ਜਲੰਧਰ ਵਿਚ 2 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਦੋਸ਼ੀ ਪੁਲਸ ਅੜਿਕੇ

ਜਲੰਧਰ ਵਿਚ 2 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਘਟਨਾ ਬੀਤੀ ਸ਼ਾਮ ਦੀ...

ਜਲੰਧਰ ਵਿਚ 2 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਘਟਨਾ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਅੱਜ ਗਿ੍ਰਫ਼ਤਾਰ ਕਰ ਲਿਆ ਹੈ। 

ਦੋਸ਼ੀ ਜਲੰਧਰ ਕੈਂਟ ਬੋਰਡ ਵਿਚ ਦਰਜਾਚਾਰ ਕਰਮਚਾਰੀ ਦੇ ਤੌਰ ’ਤੇ ਕੰਮ ਕਰਦਾ ਸੀ। ਫ਼ਿਲਹਾਲ ਬੱਚੀ ਅਜੇ ਸਿਵਿਲ ਹਸਪਤਾਲ ਵਿਚ ਇਲਾਜ ਅਧੀਨ ਹੈ। ਜ਼ਿਕਰਯੋਗ ਹੋ ਕਿ ਸੋਮਵਾਰ ਦੇਰ ਸ਼ਾਮ 2 ਸਾਲਾ ਮਾਸੂਮ ਬੱਚੀ ਦੇ ਨਾਲ ਉਸ ਦੇ ਰਿਸ਼ਤੇਦਾਰ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਰੋਜ਼ਾਨਾਂ ਦੀ ਤਰ੍ਹਾਂ ਕੱਲ ਵੀ ਦੋਸ਼ੀ ਉਨ੍ਹਾਂ ਦੇ ਘਰ ਆਇਆ ਅਤੇ ਬੱਚੀ ਨੂੰ ਖਿਡਾਉਣ ਲਈ ਬਾਹਰ ਲੈ ਗਿਆ। ਇਸ ਦੇ ਕੁੱਝ ਸਮੇਂ ਬਾਅਦ ਰੋਣ ਦੀਆਂ ਅਵਾਜ਼ਾਂ ਆਈਆਂ। ਬੱਚੀ ਦੀ ਆਵਾਜ਼ ਸੁਣ ਤੁਰੰਤ ਉਸ ਦੀ ਮਾਂ ਨੇ ਉਸ ਨੂੰ ਦੁੱਧ ਪਿਲਾਇਆ ਅਤੇ ਜਦੋਂ ਮਾਂ ਨੇ ਬੱਚੀ ਦਾ ਡਾਇਪਰ ਬਦਲਣ ਲਈ ਉਤਾਰ ਕੇ ਦੇਖਿਆ ਤਾਂ ਪੂਰਾ ਡਾਇਪਰ ਖੂਨ ਨਾਲ ਭਰਿਆ ਪਿਆ ਸੀ। ਘਟਨਾ ਦਾ ਪਤਾ ਚੱਲਦੇ ਹੀ ਤੁਰੰਤ ਰਾਮਾ ਮੰਡੀ ਦੀ ਪੁਲਸ ਮੌਕੇ ਉੱਤੇ ਪਹੁੰਚੀ।

Get the latest update about Jalandhar, check out more about raped & 2yearold girl

Like us on Facebook or follow us on Twitter for more updates.