ਨੋਟਿਸ ਪੀਰਿਅਡ ਦੇ ਬਿਨਾਂ ਨੌਕਰੀ ਛੱਡਣਾ ਪਵੇਗਾ ਮਹਿੰਗਾ, ਰਿਕਵਰੀ ਦੇ ਰੂਪ ਵਿਚ ਦੇਣਾ ਹੋਵੇਗਾ 18 ਫੀਸਦੀ GST

ਨਿਰਧਾਰਤ ਨੋਟਿਸ ਪੀਰਿਅਡ ਦੇ ਬਿਨਾਂ ਜੇਕਰ ਤੁਸੀਂ ਨੌਕਰੀ ਛੱਡਣ ਦਾ ਮਨ ਬਣਾ ਰਹੇ ਹੋ ਤਾਂ ਇਹ ਤੁਹਾਨੂੰ ਮਹਿੰਗਾ...

ਨਿਰਧਾਰਤ ਨੋਟਿਸ ਪੀਰਿਅਡ ਦੇ ਬਿਨਾਂ ਜੇਕਰ ਤੁਸੀਂ ਨੌਕਰੀ ਛੱਡਣ ਦਾ ਮਨ ਬਣਾ ਰਹੇ ਹੋ ਤਾਂ ਇਹ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਜੇ ਕਰਮਚਾਰੀ ਆਪਣੀ ਨੌਕਰੀ ਛੱਡਣ ਤੋਂ ਪਹਿਲਾਂ ਦਿੱਤੇ ਗਏ ਨੋਟਿਸ ਪੀਰਿਅਡ ਨੂੰ ਪੂਰਾ ਨਹੀਂ ਕਰਦੇ ਹੋ ਤਾਂ ਉਨ੍ਹਾਂ ਨੂੰ ਤਨਖਾਹ ਉੱਤੇ 18 ਫ਼ੀਸਦੀ ਵਸਤੂ ਅਤੇ ਸੇਵਾ ਟੈਕਸ ਯਾਨੀ ਜੀ.ਐਸ.ਟੀ. ਲੱਗੇਗਾ। ਗੁਜਰਾਤ ਅਥਾਰਟੀ ਆਫ ਐਡਵਾਂਸ ਰੂਲਿੰਗ ਨੇ ਇਸ ਸੰਬੰਧ ਵਿਚ ਇਕ ਅਹਿਮ ਫੈਸਲਾ ਸੁਣਾਇਆ ਹੈ ਜਿਸ ਦੇ ਮੁਤਾਬਕ ਉਸ ਨੇ ਨੋਟਿਸ ਪੀਰਿਅਡ ਪੂਰਾ ਕੀਤੇ ਬਿਨਾਂ ਨੌਕਰੀ ਛੱਡਣ ਵਾਲੇ ਕਰਮਚਾਰੀ ਤੋਂ ਰਿਕਵਰੀ ਉੱਤੇ 18 ਫੀਸਦੀ ਜੀ.ਐਸ.ਟੀ. ਵਸੂਲਣ ਲਈ ਕਿਹਾ ਹੈ।

