ਮਨੀਪੁਰ 'ਚ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਹੇਠ ਦੱਬੇ ਸਥਾਨਕ ਲੋਕ ਅਤੇ ਫੌਜੀ ਜਵਾਨ, 14 ਮੌਤਾਂ, ਬਚਾਓ ਅਭਿਆਨ ਜਾਰੀ

ਮਨੀਪੁਰ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਇਹ ਘਟਨਾ ਵਾਪਰੀ ਹੈ ਜਿਸ ਦੇ ਕਰਕੇ 14 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਬੁੱਧਵਾਰ ਰਾਤ ਨੂੰ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਆਮ ਲੋਕਾਂ ਦੇ ਨਾਲ ਕਈ ਖੇਤਰੀ ਫੌਜ ਦੇ ਜਵਾਨ ਵੀ ਪ੍ਰਭਾਵਿਤ ਹੋਏ ਹਨ ...

ਮਨੀਪੁਰ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਇਹ ਘਟਨਾ ਵਾਪਰੀ ਹੈ ਜਿਸ ਦੇ ਕਰਕੇ 14 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਬੁੱਧਵਾਰ ਰਾਤ ਨੂੰ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਆਮ ਲੋਕਾਂ ਦੇ ਨਾਲ ਕਈ ਖੇਤਰੀ ਫੌਜ ਦੇ ਜਵਾਨ ਵੀ ਪ੍ਰਭਾਵਿਤ ਹੋਏ ਹਨ। ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ 23 ਨੂੰ ਬਾਹਰ ਕੱਢ ਲਿਆ ਗਿਆ ਹੈ। ਰੈਸਕਿਓ ਅਪ੍ਰੇਸ਼ਨ ਹਜੇ ਵੀ ਜਾਰੀ ਹੈ।  
ਜਾਣਕਾਰੀ ਮੁਤਾਬਕ ਜਿਰੀਬਾਮ ਨੂੰ ਇੰਫਾਲ ਨਾਲ ਜੋੜਨ ਲਈ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਜਿਸ ਦੀ ਸੁਰੱਖਿਆ ਲਈ 107 ਟੈਰੀਟੋਰੀਅਲ ਆਰਮੀ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਬੁੱਧਵਾਰ ਰਾਤ ਨੂੰ ਇੱਥੇ ਭਾਰੀ ਮੀਂਹ ਦੇ ਕਾਰਨ ਜਮੀਨ ਖਿਸਕ ਗਈ ਜਿਸ ਵਿੱਚ ਕਈ ਨੌਜਵਾਨ ਦੱਬ ਗਏ। ਵੀਰਵਾਰ ਸਵੇਰੇ ਫੌਜ, ਅਸਾਮ ਰਾਈਫਲਜ਼, ਮਣੀਪੁਰ ਪੁਲਸ ਵੱਲੋਂ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਵਿਚ ਸਾਈਟ 'ਤੇ ਉਪਲਬਧ ਇੰਜੀਨੀਅਰਿੰਗ ਉਪਕਰਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ, "ਮਣੀਪੁਰ ਦੇ ਤੁਪੁਲ ਰੇਲਵੇ ਸਟੇਸ਼ਨ ਦੇ ਕੋਲ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਮਨੀਪੁਰ ਦੇ ਸੀਐਮ ਐਨ ਬੀਰੇਨ ਸਿੰਘ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕੀਤੀ। ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਹੈ। ਐਨਡੀਆਰਐਫ ਦੀ ਇੱਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜਾਂ 'ਚ ਸ਼ਾਮਲ ਹੋ ਗਏ ਹਨ।
ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਜ਼ਮੀਨ ਖਿਸਕਣ ਦੀ ਮੰਦਭਾਗੀ ਸਥਿਤੀ ਦਾ ਜਾਇਜ਼ਾ ਲੈਣ ਲਈ ਤੁਪੁਲ ਦਾ ਦੌਰਾ ਕੀਤਾ। ਮੈਂ ਸਥਿਤੀ ਦਾ ਜਾਇਜ਼ਾ ਲੈਣ ਲਈ ਮੈਨੂੰ ਬੁਲਾਉਣ ਅਤੇ ਹਰ ਸੰਭਵ ਮਦਦ ਦਾ ਭਰੋਸਾ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦੀ ਹਾਂ। ਬਚਾਅ ਕਾਰਜ ਲਈ NDRF ਦੀ ਟੀਮ ਪਹਿਲਾਂ ਹੀ ਘਟਨਾ ਸਥਾਨ 'ਤੇ ਪਹੁੰਚ ਚੁੱਕੀ ਹੈ।
ਜਾਣਕਾਰੀ ਮੁਤਾਬਿਕ ਮਨੀਪੁਰ ਦੇ ਨੋਨੀ 'ਚ ਜ਼ਮੀਨ ਖਿਸਕਣ 'ਚ ਫਸੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਸਵੇਰੇ ਤੁਪੁਲ ਤੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਮਲਬੇ 'ਚੋਂ 23 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ 'ਚੋਂ 14 ਦੀ ਮੌਤ ਹੋ ਗਈ। ਡੀਜੀਪੀ ਪੀ ਡੋਂਗੇਲ ਨੇ ਕਿਹਾ ਕਿ ਕਿੰਨੇ ਲੋਕ ਦੱਬੇ ਹੋਏ ਹਨ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪਿੰਡ ਵਾਸੀਆਂ, ਫੌਜ ਅਤੇ ਰੇਲਵੇ ਦੇ ਜਵਾਨਾਂ, ਮਜ਼ਦੂਰਾਂ ਸਮੇਤ 60 ਲੋਕਾਂ ਦੇ ਫਸੇ ਹੋਣ  ਦਾ ਖਦਸਾ ਹੈ। ਇਜੇਈ ਨਦੀ ਨੂੰ ਵੱਡੇ ਪੱਧਰ 'ਤੇ ਮਲਬਾ ਡਿੱਗਣ ਕਾਰਨ ਰੋਕ ਦਿੱਤਾ ਗਿਆ ਹੈ, ਜਿਸ ਨਾਲ ਇੱਕ ਸਰੋਵਰ ਬਣ ਗਿਆ ਹੈ ਜੋ ਨੀਵੇਂ ਇਲਾਕਿਆਂ ਨੂੰ ਡੁੱਬ ਸਕਦਾ ਹੈ।

Get the latest update about manipur news, check out more about DevendraFadnavis, manipur landslide, ManipurLandslide manipur noney landslide & landslide in manipur

Like us on Facebook or follow us on Twitter for more updates.