ਮੁੜ ਵਿਵਾਦਾਂ 'ਚ ਘਿਰੀ ਖ਼ਾਕੀ, 16 ਸਾਲਾਂ ਨਾਬਾਲਗ ਨਾਲ ਸਬ ਇੰਸਪੈਕਟਰ ਨੇ ਕੀਤੀ ਕੁੱਟਮਾਰ, ਨਾਬਾਲਗ ਹਸਪਤਾਲ 'ਚ ਭਰਤੀ

ਪੰਜਾਬ ਪੁਲਿਸ ਕੋਈ ਨਾ ਕੋਈ ਗੱਲ ਕਰਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਕਦੇ ਭ੍ਰਿਸ਼ਟਾਚਾਰ, ਰਿਸ਼ਵਤ ਖੋਰੀ ਤੇ ਕਦੇ ਨਜਾਇਜ਼ ਕੁੱਟਮਾਰ ਦੇ ਦੋਸ਼ ਹਮੇਸ਼ਾ ਹੀ ਖਾਕੀ ਤੇ ਲਗਦੇ ਰਹਿੰਦੇ ਹਨ। ਅਜਿਹਾ ਹੀ ਇਕ ਨਵਾਂ ਮਾਮਲਾ ਢੱਲਣ ਨੂੰ ਮਿਲਿਆ ਹੈ...

ਕਪੂਰਥਲਾ :- ਪੰਜਾਬ ਪੁਲਿਸ ਕੋਈ ਨਾ ਕੋਈ ਗੱਲ ਕਰਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਕਦੇ ਭ੍ਰਿਸ਼ਟਾਚਾਰ, ਰਿਸ਼ਵਤ ਖੋਰੀ ਤੇ ਕਦੇ ਨਜਾਇਜ਼ ਕੁੱਟਮਾਰ ਦੇ ਦੋਸ਼ ਹਮੇਸ਼ਾ ਹੀ ਖਾਕੀ ਤੇ ਲਗਦੇ ਰਹਿੰਦੇ ਹਨ। ਅਜਿਹਾ ਹੀ ਇਕ ਨਵਾਂ ਮਾਮਲਾ ਢੱਲਣ ਨੂੰ ਮਿਲਿਆ ਹੈ। ਜਿਲਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਪਿੰਡ ਖੰਗੂੜਾ 'ਚ, ਜਿਥੇ ਪੁਲਿਸ ਵਲੋਂ ਨਜ਼ੈਕ ਇਕ 16 ਸਾਲਾਂ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ। ਇੱਕ 16 ਸਾਲ ਦੇ ਨਾਬਾਲਿਗ ਨੌਜਵਾਨ ਲਵਪ੍ਰੀਤ ਨੇ ਸਬ ਇੰਸਪੈਕਟਰ ਤੇ ਕੁੱਟਮਾਰ ਦੇ ਦੋਸ਼ ਲਗਾਏ ਹਨਤੇ ਇਸ ਸਮੇ ਹਸਪਤਾਲ 'ਚ ਭਰਤੀ ਹੈ।

ਜਾਣਕਾਰੀ ਦੇਂਦਿਆਂ ਖੰਗੂੜਾ ਪਿੰਡ ਦੇ ਨਾਬਾਲਿਗ ਲਵਪ੍ਰੀਤ ਨੇ ਦੱਸਿਆ ਕਿ ਦੋ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਉਸ ਦੇ ਭਰਾ ਨੂੰ ਲੈਣ ਵਾਸਤੇ ਜਦ ਕਿ ਉਹ ਮੇਰੇ ਭਰਾ ਦੀ ਜਗ੍ਹਾ ਤੇ ਮੈਨੂੰ ਸਦਰ ਥਾਣੇ ਲੈ ਕੇ ਪਹੁੰਚ ਗਏ। ਥਾਣੇ ਲਿਜਾਣ ਉਪਰੰਤ ਪੁਲਿਸ ਮੁਲਾਜ਼ਮਾਂ ਨੇ ਮੈਨੂੰ ਚੱਪਲਾਂ ਉਤਾਰਨ ਲਈ ਕਿਹਾ। ਜਿਸ ਉਪਰੰਤ ਇਕ ਮੁਲਾਜ਼ਮ ਨੇ ਮੇਰੇ ਹੱਥ ਪਕੜ ਲਏ ਤੇ ਦੂਸਰੇ ਪੁਲਸ ਮੁਲਾਜ਼ਮ ਨੇ ਮੇਰੀਆਂ ਚੱਪਲਾਂ ਦੇ ਨਾਲ ਮੈਨੂੰ ਮਾਰਿਆ। ਉਹ ਜ਼ਬਰਦਸਤੀ ਮੇਰੇ ਕੋਲੋਂ ਉਗਲਵਾਉਣਾ ਚਾਹੁੰਦੇ ਸੀ ਕਿ ਮੇਰੇ ਭਰਾ ਨੇ ਵਾਰਦਾਤ ਵਿੱਚ ਕਿਸੇ ਦਾ ਸਿਰ ਪਾੜਿਆ ਹੈ ਜਦ ਕਿ ਮੇਰੇ ਭਰਾ ਨੇ ਕਿਸੇ ਵੀ ਵਾਰਦਾਤ ਵਿਚ ਇਹੋ ਜਿਹੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ। ਉਸ ਉਪਰੰਤ ਮੇਰਾ ਭਰਾ ਮੈਨੂੰ ਥਾਣਿਓਂ ਲੈ ਆਇਆ ਤੇ ਸਿਵਲ ਹਸਪਤਾਲ ਫਗਵਾੜਾ 'ਚ ਭਰਤੀ ਕਰਵਾ ਦਿੱਤਾ ।


ਇਸ ਮਾਮਲੇ ਵਿਚ ਜਦੋਂ ਥਾਣਾ ਸਦਰ ਫਗਵਾੜਾ ਦੇ ਸਬ ਇੰਸਪੈਕਟਰ ਕਮਲ ਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਉਪਰ ਲਗੇ ਸਾਰੇ ਇਲਜ਼ਾਮਾਂ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਫੋਨ ਦੇ ਉੱਪਰ ਗਾਲੀ ਗਲੋਚ ਦੀ ਗੱਲ ਤਾਂ ਮੰਨ ਲਈ ਗਈ ਹੈ ਪਰ ਨੌਜਵਾਨ ਤੇ ਕਿਸੇ ਤਰ੍ਹਾਂ ਦਾ ਵੀ ਅੱਤਿਆਚਾਰ ਜਾਂ ਕੁੱਟਮਾਰ ਨਹੀਂ ਕੀਤਾ ਗਿਆ । ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪੁੱਛ ਪੜਤਾਲ ਕਰ ਕੇ ਨਾਬਾਲਗ ਨੌਜਵਾਨ ਨੂੰ ਛੱਡ ਦਿੱਤਾ ਹੈ । 

ਇਸ ਮੈਲੇ ਤੇ ਇਕ ਆਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਗੱਲਬਾਤ ਦੌਰਾਨ ਕਮਲਜੀਤ ਸਬ ਇੰਸਪੈਕਟਰ ਨਾਬਾਲਗ ਲਵਪ੍ਰੀਤ ਨਾਲ ਤਲਖੀ ਭਰੇ ਅੰਦਾਜ਼ ਵਿੱਚ ਗੱਲ ਕਰ ਰਿਹਾ ਹੈ ਤੇ ਦਬਕੇ ਮਾਰ ਰਿਹਾ ਹੈ ।

Get the latest update about phagwara news, check out more about punjab news, truescooppunjabi, punjab police & kapurthala

Like us on Facebook or follow us on Twitter for more updates.