ਅਮਰੀਕੀ ਸੈਨੇਟਰ ਸਮੇਤ 18 ਮੈਂਬਰੀ ਵਫ਼ਦ ਸ੍ਰੀ ਹਰਿਮੰਦਰ ਸਾਹਿਬ 'ਚ ਹੋਇਆ ਨਤਮਸਤਕ, ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਸਵਾਗਤ

ਅਮਰੀਕੀ ਸੈਨੇਟਰ ਕੋਰੀ ਬੁਕਰ ਅਤੇ 18 ਹੋਰ ਡੈਲੀਗੇਟ ਇਸ ਸਮੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਦੌਰੇ 'ਤੇ ਹਨ। ਇਸੇ ਦੇ ਚਲਦਿਆਂ ਅੱਜ ਸ਼੍ਰੀ ਹਰਿਮੰਦਿਰ ਸਾਹਿਬ 'ਚ ਇਸ 18 ਮੈਂਬਰੀ ਵਫਦ ਨੇ ਮੱਥਾ ਟੇਕਿਆ ਤੇ ਗੁਰੂ...

ਅੰਮ੍ਰਿਤਸਰ :- ਅਮਰੀਕੀ ਸੈਨੇਟਰ ਕੋਰੀ ਬੁਕਰ ਅਤੇ 18 ਹੋਰ ਡੈਲੀਗੇਟ ਇਸ ਸਮੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਦੌਰੇ 'ਤੇ ਹਨ। ਇਸੇ ਦੇ ਚਲਦਿਆਂ ਅੱਜ ਸ਼੍ਰੀ ਹਰਿਮੰਦਿਰ ਸਾਹਿਬ 'ਚ ਇਸ 18 ਮੈਂਬਰੀ ਵਫਦ ਨੇ ਮੱਥਾ ਟੇਕਿਆ ਤੇ ਗੁਰੂ ਸਾਹਿਬਾਨ ਅੱਗੇ ਨਤਮਸਤਕ ਹੋਏ। ਅਮਰੀਕਨ ਤੋਂ ਆਏ ਇਨ੍ਹਾਂ ਮੈਂਬਰਾਂ ਦਾ ਹਰਿਮੰਦਿਰ ਸਾਹਿਬ ਪਹੁੰਚਣ ਤੇ ਕੈਬਨਿਟ ਮੰਤਰੀ ਨੇ ਹਰਜੋਤ ਬੈਂਸ ਨੇ ਸਵਾਗਤ ਕੀਤਾ। ਇਥੇ  ਆਪ ਦੇ ਕੁਝ ਹੋਰ ਮੰਤਰੀ ਤੇ ਆਗੂ ਵੀ ਮੌਜੂਦ ਸਨ।

ਇਸ ਮੌਕੇ ਤੇ ਅਮਰੀਕੀ ਸੈਨੇਟਰ ਕੋਰੀ ਬੁਕਰ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਸਿੱਖਾਂ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਨ। ਸਿੱਖਾਂ ਨੇ ਅਮਰੀਕਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹ ਇੱਥੇ ਸਿੱਖਾਂ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਆਇਆ ਹੈ। ਵਫ਼ਦ ਦੇ ਸਾਰੇ ਮੈਂਬਰ ਪੰਜਾਬੀ ਕੱਪੜੇ ਪਾ ਕੇ ਹਰਿਮੰਦਰ ਸਾਹਿਬ ਪੁੱਜੇ। ਸਾਰੇ ਮਰਦ ਪੈਂਟ-ਸ਼ਰਟਾਂ ਵਿੱਚ ਸਨ, ਪਰ ਸਾਰੀਆਂ ਔਰਤਾਂ ਪੰਜਾਬੀ ਸੂਟਾਂ ਵਿੱਚ ਨਜ਼ਰ ਆਈਆਂ। ਹਰਿਮੰਦਰ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਪ੍ਰਬੰਧ ਕੀਤੇ ਗਏ ਸਨ।


ਅਮਰੀਕੀ ਸੈਨੇਟਰ ਕੋਰੀ ਬੁਕਰ ਅਤੇ ਹੋਰ ਡੈਲੀਗੇਟਾਂ ਨੇ ਗੁਰੂਘਰ ਦੀ ਸ਼ਾਨ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਗੁਰੂਘਰ ਦੀ ਰਸੋਈ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ। ਕੋਰੀ ਬੁਕਰ ਨੇ ਵੀ ਇੱਥੇ ਸੇਵਾ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਉਸ ਨੇ ਦਾਲਾਂ ਬਣਾਉਣ ਵਾਲੇ ਵੱਡੇ-ਵੱਡੇ ਭਾਂਡੇ ਵੀ ਜਾਣੇ।

ਪੰਜਾਬ ਸੈਰ ਸਪਾਟਾ ਮੰਤਰੀ  ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ 'ਚ ਅਮ੍ਰਿਤਸਰ ਟੂਰਿਜ਼ਮ ਹੱਬ ਹੈ ਤੇ ਅਜੇ ਵੀ ਉਹ ਇਸ ਹੱਬ ਤੇ ਟੂਰਿਸਟ ਨੂੰ ਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਫਦ ਨੂੰ ਅਮ੍ਰਿਤਸਰ ਦੇ ਇਤਿਹਾਸ, ਸਕੂਲ ਬਾਰੇ ਦੱਸਿਆ ਗਿਆ ਹੈ ਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ 'ਚ ਸੁਧਾਰ ਕੰਮਾਂ ਬਾਰੇ ਵੀ ਦਸਿਆ ਗਿਆ ਹੈ। Get the latest update about Amritsar news, check out more about 18 member delegates including US Senator, HARJOT BAINS, GOLDEN TEMPLE & Tourism Department of Punjab

Like us on Facebook or follow us on Twitter for more updates.