ਪਿਆਰ ਬਾਰੇ ਪਹਿਲੀ ਗੱਲ ਇਹ ਕਹੀ ਜਾਂਦੀ ਹੈ ਕਿ ਇਹ ਅੰਨ੍ਹਾ ਹੁੰਦਾ ਹੈ। ਪਿਆਰ ਲਈ ਕੋਈ ਉਮਰ, ਰੰਗ ਜਾਤ ਨਹੀਂ ਦੇਖਿਆ ਜਾਂਦਾ। ਅਜਿਹੀ ਹੀ ਇਕ ਕਹਾਣੀ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਥੇ ਇੱਕ 19 ਸਾਲ ਦੇ ਲੜਕੇ ਨੇ ਇੱਕ 76 ਸਾਲ ਦੀ ਔਰਤ ਨਾਲ ਵਿਆਹ ਕਰਵਾ ਲਿਆ ਹੈ। ਬੇਸ਼ੱਕ ਇਹਨਾਂ ਦੋਨਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਇੱਕ ਦੂਜੇ ਨੂੰ ਕਰ ਦਿੱਤਾ ਪਰ ਲੋਕ ਪਿਆਰ ਦੀ ਇਸ ਕਹਾਣੀ ਨੂੰ ਪਸੰਦ ਨਹੀਂ ਕਰ ਰਹੇ ਹਨ। ਇਸ ਪ੍ਰਪੋਜ਼ਲ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਦੀ ਕਾਫੀ ਆਲੋਚਨਾ ਕਰ ਰਹੇ ਹਨ।
ਇਸ 19 ਸਾਲਾ ਵਿਅਕਤੀ ਦਾ ਨਾਂ ਜੂਸੇਪ ਡੀ'ਐਨਾ ਹੈ। ਜੋ ਕਿ ਇਟਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਟਿਕਟੋਕ 'ਤੇ ਆਪਣੀ 76 ਸਾਲਾ ਪ੍ਰੇਮਿਕਾ ਨੂੰ ਪ੍ਰਪੋਜ਼ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਤੇ ਨਾਲ ਹੀ ਮੰਗਣੀ ਦੀ ਵੀਡੀਓ ਸ਼ੇਅਰ ਕੀਤੀ। ਉਸ ਨੇ ਆਪਣੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਪਰ ਇਸ ਨੂੰ ਦੇਖਦੇ ਹੋਏ ਲੋਕ ਉਨ੍ਹਾਂ ਨੂੰ ਵਧਾਈ ਦੇਣ ਦੇ ਮੂਡ 'ਚ ਨਹੀਂ ਸਨ, ਸਗੋਂ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਦੱਸ ਦੇਈਏ ਕਿ ਇਸ ਲੜਕੇ ਦਾ ਜਨਮ 2003 'ਚ ਹੋਇਆ ਸੀ, ਜਦਕਿ ਔਰਤ ਦਾ ਜਨਮ 1946 'ਚ ਹੋਇਆ ਸੀ।
ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਗੁੱਸੇ 'ਚ ਆ ਗਏ। ਇਕ ਯੂਜ਼ਰ ਨੇ ਲਿਖਿਆ ਕਿ ਇਸ ਔਰਤ ਦੇ ਖਾਤੇ 'ਚ ਕਿੰਨੇ ਕਰੋੜ ਹਨ, ਜਿਸ ਕਾਰਨ ਇਸ ਲੜਕੇ ਨੇ ਉਸ ਨਾਲ ਸਬੰਧ ਬਣਾਏ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵੀਡੀਓ ਇੱਕ ਪ੍ਰੈਂਕ ਹੈ, ਅਸਲ ਵਿੱਚ ਇਹ ਔਰਤ ਸਾਥੀ ਦੀ ਦਾਦੀ ਹੈ ਅਤੇ ਉਹ ਪ੍ਰੈਂਕ ਕਰ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਦੀ ਉਮਰ 'ਚ 57 ਸਾਲ ਦਾ ਅੰਤਰ ਹੈ।
Get the latest update about VIRAL, check out more about SOCIAL MEDIA, 19 YEAR BOY PROPOSE GRANDMA GIRLFRIEND, INSTAGRAM VIRAL & TROLL
Like us on Facebook or follow us on Twitter for more updates.