1984 ਸਿੱਖ ਵਿਰੋਧੀ ਦੰਗੇ, ਕਾਨਪੁਰ 'ਚ 2 ਹੋਰ ਦੋਸ਼ੀ ਹੋਏ ਗ੍ਰਿਫਤਾਰ

ਸਪੈਸ਼ਲ ਈਨਵੇਸਟੀਗੇਸ਼ਨ ਟੀਮ (SIT), ਕਾਨਪੁਰ ਪੁਲਿਸ ਕਮਿਸ਼ਨਰੇਟ ਅਤੇ ਕਾਨਪੁਰ ਆਊਟਰ ਪੁਲਿਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਨਿਰਾਲਾ ਨਗਰ ਕਤਲੇਆਮ ਦੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ...

ਸਪੈਸ਼ਲ ਈਨਵੇਸਟੀਗੇਸ਼ਨ ਟੀਮ (SIT), ਕਾਨਪੁਰ ਪੁਲਿਸ ਕਮਿਸ਼ਨਰੇਟ ਅਤੇ ਕਾਨਪੁਰ ਆਊਟਰ ਪੁਲਿਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਨਿਰਾਲਾ ਨਗਰ ਕਤਲੇਆਮ ਦੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। SIT ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਬਲੇਂਦੂ ਭੂਸ਼ਣ ਸਿੰਘ ਨੇ ਕਿ ਅਸੀਂ ਛਾਪੇਮਾਰੀ ਵਿੱਚ ਘਾਤਮਪੁਰ ਖੇਤਰ ਤੋਂ ਅਮਰ ਸਿੰਘ (61) ਅਤੇ ਇੱਕ ਮੋਬੀਨ (60) ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇਂਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਸ਼ੁਰੂ ਹੁੰਦੇ ਹੀ ਇਕ ਦੋਸ਼ੀ ਨੇ ਪੁਲਿਸ ਟੀਮ ਅੱਗੇ ਆਤਮ ਸਮਰਪਣ ਕਰ ਦਿੱਤਾ।

 ਇਸ ਤੋਂ ਪਹਿਲਾਂ, 15 ਜੂਨ ਨੂੰ, ਨਿਰਾਲਾ ਨਗਰ ਕਤਲੇਆਮ ਦੇ ਚਾਰ ਦੋਸ਼ੀਆਂ ਦੀ ਪਛਾਣ ਯੋਗੇਂਦਰ ਸਿੰਘ, ਵਿਜੇ ਨਰਾਇਣ ਸਿੰਘ, ਸ਼ਫੀਉੱਲਾ ਅਤੇ ਅਬਦੁਲ ਰਹਿਮਾਨ ਵਜੋਂ ਕੀਤੀ ਗਈ ਸੀ, ਨੂੰ ਐਸਆਈਟੀ ਨੇ ਗ੍ਰਿਫਤਾਰ ਕੀਤਾ ਸੀ। ਕਾਂਗਰਸ ਸਰਕਾਰ ਦੌਰਾਨ ਰਾਜ ਮੰਤਰੀ ਰਹੇ ਸ਼ਿਵਨਾਥ ਸਿੰਘ ਕੁਸ਼ਵਾਹਾ ਦੇ ਭਤੀਜੇ ਰਾਘਵੇਂਦਰ ਕੁਸ਼ਵਾਹਾ ਦੀ ਸਭ ਤੋਂ ਵੱਡੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਿਕਰਯੋਗ ਹੈ ਕਿ 1984 ਵਿੱਚ ਨਿਰਾਲਾ ਨਗਰ ਵਿੱਚ ਭੁਪਿੰਦਰ ਸਿੰਘ ਅਤੇ ਰਕਸ਼ਪਾਲ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ, ਜਦੋਂ ਕਿ ਸਰਦਾਰ ਗੁਰਦਿਆਲ ਸਿੰਘ ਦੇ ਪੁੱਤਰ ਸਤਵੀਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ। 


