੱਤੀ ਹੈ।

ਏਐਸਪੀ ਸੁਪਰਜਾ ਨੇ ਕਿਹਾ, “ਇਸ ਕੇਸ ਦਾ ਇੱਕ ਮੁਲਜ਼ਮ ਲੰਡਨ ਵਿੱਚ ਹੈ। ਹੁਣ ਤੱਕ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਰ, 53 ਮੋਬਾਈਲ ਫ਼ੋਨ, ਤਿੰਨ ਆਟੋ ਅਤੇ ਬਾਈਕ ਬਰਾਮਦ ਕੀਤੇ ਹਨ।

Get the latest update about SAWARNA KUMARI, check out more about CRIME NEWS, BROTHEL HOUSES, TRUE SCOOP PUNJABI & MINOR GIRL RAPED BY 80 MEN

Like us on Facebook or follow us on Twitter for more updates.