ਡੋਨਾਲਡ ਟਰੰਪ ਨੂੰ ਇਕ ਹੋਰ ਝਟਕਾ, ਗੋਲਫ ਕੋਰਸ ਵਿਚ ਹੋਣ ਵਾਲਾ ਟੂਰਨਾਮੈਂਟ ਵੀ ਨਿਕਲਿਆ ਹੱਥੋਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦਾ ਅੰਤਿਮ ਵੇਲਾ ਚੱਲ ਰਿਹਾ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦਾ ਅੰਤਿਮ ਵੇਲਾ ਚੱਲ ਰਿਹਾ ਹੈ। ਇਸ ਵਿਚ ਉਨ੍ਹਾਂ ਓੱਤੇ ਮੁਸੀਬਤਾਂ ਦਾ ਪਹਾੜ ਟੁੱਟਨਾ ਜਾਰੀ ਹੈ। ਪਹਿਲਾਂ ਵਾਸ਼ਿੰਗਟਨ ਵਿਚ ਹੋਈ ਹਿੰਸਾ ਨੇ ਡੋਨਾਲਡ ਟਰੰਪ ਦੀ ਕਿਰਕਿਰੀ ਕਰਵਾ ਦਿੱਤੀ। ਫਿਰ ਸੋਸ਼ਲ ਮੀਡੀਆ ਦਾ ਬੈਨ ਲੱਗ ਗਿਆ ਅਤੇ ਹੁਣ ਡੋਨਾਲਡ ਟਰੰਪ ਨੂੰ ਇਕ ਹੋਰ ਝਟਕਾ ਲੱਗਾ ਹੈ। ਅਮਰੀਕਾ ਵਿਚ 2022 ਵਿਚ ਹੋਣ ਵਾਲੇ ਗੋਲਫ ਟੂਰਨਾਮੈਂਟ ਲਈ ਡੋਨਾਲਡ ਟਰੰਪ ਦੇ ਜਿਸ ਗੋਲਫ ਕੋਰਸ ਦਾ ਇਸਤੇਮਾਲ ਹੋਣਾ ਸੀ, ਹੁਣ ਉਹ ਨਹੀਂ ਹੋਵੇਗਾ।

ਦਰਅਸਲ ਪ੍ਰੋਫੈਸ਼ਨਲ ਗੋਲਫਰ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ 2022 ਦੇ PGA ਟੂਰਨਾਮੈਂਟ ਦੇ ਸਥਾਨ ਨੂੰ ਬਦਲਿਆ ਜਾਵੇਗਾ। ਪਹਿਲਾਂ ਇਹ ਟੂਰਨਾਮੈਂਟ ਡੋਨਾਲਡ ਟਰੰਪ ਗੋਲਫ ਕੋਰਸ, ਬੈਡਮਿੰਸਟਰ ਵਿਚ ਹੋਣਾ ਸੀ, ਜੋ ