ਰੋਜ਼ ਰਾਤ ਨੋਇਡਾ ਦੀਆ ਸੜਕਾਂ ਤੇ ਭੱਜਦਾ ਹੈ 19 ਸਾਲਾਂ ਨੌਜਵਾਨ, ਡਾਇਰੈਕਟਰ ਵਿਨੋਦ ਕਾਪਰੀ ਨੇ ਸਾਂਝਾ ਕੀਤੀ ਸੁਪਨੇ ਤੇ ਜਜ਼ਬੇ ਦਾ ਕਹਾਣੀ

ਨੌਜਵਾਨ ਦਾ ਨਾਮ ਪ੍ਰਦੀਪ ਮਹਿਰਾ ਹੈ ਤੇ ਉਸ ਦੀ ਉਮਰ ਮਹਿਜ 19 ਸਾਲ ਦੀ ਹੈ। ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲਾ, ਮਿਸਟਰ ਮਹਿਰਾ ਨੋਇਡਾ ਦੇ ਸੈਕਟਰ 16 ਵਿੱਚ ਆਪਣੀ ਨੌਕਰੀ ਤੋਂ ਲੈ ਕੇ ਬਰੋਲਾ ਵਿੱਚ ਆਪਣੇ ਘਰ ਤੱਕ, ਜਿੱਥੇ ਉਹ ਆਪਣੇ ਭਰਾ ਨਾਲ ਰਹਿੰਦਾ ਹੈ, ਰੋਜ਼ਾਨਾ 10 ਕਿਲੋਮੀਟਰ ਦਾ ਸਫ਼ਰ...

ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਅਸੀਂ ਕੋਈ ਨਾ ਕੋਈ ਐਸੀ ਕਹਾਣੀ ਦੇਖਦੇ ਹਾਂ ਜੋ ਕਿ ਸਾਨੂੰ ਅਲਗ ਹੀ ਜਜ਼ਬਾ ਤੇ ਹੋਂਸਲਾ ਦੇ ਜਾਂਦੀ ਹੈ। ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਨੇ ਅਜਿਹਾ ਹੀ ਕਮਾਲ ਕਰ ਦਿਖਾਇਆ। ਇਹ ਪੋਸਟ ਸਾਂਝਾ ਕੀਤੇ ਜਾਣ ਦੇ ਕੁਝ ਮਿੰਟਾਂ ਦੇ ਅੰਦਰ ਹਜ਼ਾਰਾਂ ਵਿਯੂਜ਼ ਪ੍ਰਾਪਤ ਕਰਨ ਵਾਲੇ ਵੀਡੀਓ ਵਿੱਚ ਇੱਕ ਨੌਜਵਾਨ ਅੱਧੀ ਰਾਤ ਨੂੰ ਨੋਇਡਾ ਦੀ ਸੜਕ 'ਤੇ ਜਾਣਬੁੱਝ ਕੇ ਦੌੜਦਾ ਦਿਖਾਈ ਦੇ ਰਿਹਾ ਹੈ। ਪਸੀਨੇ ਵਿੱਚ ਭਿਜੇ ਹੋਣ ਦੇ ਬਾਵਜੂਦ,ਇਸ ਨੌਜਵਾਨ ਨੇ ਫਿਲਮ ਨਿਰਮਾਤਾ ਅਤੇ ਲੇਖਕ ਵਿਨੋਦ ਕਾਪਰੀ ਦੁਆਰਾ ਉਸਨੂੰ ਘਰ ਦੀ ਸਵਾਰੀ ਦੇਣ ਦੀਆਂ ਪੇਸ਼ਕਸ਼ਾਂ ਨੂੰ ਵਾਰ-ਵਾਰ ਠੁਕਰਾ ਦਿੱਤਾ।

ਇਸ ਨੌਜਵਾਨ ਦਾ ਨਾਮ ਪ੍ਰਦੀਪ ਮਹਿਰਾ ਹੈ ਤੇ ਉਸ ਦੀ ਉਮਰ ਮਹਿਜ 19 ਸਾਲ ਦੀ ਹੈ। ਮੂਲ ਰੂਪ ਵਿੱਚ ਉੱਤਰਾਖੰਡ ਦਾ ਰਹਿਣ ਵਾਲਾ, ਮਿਸਟਰ ਮਹਿਰਾ ਨੋਇਡਾ ਦੇ ਸੈਕਟਰ 16 ਵਿੱਚ ਆਪਣੀ ਨੌਕਰੀ ਤੋਂ ਲੈ ਕੇ ਬਰੋਲਾ ਵਿੱਚ ਆਪਣੇ ਘਰ ਤੱਕ, ਜਿੱਥੇ ਉਹ ਆਪਣੇ ਭਰਾ ਨਾਲ ਰਹਿੰਦਾ ਹੈ, ਰੋਜ਼ਾਨਾ 10 ਕਿਲੋਮੀਟਰ ਦਾ ਸਫ਼ਰ ਚਲਾਉਂਦਾ ਹੈ। ਅੱਧੀ ਰਾਤ ਨੂੰ ਨੋਇਡਾ ਦੀ ਸੜਕ ਤੇ ਅਜਿਹਾ ਭੱਜਣ ਦਾ ਕਾਰਨ ਉਸ ਨੇ ਆਪਣੀ ਫੌਜ 'ਚ ਜਾਨ ਦੀ ਤਿਆਰੀ ਲਈ ਜਜ਼ਬਾ ਦੱਸਿਆ। ਉਹ ਫੌਜ 'ਚ ਜਾਣਾ ਚਾਓਂਦਾ ਹੈ। ਉਸ ਦਾ ਕਹਿਣਾ ਸੀ ਕਿ ਜੇ ਉਹ ਅਜਿਹਾ ਰੋਜ਼ ਨਹੀਂ ਕਰੇਗਾ ਤਾਂ ਉਸ ਦੀ ਰੂਟੀਨ ਟੁੱਟ ਜਾਵੇਗੀ। ਇਸ ਲਈ ਉਹ ਜਾਨ ਬੁਝ ਕੇ ਅਜਿਹਾ ਕਰਦਾ ਹੈ।  

ਫਿਲਮ ਨਿਰਮਾਤਾ ਤੇ ਲੇਖਕ ਵਿਨੋਦ ਕਾਪਰੀ ਦੁਆਰਾ ਸਾਂਝੀ ਕੀਤੀ ਗਈ ਇਸ ਵੀਡੀਓ ਕਲਿੱਪ 'ਚ ਨੌਜਵਾਨ ਨੂੰ ਵਿਨੋਦ ਕਾਪਰੀ ਲਿਫ਼ਟ ਦੇ ਲਈ ਵੀ ਕਹਿੰਦਾ ਹੈ ਪਰ ਨੌਜਵਾਨ ਵਲੋਂ ਉਸ ਨੂੰ ਮਨਾ ਕਰ ਦਿੱਤਾ ਜਾਂਦਾ ਹੈ। ਵਿਨੋਦ ਕਾਪਰੀ ਨੇ ਜਦੋਂ ਪੁੱਛਿਆ ਕਿ ਉਸਦੇ ਮਾਤਾ-ਪਿਤਾ ਕਿੱਥੇ ਹਨ, ਲੜਕੇ ਨੇ ਦੱਸਿਆ ਕਿ ਉਸਦੀ ਮਾਂ, ਜੋ ਕਿ ਬੀਮਾਰ ਹੈ, ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Get the latest update about VIRAL VIDEO, check out more about PUNJABI NEWS, TRUE SCOOP PUNJABI, VINOD KAPRI & VIRAL NEWS

Like us on Facebook or follow us on Twitter for more updates.