ਕਿਸਾਨ ਪਰਿਵਾਰ ਦਾ ਨੌਜਵਾਨ, ਜੋ ਹੈ ਵਿਸ਼ਵ ਰਿਕਾਰਡ ਤੋੜਨ ਲਈ ਤਿਆਰ  

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲ੍ਹੇ ਦੇ ਇਕ ਕਿਸਾਨ ਪਰਿਵਾਰ ਤੋਂ ਤਾਲੁਕ ਰੱਖਣ ਵੱਲ 19 ਸਾਲਾਂ ਦੇ ਰਾਮੇਸ਼ਵਰ...

ਭੋਪਾਲ:- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲ੍ਹੇ ਦੇ ਇਕ ਕਿਸਾਨ ਪਰਿਵਾਰ ਤੋਂ ਤਾਲੁਕ ਰੱਖਣ ਵੱਲ 19 ਸਾਲਾਂ ਦੇ ਰਾਮੇਸ਼ਵਰ ਗੁੱਜਰ ਨੇ 11 ਸੈਕੰਡ 'ਚ 100 ਮੀਟਰ ਦੀ ਦੌੜ ਪੂਰੀ ਕੀਤੀ।  ਨੰਗੇ ਪੈਰ ਦੌੜਦੇ ਰਮੇਸ਼ਵਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਨੂੰ ਸੂਬੇ ਦੇ ਸਾਬਕਾ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸ਼ੇਅਰ ਕੀਤਾ ਹੈ। ਇਹਨਾਂ ਹੀ ਨਹੀਂ ਸ਼ਿਵਰਾਜ ਸਿੰਘ ਨੇ ਖੇਡ ਮੰਤਰੀ ਕਿਰਨ ਰਿਜੀਜੂ ਤੋਂ ਇਹ ਨੌਜਵਾਨ ਦੀ ਸਹਾਇਤਾ ਦੀ ਅਪੀਲ ਵੀ ਕੀਤੀ ਹੈ। ਇਸਦੇ ਬਾਅਦ ਖੇਡ ਮੰਤਰੀ ਨੇ ਕਿਹਾ ਕਿ- ਕਿਸੇ ਨੂੰ ਇਸ ਨੂੰ ਮੇਰੇ ਕੋਲ ਭੇਜਣ ਲਈ ਕਹੋ, ਮੈਂ ਇਸਨੂੰ ਐਥਲੀਟ ਅਕੈਡਮੀ ਭੇਜਾਂਗਾ।  

ਸ਼ਿਵਰਾਜ ਨੇ ਲਿਖਿਆ ਕਿ - ਭਾਰਤ ਦੇ ਕੋਲ ਕਈ ਪ੍ਰਤੀਭਾਵਾਂ ਹਨ। ਉਨ੍ਹਾਂ ਨੂੰ ਮੌਕਾ ਤੇ ਮੰਚ ਉਹ ਇਤਿਹਾਸ ਬਣਾਉਣ 'ਚ ਅੱਗੇ ਰਹਿਣਗੇ। ਦੇਸ਼ ਦੇ ਖੇਡ ਮੰਤਰੀ ਕਿਰਨ ਰਿਜੀਜੂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਯੁਵਾ ਐਥਲੀਟ ਨੂੰ ਓਸੇ ਸਕਿਲਸ ਨੂੰ ਸੁਧਾਰਨ 'ਚ ਮਦਦ ਕਰਨਗੇ।

ਦਿੱਲੀ : AIIMS 'ਚ ਲੱਗੀ ਭਿਆਨਕ ਅੱਗ, ਐਂਮਰਜੈਂਸੀ ਲੈਬ ਬੰਦ

ਜਾਣਕਾਰੀ ਦੇਂਦਿਆਂ ਮੱਧ ਪ੍ਰਦੇਸ਼ ਦੇ ਖੇਡ ਮੰਤਰੀ ਜੀਤੂ ਪਟਵਾਰੀ ਨੇ ਕਿਹਾ ਕਿ ਜੇਕਰ ਇਸ ਨੂੰ ਟਰੇਨਿੰਗ ਤੇ ਸੰਸਥਾ ਮਿਲੇ ਤਾਂ ਇਕ 100 ਮੀਟਰ ਦੀ ਦੌੜ ਨੂੰ 9 ਸੈਕੰਡ 'ਚ ਪੂਰਾ ਕਰ ਸਕਦਾ ਹੈ। ਜਿਕਰਯੋਗ ਹੈ ਕਿ ਦੇਸ਼ ਦਾ ਸਭ ਤੋਂ ਤੇਜ਼ ਗਤੀ ਦਾ ਰਾਸ਼ਟਰੀ ਰਿਕਾਰਡ 100 ਮੀਟਰ ਦੌੜ 'ਚ ਅਮੀਆ ਮਲਿਕ ਦੇ ਨਾਮ ਹੈ। ਜਿਸ ਨੇ ਇਸ ਦੌੜ ਨੂੰ 10.26 ਸੇਕੜ 'ਚ ਪੂਰਾ ਕੀਤਾ ਸੀ। ਦੁਨੀਆ ਦੇ ਸਭ ਤੋਂ ਤੇਜ਼ ਖਿਡਾਰੀ ਉਸੇਨ ਬੋਲਟ ਨੇ 100 ਮੀਟਰ ਦੂਰ ਨੂੰ 9.58 ਸੈਕੰਡ 'ਚ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ।  

Get the latest update about Sports, check out more about Shivraj Singh Chouhan, True Scoop Punjabi, National News & Online Punjabi News

Like us on Facebook or follow us on Twitter for more updates.