ਸਿੱਖ ਕਤਲੇਆਮ ਮਾਮਲੇ 'ਚ ਸਿੱਟ ਨੇ ਸੁਪਰੀਮ ਕੋਰਟ ਨੂੰ ਸੌਂਪੀ 186 ਮਾਮਲਿਆਂ ਦੀ ਰਿਪੋਰਟ

1984 ਸਿੱਖ ਦੰਗਿਆਂ ਦੇ ਮਾਮਲਿਆਂ 'ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਇਕ ਵੱਡੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਸ਼ਿਵ ਨਾਰਾਇਣ ਢੀਂਗਰਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਵੱਲੋਂ 1984 ਦੇ ਸਿੱਖ...

ਨਵੀਂ ਦਿੱਲੀ— 1984 ਸਿੱਖ ਦੰਗਿਆਂ ਦੇ ਮਾਮਲਿਆਂ 'ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਇਕ ਵੱਡੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਸ਼ਿਵ ਨਾਰਾਇਣ ਢੀਂਗਰਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਵੱਲੋਂ 1984 ਦੇ ਸਿੱਖ ਦੰਗੇ ਮਾਮਲਿਆਂ ਦੇ ਸਬੰਧ 'ਚ ਸੀਲਬੰਦ ਕਵਰ 'ਚ ਸੌਂਪੀ ਗਈ ਰਿਪੋਰਟ 'ਤੇ ਵਿਚਾਰ ਕੀਤਾ ਜਾਵੇਗਾ। ਇਨ੍ਹਾਂ ਕੇਸਾਂ ਨੂੰ ਪਹਿਲਾਂ ਸੀ.ਬੀ.ਆਈ ਨੇ ਸਬੂਤਾਂ ਦੀ ਘਾਟ ਕਰਕੇ ਬੰਦ ਕਰ ਦਿੱਤਾ ਸੀ। ਇੱਥੇ ਦੱਸ ਦੇਈਏ ਕਿ ਐੱਸ.ਐੱਨ.ਢੀਂਗਰਾ ਦੀ ਅਗਵਾਈ ਵਾਲੀ ਐੱਸ. ਆਈ. ਟੀ ਪਹਿਲਾਂ ਹੀ ਇਹ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਚੁੱਕੀ ਹੈ। ਇਸ ਵਿਚ 186 ਕੇਸ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਬੰਦ ਕੀਤੇ ਗਏ ਸਨ। ਐੱਸ. ਐੱਨ ਢੀਂਗਰਾ ਦੀ ਅਗਵਾਈ ਵਾਲੀ ਸੀ.ਬੀ.ਆਈ ਦੇ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਨੇ ਐੱਸ.ਆਈ.ਟੀ ਦਾ ਗਠਨ ਕੀਤਾ ਸੀ।

5ਵੀਂ ਜਮਾਤ ਦੇ ਬੱਚੇ ਨੇ ਦਰਜ ਕਰਵਾਇਆ ਅਜਿਹਾ ਅਜੀਬੋ-ਗਰੀਬ ਮਾਮਲਾ, ਜੋ ਬਣਿਆ ਚਰਚਾ ਦਾ ਵਿਸ਼ਾ

ਦੱਸਣਯੋਗ ਹੈ ਕਿ 1984 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਵਿਰੁੱਧ ਦੰਗੇ ਹੋਏ ਸਨ, ਜਿਸ 'ਚ ਸੈਂਕੜੇ ਲੋਕ ਖੁਦ ਦਿੱਲੀ 'ਚ ਮਾਰੇ ਗਏ ਸਨ। ਇਸ ਦੇ ਨਾਲ ਹੀ, ਹਰਿਆਣਾ 'ਚ ਹੋਏ ਦੰਗਿਆਂ ਦੌਰਾਨ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Get the latest update about News In Punjabi, check out more about Special Investigation Team, SIT, National News & Shiv Narayan Dhingra

Like us on Facebook or follow us on Twitter for more updates.