ਬ੍ਰਿਟੇਨ 'ਚ ਭਾਰਤੀ ਮੂਲ ਦੀ 19 ਸਾਲਾਂ ਕੁੜੀ ਦੀ ਹੱਤਿਆ, ਦੋਸਤ ਹੋਇਆ ਗ੍ਰਿਫ਼ਤਾਰ

ਸਬਿਤਾ ਥਨਵਾਨੀ ਨਾਮਕ 19 ਸਾਲਾਂ ਕੁੜੀ ਦੀ ਲਾਸ਼ ਉਸ ਦੇ ਫਲੈਟ 'ਚ ਮਿਲੀ ਹੈ। ਇਸ ਮਾਮਲੇ ਵਿੱਚ ਟਿਊਨੀਸ਼ੀਆ ਦੇ ਇੱਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਪੁਲਿਸ ਨੇ ਦੱਸਿਆ ਕਿ ਸਬਿਤਾ ...

ਬ੍ਰਿਟੇਨ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੰਡਨ 'ਚ ਭਾਰਤੀ ਮੂਲ ਦੀ ਬ੍ਰਿਟਿਸ਼ ਲੜਕੀ ਦਾ ਕਤਲ ਕਰ ਦਿੱਤਾ ਗਿਆ। ਸਬਿਤਾ ਥਨਵਾਨੀ ਨਾਮਕ 19 ਸਾਲਾਂ ਕੁੜੀ ਦੀ ਲਾਸ਼ ਉਸ ਦੇ ਫਲੈਟ 'ਚ ਮਿਲੀ ਹੈ। ਇਸ ਮਾਮਲੇ ਵਿੱਚ ਟਿਊਨੀਸ਼ੀਆ ਦੇ ਇੱਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਪੁਲਿਸ ਨੇ ਦੱਸਿਆ ਕਿ ਸਬਿਤਾ ਥਨਵਾਨੀ (19) ਦੀ ਲਾਸ਼ ਸ਼ਨੀਵਾਰ ਨੂੰ ਲੰਡਨ ਦੇ ਕਲਰਕਨਵੈਲ ਇਲਾਕੇ 'ਚ ਆਰਬਰ ਹਾਊਸ 'ਚ ਵਿਦਿਆਰਥੀਆਂ ਲਈ ਬਣੇ ਫਲੈਟ 'ਚੋਂ ਮਿਲੀ। ਉਸ ਦੀ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ ਸਨ।

ਜਾਣਕਾਰੀ ਮੁਤਾਬਕ, ਸਬਿਤਾ (19) ਲੰਡਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਹ 22 ਸਾਲਾ ਮੀਰ ਮਾਰੂਫ ਨਾਲ ਰਿਲੇਸ਼ਨਸ਼ਿਪ 'ਚ ਸੀ। ਇਸ ਤੋਂ ਬਾਅਦ ਪੁਲਿਸ ਨੇ ਮੀਰ ਨੂੰ ਫੜਨ ਦੀ ਅਪੀਲ ਜਾਰੀ ਕੀਤੀ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਕਲਰਕਨਵੈਲ ਦੇ ਉਸੇ ਇਲਾਕੇ 'ਚੋਂ ਐਤਵਾਰ ਨੂੰ ਮਾਰੂਫ ਨੂੰ ਗ੍ਰਿਫਤਾਰ ਕਰ ਲਿਆ, ਜਿੱਥੋਂ ਸਬੀਤਾ ਦੀ ਲਾਸ਼ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਦੌਰਾਨ ਉਸ ਨੇ ਪੁਲਸ 'ਤੇ ਹਮਲਾ ਵੀ ਕੀਤਾ।

ਦੱਖਣੀ ਕੋਰੀਆ 'ਚ ਕੋਰੋਨਾ ਦਾ ਪ੍ਰਕੋਪ, ਓਮੀਕ੍ਰੋਮ ਕੇਸਾਂ 'ਚ ਹੋਇਆ ਵਾਧਾ

ਜਿਕਰਯੋਗ ਹੈ ਕਿ ਸਬਿਤਾ ਲੰਡਨ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਸੀ। ਉਹ ਪਹਿਲੇ ਸਾਲ ਦੀ ਵਿਦਿਆਰਥਣ ਸੀ। ਕਥਿਤ ਤੌਰ 'ਤੇ ਉਸ ਨੂੰ ਸ਼ੁੱਕਰਵਾਰ ਨੂੰ ਮਾਰੂਫ ਨਾਲ ਦੇਖਿਆ ਗਿਆ ਸੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲ ਕ੍ਰਾਈਮ ਯੂਨਿਟ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ ਕਿ ਸਬਿਤਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਸੀ। ਉਸ ਨੇ ਕਿਹਾ- ਮਾਰੂਫ ਅਤੇ ਸਬਿਤਾ ਰਿਲੇਸ਼ਨਸ਼ਿਪ ਵਿੱਚ ਸਨ। ਮਾਰੂਫ ਟਿਊਨੀਸ਼ੀਆ ਦਾ ਨਾਗਰਿਕ ਹੈ, ਇਸ ਲਈ ਸਾਡੇ ਕੋਲ ਉਸਦਾ ਪਤਾ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Get the latest update about Sabita Thanwani, check out more about world news, true scoop Punjabi, Indianorigin woman murdered in london & indian girl murdered by boyfriend

Like us on Facebook or follow us on Twitter for more updates.