ਕੈਨੇਡਾ ਮੈਡੀਕਲ ਦੀ ਪੜਾਈ ਕਰਨ ਗਏ 20 ਸਾਲਾ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

ਕੈਨੇਡਾ ਦੇ ਬ੍ਰੈਮਪਟਨ ਤੋਂ ਇਸ ਸਮੇਂ ਦੀ ਦੁਖਦਾਈ ਖਬਰ ਮਿਲੀ ਹੈ। ਮੋਗਾ ਦੇ ਬਦਨੀਕਲਾ ਦੇ ਰਹਿਣ ਵਾਲੇ 20 ਸਾਲ ਦੇ ਨੌਜਵਾਨ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਵਕਿਰਨ ਸਿੰ...

ਬ੍ਰੈਮਪਟਨ- ਕੈਨੇਡਾ ਦੇ ਬ੍ਰੈਮਪਟਨ ਤੋਂ ਇਸ ਸਮੇਂ ਦੀ ਦੁਖਦਾਈ ਖਬਰ ਮਿਲੀ ਹੈ। ਮੋਗਾ ਦੇ ਬਦਨੀਕਲਾ ਦੇ ਰਹਿਣ ਵਾਲੇ 20 ਸਾਲ ਦੇ ਨੌਜਵਾਨ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਵਕਿਰਨ ਸਿੰਘ ਪੁੱਤਰ ਬਲਦੇਵ ਸਿੰਘ ਦੇ ਰੂਪ ਵਿਚ ਹੋਈ ਹੈ। 

ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਤੇ ਚਾਚਾ ਨਿਰਮਲ ਸਿੰਘ ਹੈੱਡ ਗ੍ਰੰਥੀ ਨੇ ਕਿਹਾ ਕਿ ਅੱਜ ਸਵੇਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਫੋਨ ਕਰਕੇ ਨਵਕਿਰਨ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨਵਕਿਰਨ ਨੇ ਮੈਟ੍ਰਿਕ ਦੀ ਪੜਾਈ ਪਿੰਡ ਵਿਚ ਕੀਤੀ ਹੈ ਤੇ ਬਾਰਵੀਂ ਦੀ ਪੜਾਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਿਲਾਸਪੁਰ ਤੋਂ ਕੀਤੀ ਸੀ। IELTS ਕਰਨ ਤੋਂ ਬਾਅਦ ਉਹ ਮੈਡੀਕਲ ਦੀ ਸਟੱਡੀ ਕਰਨ ਲਈ 3 ਸਤੰਬਰ 2021 ਨੂੰ ਕੈਨੇਡਾ ਦੇ ਬ੍ਰੈਮਪਟਨ ਚਲਾ ਗਿਆ ਸੀ। ਉਥੇ ਉਹ ਆਪਣੇ ਦੋਸਤਾਂ ਦੇ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਕੱਲ ਉਹ ਓਨਟਾਰੀਓ ਦੇ ਬ੍ਰੈਮਪਟਨ ਵਿਚ ਐਲਡ੍ਰੋਡੋ ਪਾਰਕ ਵਿਚ ਕ੍ਰੈਡਿਟ ਵੈਲੀ ਨਦੀ ਵਿਚ ਦੋਸਤਾਂ ਦੇ ਨਾਲ ਤੈਰਨ ਗਿਆ ਸੀ, ਜਿਸ ਦੌਰਾਨ ਉਹ ਡੁੱਬ ਗਿਆ।

Get the latest update about Canada, check out more about Online Punjabi news, 20yearold Punjabi, died & Truescoop News

Like us on Facebook or follow us on Twitter for more updates.