ਕਾਂਡਲਾ ਬੰਦਰਗਾਹ ਨੇੜੇ ਗੋਦਾਮ 'ਚੋਂ ਫੜੀ ਗਈ 2000 ਕਰੋੜ ਦੀ ਹੈਰੋਇਨ, ਜਿਪਸਮ ਦੀਆਂ ਬੋਰੀਆਂ 'ਚ ਸੀ ਬੰਦ

ਗੁਜਰਾਤ 'ਚ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜਿਥੇ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਕਾਂਡਲਾ ਬੰਦਰਗਾਹ ਨੇੜੇ ਗੋਦਾਮ ਵਿੱਚ ਸਾਂਝੀ ਕਾਰਵਾਈ ਕਰਦੇ ਹੋਏ 350 ਕਿਲੋ ਹੈਰੋਇਨ ਬਰਾਮਦ ...

ਗੁਜਰਾਤ 'ਚ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜਿਥੇ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਕਾਂਡਲਾ ਬੰਦਰਗਾਹ ਨੇੜੇ ਗੋਦਾਮ ਵਿੱਚ ਸਾਂਝੀ ਕਾਰਵਾਈ ਕਰਦੇ ਹੋਏ 350 ਕਿਲੋ ਹੈਰੋਇਨ ਬਰਾਮਦ ਕੀਤੀ ਜਿਸ ਦੀ ਕੀਮਤ 2000 ਕਰੋੜ ਰੁਪਏ ਦੱਸੀ ਜਾਂਦੀ ਹੈ। ਨਸ਼ਿਆਂ ਦੀ ਇਹ ਖੇਪ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਾਂਡਲਾ ਬੰਦਰਗਾਹ ਤੋਂ 16 ਕਿਲੋਮੀਟਰ ਦੂਰ ਇਕ ਨਿੱਜੀ ਕੰਟੇਨਰ 'ਚ ਕਾਰਵਾਈ ਦੌਰਾਨ ਫੜੀ ਗਈ ਹੈ। ਗੁਜਰਾਤ ਏਟੀਐਸ ਅਧਿਕਾਰੀਆਂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਨ੍ਹਾਂ ਬੋਰੀਆਂ ਦਾ ਵਜ਼ਨ 394400 ਕਿਲੋ  ਹੈ। ਇਹ ਕੰਮ ਉੱਤਰਾਖੰਡ ਦੇ ਪੰਡਰੀ ਸਿਸੋਨਾ ਦੀ ਇੱਕ ਫਰਮ ਬਾਲਾਜੀ ਟਰੇਡਰਜ਼ ਵੱਲੋਂ ਕੀਤਾ ਗਿਆ। ਇਸ ਨੂੰ ਈਰਾਨ ਦੇ ਅੱਬਾਸ ਬੰਦਰਗਾਹ ਤੋਂ ਕੀਵਨ ਯੂਸਫੀ ਬੁਲੇਵਾਰਡ ਇਮਾਮ ਲੁਸਿੰਗ ਤਲਾਈਹ ਫਜ਼ ਤੋਂ ਆਯਾਤ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਿਕ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਜਿਸ ਖੇਪ ਤੋਂ ਹੈਰੋਇਨ ਜ਼ਬਤ ਕੀਤੀ ਗਈ ਸੀ, ਉਹ ਅਕਤੂਬਰ 2021 ਵਿੱਚ ਲੋਡ ਕੀਤੀ ਗਈ ਸੀ। ਜਿਪਸਮ ਦੀਆਂ ਬੋਰੀਆਂ ਦੀ ਜਾਂਚ ਜਾਰੀ ਰਹਿਣ ਕਾਰਨ ਹੈਰੋਇਨ ਦੀ ਮਾਤਰਾ ਵਧਣ ਦੀ ਸੰਭਾਵਨਾ ਹੈ।ਗੁਜਰਾਤ ਏਟੀਐਸ ਨੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਸਾਂਝੇ ਤੋਰ ਤੇ ਇਹ ਕਾਰਵਾਈ ਕੀਤੀ। ਮਾਮਲੇ ਦੀ ਜਾਂਚ ਕਰ ਰਹੀ  ਗੁਜਰਾਤ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਦਸਿਆ ਕਿ ਪਿਛਲੇ ਦਿਨੀਂ ਮੁੰਦਰਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ ਵੱਡੀ ਖੇਪ ਦੀ ਜਾਂਚ ਦੇ ਨਾਲ ਇਸ ਦੀ ਜਾਂਚ ਵੀ ਐਨਆਈਏ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਈਰਾਨ ਤੋਂ ਖੇਪ ਦਰਾਮਦ ਕਰਨ ਵਾਲੀ ਫਰਮ ਦਾ ਪਤਾ ਲਗਾਉਣ ਲਈ ਗੁਜਰਾਤ ਤੋਂ ਇੱਕ ਟੀਮ ਪਹਿਲਾਂ ਹੀ ਉੱਤਰਾਖੰਡ ਲਈ ਰਵਾਨਾ ਹੋ ਚੁੱਕੀ ਹੈ। ਏਟੀਐਸ ਅਧਿਕਾਰੀਆਂ ਮੁਤਾਬਕ ਸ਼ੱਕ ਹੈ ਕਿ ਹੈਰੋਇਨ ਦੀ ਇਹ ਖੇਪ ਇਰਾਨ ਤੋਂ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਦੇ ਕੰਧਾਰ ਰਾਹੀਂ ਭਾਰਤ ਲਿਆਂਦੀ ਗਈ ਸੀ। ਹੈਰੋਇਨ ਗੁਜਰਾਤ ਤੋਂ ਪੰਜਾਬ ਅਤੇ ਦਿੱਲੀ ਪਹੁੰਚਾਈ ਜਾਣੀ ਸੀ।


ਇਸ ਤੋਂ ਪਹਿਲਾਂ ਪਿਛਲੇ ਸਾਲ 13 ਸਤੰਬਰ ਨੂੰ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ 21 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਸੀ। ਇਹ ਮਾਮਲਾ ਬਹੁਤ ਮਸ਼ਹੂਰ ਹੋਇਆ ਸੀ। ਇਸ ਨੂੰ ਟੈਲਕਮ ਪਾਊਡਰ ਦੇ ਨਾਂ ਹੇਠ ਦਰਾਮਦ ਕੀਤਾ ਜਾਂਦਾ ਸੀ। ਕੇਂਦਰ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ। ਨਸ਼ੀਲੇ ਪਦਾਰਥਾਂ ਦੀ ਇਹ ਖੇਪ ਈਰਾਨ ਦੇ ਅੱਬਾਸ ਬੰਦਰਗਾਹ ਤੋਂ ਮੁੰਦਰਾ ਬੰਦਰਗਾਹ ਤੱਕ ਵੀ ਪਹੁੰਚੀ ਸੀ।

Get the latest update about Kandla port, check out more about NATIONAL NEWS, GUJARAT NEWS, GUJARAT POLICE & TRUE SCOOP PUNJABI

Like us on Facebook or follow us on Twitter for more updates.