ਫਗਵਾੜਾ ਦੇ ਬੱਸ ਸਟੈਂਡ 'ਤੇ ਲੋਕਾਂ ਦੇ ਹੱਥੀਂ ਚੜ੍ਹੀਆਂ ਪਰਸ ਚੋਰੀ ਕਰਦੀਆਂ 2 ਔਰਤਾਂ, ਦੇਖੋ ਵੀਡੀਓ

ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਸੀਮਾ ਪਤਨੀ ਬਲਬੀਰ ਚੰਦ ਵਾਸੀ ਮੱਲਪੁਰ ਨਵਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਸੰਸਾਰਪੁਰ ਤੋਂ ਬੱਸ 'ਚ ਸਵਾਰ ਹੋ ਕੇ ਮੱਲਪੁਰ ਵਾਪਸ ਜਾਣ ਲੱਗੀ ਤਾਂ ਉਕਤ ਔਰਤਾਂ ਨੇ ਉਸ ਦਾ ਪਰਸ ਕੱਢ ਲਿਆ...

ਫਗਵਾੜਾ ਬੱਸ ਸਟੈਂਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਲੋਕਾਂ ਦੇ ਵਲੋਂ ਬੱਸ 'ਚ ਸਵਾਰ ਦੋ ਔਰਤਾਂ ਨੂੰ ਪਰਸ ਚੋਰੀ ਕਰਦੇ ਰੰਗੇ ਹੱਥੀ ਫੜ ਲਿਆ ਗਿਆ। ਜਾਣਕਾਰੀ ਅਨੁਸਾਰ ਉਕਤ ਔਰਤਾਂ ਬੱਸ ਸਟੈਂਡ 'ਤੇ ਜਿਸ ਬੱਸ 'ਚ ਜ਼ਿਆਦਾ ਭੀੜ ਸੀ, ਉਸੇ ਬੱਸ 'ਚ ਸਵਾਰ ਹੋ ਕੇ ਪਰਸ ਖੋਹ ਮੌਕੇ ਤੋਂ ਫਰਾਰ ਹੋ ਜਾਂਦੀਆਂ ਸਨ। ਪਰ ਅੱਜ ਬਾਅਦ ਦੁਪਹਿਰ ਲੋਕਾਂ ਨੇ ਦੋਹਾਂ ਔਰਤਾਂ ਨੂੰ ਕਾਬੂ ਕਰ ਲਿਆ ਅਤੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਔਰਤਾਂ ਨੂੰ ਥਾਣਾ ਸਿਟੀ ਲੈ ਗਈ।


ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਸੀਮਾ ਪਤਨੀ ਬਲਬੀਰ ਚੰਦ ਵਾਸੀ ਮੱਲਪੁਰ ਨਵਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਸੰਸਾਰਪੁਰ ਤੋਂ ਬੱਸ 'ਚ ਸਵਾਰ ਹੋ ਕੇ ਮੱਲਪੁਰ ਵਾਪਸ ਜਾਣ ਲੱਗੀ ਤਾਂ ਉਕਤ ਔਰਤਾਂ ਨੇ ਉਸ ਦਾ ਪਰਸ ਕੱਢ ਲਿਆ, ਜਿਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਤਲਾਸ਼ੀ ਦੌਰਾਨ ਚੋਰੀ ਹੋਇਆ ਪਰਸ ਬਰਾਮਦ ਹੋ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬੱਸ ਮਾਲਕ ਹਰਵਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀਆਂ ਔਰਤਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਸਫ਼ਰ ਕਰਨ ਵਾਲੀਆਂ ਔਰਤਾਂ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚ ਸਕਣ |
ਬੱਸ ਸਟੈਂਡ ਤੋਂ ਫੜੀਆਂ ਗਈਆਂ ਔਰਤਾਂ ਸਬੰਧੀ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫੜੀਆਂ ਗਈਆਂ ਦੋ ਔਰਤਾਂ ਦੀ ਪਛਾਣ ਅਰੁਣਾ ਅਤੇ ਆਸ਼ਾ ਵਾਸੀ ਜਲੰਧਰ ਵਜੋਂ ਹੋਈ ਹੈ। ਐਸ.ਐਚ.ਓ ਨੇ ਇਹ ਵੀ ਦੱਸਿਆ ਕਿ ਮੌਕੇ 'ਤੇ ਇੱਕ ਔਰਤ ਦਾ ਪਰਸ ਵੀ ਬਰਾਮਦ ਕੀਤਾ ਗਿਆ ਹੈ, ਉਕਤ ਔਰਤਾਂ ਤੋਂ ਥਾਣਾ ਸਦਰ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Get the latest update about phagwara, check out more about truescoopnews, stealing women, truescooppunjabi & bus stand

Like us on Facebook or follow us on Twitter for more updates.