ਗੁਜਰਾਤ ਦਾ ਹੈ ਮਾਮਲਾ
ਅਥਾਰਟੀ ਇਕ ਅਜਿਹੇ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ, ਜਿੱਥੇ ਅਹਿਮਦਾਬਾਦ ਸਥਿਤ ਬਰਾਮਦ ਕੰਪਨੀ ਐਮਨੇਲ ਫਾਰਮਾਸਿਊਟਿਕਲਸ ਦੇ ਇਕ ਕਰਮਚਾਰੀ ਨੇ ਤਿੰਨ ਮਹੀਨੇ ਦੀ ਨੋਟਿਸ ਮਿਆਦ ਦੀ ਸੇਵਾ ਦੇ ਬਿਨਾਂ ਆਪਣੀ ਨੌਕਰੀ ਨੂੰ ਛੱਡਣ ਦਾ ਫੈਸਲਾ ਕੀਤਾ ਸੀ। ਫਾਰਮਾਸਿਊਟਿਕਲਸ ਪ੍ਰੋਡਕ‍ਟ ਬਣਾਉਣ ਵਾਲੀ ਕੰਪਨੀ ਹੈ ਜੋ ਆਪਣੇ ਸਾਰੇ ਉਤਪਾਦਾਂ ਦਾ ਬਰਾਮਦ ਕਰਦੀ ਹੈ। ਦਰਅਸਲ ਨੋਟਿਸ ਪੀਰਿਅਡ ਨੂੰ ਲੈ ਕੇ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਨਿਯਮ ਹੁੰਦੇ ਹਨ, ਜਿੱਥੇ 1 ਤੋਂ ਲੈ ਕੇ ਤਿੰਨ ਮਹੀਨੇ ਤੱਕ ਦਾ ਨੋਟਿਸ ਸਰਵ ਕਰਨਾ ਹੁੰਦਾ ਹੈ। ਐਮਨੇਲ ਫਾਰਮਾਸਿਊਟਿਕਲਸ ਵਿਚ ਤਿੰਨ ਮਹੀਨੇ ਦਾ ਨੋਟਿਸ ਪੀਰਿਅਡ ਸੀ।

ਅਥਾਰਟੀ ਨੇ ਕਹੀ ਇਹ ਗੱਲ
ਅਥਾਰਟੀ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਐਂਟਰੀ ਆਫ ਸਰਵਿਸਜ ਦੇ ਤਹਿਤ ਬਿਨੈਕਾਰ ਨੂੰ 18 ਫੀਸਦੀ ਜੀ.ਐਸ.ਟੀ. ਦਾ ਭੁਗਤਾਨ ਕਰਨਾ ਹੋਵੇਗਾ। ਇਹ ਨੋਟਿਸ ਦੀ ਮਿਆਦ ਵਿਚ ਪੇਅ ਦੀ ਰਿਕਵਰੀ ਉੱਤੇ ਲੱਗੇਗਾ। ਇਸ ਨੂੰ ਨੋਟਿਸ ਪੀਰਿਅਡ ਪੂਰਾ ਕੀਤੇ ਬਿਨਾਂ ਕੰਪਨੀ ਛੱਡਣ ਵਾਲੇ ਕਰਮਚਾਰੀ ਤੋਂ ਵਸੂਲਿਆ ਜਾਂਦਾ ਹੈ। ਕਰਮਚਾਰੀ ਅਤੇ ਕੰਪਨੀ ਵਿਚਾਲੇ ਜੋ ਕਾਨਟਰੈਕਟ ਹੋਇਆ ਹੈ ਉਸ ਦਾ ਚਰਚਾ ਨੋਟਿਸ ਪੀਰਿਅਡ ਵਿਚ ਕੀਤਾ ਗਿਆ ਹੈ। ਇਸ ਲਈ ਕਰਮਚਾਰੀ ਨੂੰ ਇਹ ਦੇਣਾ ਹੋਵੇਗਾ। 

ਰੈਗੂਲੇਟਰੀ ਨੇ ਇਸ ਨੂੰ 'ਸਹਿਨ ਨਾ ਕਰਨ ਵਾਲਾ ਕੰਮ' ਕਰਾਰ ਦਿੰਦੇ ਹੋਏ ਕਿਹਾ ਕਿ ਰਾਸ਼ੀ ਦੀ ਵਸੂਲੀ ਨਿਰਧਾਰਤ ਨੋਟਿਸ ਮਿਆਦ ਦੀ ਸੇਵਾ ਦੇ ਉਲੰਘਣਾ ਦੇ ਬਦਲੇ ਵਿਚ ਹੋਵੇਗੀ। ਇਸ ਦੇ ਇਲਾਵਾ, ਜੀ.ਐਸ.ਟੀ. ਐਕਟ ਅਨੁਸਾਰ,  ਕਰਮਚਾਰੀ ਛੋਟ ਤਹਿਤ ਰਾਸ਼ੀ ਨੂੰ ਕਵਰ ਨਹੀਂ ਕੀਤਾ ਜਾਵੇਗਾ।

Get the latest update about notice period, check out more about gst, job & employees

Like us on Facebook or follow us on Twitter for more updates.