ਮੋਹਾਲੀ ਦੇ ਰਹਿਣ ਵਾਲੇ 17 ਸਾਲਾ ਲੜਕੇ ਨੇ ਸਿੱਧੂ ਮੂਸੇਵਾਲਾ ਦੇ ਸਦਮੇ 'ਚ ਪੀਤਾ ਜ਼ਹਿਰ, ਹਾਲਤ ਗੰਭੀਰ

ਨਗਰ ਕੌਂਸਲ ਖਰੜ ਦੇ ਅਧੀਨ ਆਉਂਦੇ ਪਿੰਡ ਜੰਡਪੁਰ ਵਿਖੇ ਗਾਇਕ ਸਿੱਧੂ ਮੂਸੇਵਾਲਾ ਦੇ ਇਕ 17 ਸਾਲਾ ਪ੍ਰਸ਼ੰਸਕ ਅਵਤਾਰ ਸਿੰਘ ਨੇ ਅੱਜ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਾਪਤ ਜਾਣਕਾ...

ਖਰੜ: ਨਗਰ ਕੌਂਸਲ ਖਰੜ ਦੇ ਅਧੀਨ ਆਉਂਦੇ ਪਿੰਡ ਜੰਡਪੁਰ ਵਿਖੇ ਗਾਇਕ ਸਿੱਧੂ ਮੂਸੇਵਾਲਾ ਦੇ ਇਕ 17 ਸਾਲਾ ਪ੍ਰਸ਼ੰਸਕ ਅਵਤਾਰ ਸਿੰਘ ਨੇ ਅੱਜ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਲੜਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਅਕਸਰ ਉਹ ਸਿੱਧੂ ਮੁਸੇਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਹੀ ਟੀ-ਸ਼ਰਟਾਂ ਪਹਿਨਦਾ ਸੀ ਅਤੇ ਉਸਦੇ ਗੀਤ ਹੀ ਸੁਣਦਾ ਅਤੇ ਗੁਣ ਗਾਉਂਦਾ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਕਤ ਲੜਕਾ ਸਦਮੇ ਵਿਚ ਸੀ ਅਤੇ ਚੁੱਪ ਹੋ ਗਿਆ ਸੀ। ਅੱਜ ਜਦੋਂ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਉਸਨੇ ਅੱਜ ਕੋਈ ਜ਼ਹਿਰੀਲੀ ਦਵਾਈ ਪੀ ਲਈ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਦਰ ਦੇ ਐੱਸ.ਐੱਸ.ਓ. ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਹਾਲੀ ਲਿਜਾਇਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about Truescoop News, check out more about sidhu moosewala, Punjab News, poison & boy

Like us on Facebook or follow us on Twitter for more updates.