ਪੱਛਮੀ ਬੰਗਾਲ 'ਚ ਭਿਆਨਕ ਸੜਕੀ ਹਾਦਸਾ, ਕੋਹਰੇ ਕਾਰਨ ਆਪਸ 'ਚ ਟਕਰਾਏ 3 ਵਾਹਨ, 14 ਦੀ ਮੌਤ

ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਧੁਪਗੁੜੀ ਥਾਣਾ ਖੇਤਰ ਅਧੀਨ ਜਲ ਢਾਕਾ ਨਦੀ ਦੇ ਨਜ਼...

ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਧੁਪਗੁੜੀ ਥਾਣਾ ਖੇਤਰ ਅਧੀਨ ਜਲ ਢਾਕਾ ਨਦੀ ਦੇ ਨਜ਼ਦੀਕ ਹਾਈਵੇਅ ਉੱਤੇ ਮੰਗਲਵਾਰ ਦੀ ਰਾਤ 9:15 ਵਜੇ ਕੋਹਰੇ ਕਾਰਨ ਬੋਲਡਰ ਟਰੱਕ ਨਾਲ ਦੋ ਹੋਰ ਵਾਹਨ ਟਕਰਾ ਗਏ। ਇਸ ਘਟਨਾ ਵਿਚ 14 ਲੋਕਾਂ ਦੀ ਮੌਤ ਅਤੇ 10 ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮੌਕੇ ਉੱਤੇ ਪੁਲਸ ਤੇ ਹੋਰ ਬਚਾਅ ਦਲ ਪਹੁੰਚ ਗਏ ਹਨ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਸਵਾ 9 ਵਜੇ ਇਕ ਬੋਲਡਰ ਲੋਡੈਡ ਟਰੱਕ (ਦੱਸ ਪਹੀਆ) ਡਬਲਿਊ ਬੀ 61ਏ/2492 ਮਾਇਆਨਾਲੀ (ਨੈਸ਼ਨਲ ਹਾਇਵੇਅ 31ਡੀ) ਤੋਂ ਲੰਘ ਰਿਹਾ ਸੀ ਤੇ ਮਇਨਾਗੁੜੀ ਵੱਲੋਂ ਸੱਜੇ ਪਾਸਿਓਂ ਅੱਗੇ ਵੱਧ ਰਿਹਾ ਸੀ ਅਤੇ ਇਕ ਟਾਟਾ ਮੈਜਿਕ ਤੇ ਇਕ ਮਾਰੁਤੀ ਵੈਨ ਡਬਲਿਊ ਬੀ 85/0221 ਅਤੇ ਡਬਲਿਊ ਬੀ75/4694 ਅਤੇ ਕਾਰ ਡਬਲਿਊ ਬੀ 72ਆਰ/1088 ਉਲਟ ਦਿਸ਼ਾ ਤੋਂ ਧੁਪਗੁੜੀ ਵੱਲ ਆ ਰਹੀਆਂ ਸਨ। ਕੋਹਰੇ ਕਾਰਨ ਪਹਿਲਾ ਵਾਹਨ ਅਚਾਨਕ ਟਰੱਕ ਨਾਲ ਟਕਰਾਇਆ ਅਤੇ ਟਰੱਕ ਆਪਣੀ ਸੱਜੀ ਸਾਈਡ ਦੇ ਪਹੀਏ ਦਾ ਸੰਤੁਲਨ ਗੁਆ ਬੈਠਾ ਅਤੇ ਡਿਵਾਈਡਰ ਨਾਲ ਜਾ ਟਕਰਾਇਆ ਅਤੇ ਬਾਅਦ ਵਿਚ ਗਲਤ ਸਾਈਡ ਨਾਲ ਆ ਰਹੇ ਹੋਰ ਦੋ ਵਾਹਨ ਲਾਰੀ ਦੇ ਖੱਬੇ ਪਾਸੇ ਵੱਲ ਇਕ ਦੇ ਬਾਅਦ ਇਕ ਟਕਰਾ ਗਏ, ਜਿਸ ਦੇ ਨਾਲ ਵਾਹਨ ਦਾ ਟਾਇਰ ਫਟ ਗਿਆ। ਇਸ ਦੌਰਾਨ 12 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਦੋ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। 

Get the latest update about 14 killed, check out more about road accident & West Bengal

Like us on Facebook or follow us on Twitter for more updates.