2019 ਵਿੱਚ ਐਸਆਈਟੀ ਦੇ ਗਠਨ ਤੋਂ ਬਾਅਦ, ਇਸ ਕੇਸ ਵਿੱਚ 31 ਮੁਲਜ਼ਮਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਚਾਰ ਮੁਲਜ਼ਮਾਂ - ਸ਼ਫੀਉੱਲਾ, ਯੋਗੇਂਦਰ ਸਿੰਘ, ਵਿਜੇ ਨਰਾਇਣ ਸਿੰਘ ਅਤੇ ਅਬਦੁਲ ਰਹਿਮਾਨ - ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।ਐਸਆਈਟੀ ਨੇ 11 ਮਾਮਲਿਆਂ ਦੀ ਜਾਂਚ ਪੂਰੀ ਕਰ ਲਈ ਹੈ ਅਤੇ 96 ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 22 ਦੀ ਮੌਤ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸੁਰੱਖਿਆ ਕਰਮੀਆਂ ਦੁਆਰਾ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਵਿੱਚ ਕੁੱਲ 127 ਸਿੱਖ ਮਾਰੇ ਗਏ ਸਨ। ਉਸ ਸਮੇਂ ਕਤਲ, ਲੁੱਟ-ਖੋਹ ਅਤੇ ਡਕੈਤੀ ਦੇ 40 ਦੇ ਕਰੀਬ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 29 ਨੂੰ ਅੰਤਿਮ ਰਿਪੋਰਟ ਦੇ ਕੇ ਪੁਲੀਸ ਨੇ ਬੰਦ ਕਰ ਦਿੱਤਾ ਸੀ। ਜਦੋਂ ਸੂਬਾ ਸਰਕਾਰ ਨੇ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਤਾਂ 29 ਮਾਮਲਿਆਂ ਦੀ ਦੁਬਾਰਾ ਜਾਂਚ ਕੀਤੀ ਗਈ ਅਤੇ ਐਸਆਈਟੀ ਨੂੰ 14 ਮਾਮਲਿਆਂ ਵਿੱਚ ਸਬੂਤ ਮਿਲੇ।

ਜਿਕਰਯੋਗ ਹੈ ਕਿ ਐਸਆਈਟੀ ਦੀ ਸਥਾਪਨਾ 27 ਮਈ, 2019 ਨੂੰ ਕੀਤੀ ਗਈ ਸੀ, ਜਦੋਂ ਸੁਪਰੀਮ ਕੋਰਟ ਨੇ ਐਸਆਈਟੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਅਗਸਤ 2017 ਵਿੱਚ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਚਾਰ ਮੈਂਬਰੀ ਐਸਆਈਟੀ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਪੁਲਿਸ ਡਾਇਰੈਕਟਰ ਜਨਰਲ ਅਤੁਲ ਕਰ ਰਹੇ ਹਨ। ਬਾਕੀ ਮੈਂਬਰਾਂ ਵਿੱਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਅਤੇ ਸੇਵਾਮੁਕਤ ਵਧੀਕ ਡਾਇਰੈਕਟਰ (ਪ੍ਰੌਸੀਕਿਊਸ਼ਨ) ਯੋਗੇਸ਼ਵਰ ਕ੍ਰਿਸ਼ਨ ਸ੍ਰੀਵਾਸਤਵ ਹਨ। ਪੁਲਿਸ ਸੁਪਰਡੈਂਟ ਬਲੇਂਦੂ ਭੂਸ਼ਣ ਸਿੰਘ ਇਸ ਦੇ ਮੈਂਬਰ ਸਕੱਤਰ ਹਨ।

Get the latest update about 2 ARRESTED IN KANPUR IN 1984 SIKH RIOTS, check out more about 1984 ANTI SIKH RIOTS & PUNJAB NEWS

Like us on Facebook or follow us on Twitter for more updates.