ਮੁੱਖ ਮੰਤਰੀ ਮਾਨ ਦੇ ਘਰ ਬਾਹਰ 2 ਬੇਰੋਜ਼ਗਾਰ ਨੌਜਵਾਨਾਂ ਨੇ ਆਤਮਹੱਤਿਆ ਦੀ ਕੀਤੀ ਕੋਸ਼ਿਸ਼

ਪੰਜਾਬ 'ਚ ਬੇਰੋਜ਼ਗਾਰ ਨੌਜਵਾਨਾਂ ਦੇ ਵਲੋਂ ਅੱਜ ਸੀਐੱਮ ਮਾਨ ਦੇ ਸੰਗਰੂਰ ਦੇ ਘਰ ਦੇ ਬਾਹਰ ਮਰਨ ਵਰਤ ਕਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅਚਾਨਕ ਹੀ ਇਨ੍ਹਾਂ ਪ੍ਰਦਰਸ਼ਨਕਾਰੀਆਂ 'ਚੋ 2 ਨੌਜਵਾਨਾਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ...

ਪੰਜਾਬ 'ਚ ਬੇਰੋਜ਼ਗਾਰ ਨੌਜਵਾਨਾਂ ਦੇ ਵਲੋਂ ਅੱਜ ਸੀਐੱਮ ਮਾਨ ਦੇ ਸੰਗਰੂਰ ਦੇ ਘਰ ਦੇ ਬਾਹਰ ਮਰਨ ਵਰਤ ਕਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅਚਾਨਕ ਹੀ ਇਨ੍ਹਾਂ ਪ੍ਰਦਰਸ਼ਨਕਾਰੀਆਂ 'ਚੋ 2 ਨੌਜਵਾਨਾਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰਦਰਸ਼ਨਕਾਰੀ ਪੰਜਾਬ ਪੁਲਿਸ 2016 ਵੇਟਿੰਗ ਐਂਡ 2017 ਵੈਰੀਫਿਕੇਸ਼ਨ ਯੂਨੀਅਨ ਦੇ ਮੈਂਬਰ ਹਨ। ਯੂਨੀਅਨ ਦੇ ਮੈਂਬਰ ਕੀਟਨਾਸ਼ਕਾਂ ਦੀਆਂ ਬੋਤਲਾਂ ਫੜ ਕੇ ਆਪ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ। ਦਸ ਦਈਏ ਕਿ ਇਹ ਪ੍ਰਦਰਸ਼ਨਕਾਰੀ ਪਿਛਲੇ 40 ਦਿਨਾਂ ਤੋਂ ਇੱਥੇ ਧਰਨਾ ਦੇ ਰਹੇ ਹਨ।
ਦਸ ਦਈਏ ਕਿ ਅੱਜ ਸਵੇਰ ਤੋਂ ਹੀ ਪੰਜਾਬ ਪੁਲਿਸ ਵਿੱਚ ਰੈਗੂਲਰ ਨੌਕਰੀਆਂ ਦੀ ਮੰਗ ਨੂੰ ਲੈ ਕੇ ਤਿੰਨ ਔਰਤਾਂ ਸਮੇਤ ਕੁੱਲ 10 ਬੇਰੁਜ਼ਗਾਰਾਂ ਨੇ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਬਾਹਰ ਅਣਮਿੱਥੇ ਸਮੇਂ ਲਈ ਮਰਨ ਵਰਤ ਸ਼ੁਰੂ ਕੀਤਾ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਨੌਕਰੀਆਂ ਨਾ ਦਿੱਤੀਆਂ ਤਾਂ ਉਹ ਕੀਟਨਾਸ਼ਕ ਦੀਆਂ ਬੋਤਲਾਂ ਪੀ ਲੈਣਗੇ। ਅਚਾਨਕ ਹੀ ਇਨ੍ਹਾਂ ਪ੍ਰਦਰਸ਼ਨਕਾਰੀਆਂ 'ਚੋ ਦੋ ਬੇਰੁਜ਼ਗਾਰ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਨੇ ਕੋਈ ਜਹਿਰੀਲੀ ਕੀਟਨਾਸ਼ਕ ਨਿਗਲ ਲਈ ਤੇ ਇੱਕ ਨੌਜਵਾਨ ਨੇ ਫਾਹਾ ਲਗਾਉਣ ਦੀ ਕੋਸ਼ਿਸ਼ ਕੀਤੀ।  

ਮਰਨ ਵਰਤ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਜਗਦੀਪ ਸਿੰਘ ਨੇ ਕਿਹਾ, "ਅਸੀਂ 2016 ਵਿੱਚ ਲਾਜ਼ਮੀ ਟੈਸਟ ਪਾਸ ਕੀਤੇ ਸਨ ਅਤੇ ਸਾਡੇ ਦਸਤਾਵੇਜ਼ਾਂ ਦੀ 2017 ਵਿੱਚ ਤਸਦੀਕ ਕੀਤੀ ਗਈ ਸੀ। ਕਾਂਸਟੇਬਲ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ, ਪਰ ਸਰਕਾਰ ਸਾਨੂੰ ਨੌਕਰੀਆਂ ਦੇਣ ਵਿੱਚ ਅਸਫਲ ਰਹੀ ਹੈ।"

Get the latest update about try to commit suicide, check out more about cm mann, unemployment, punjab news & breking news

Like us on Facebook or follow us on Twitter for more updates.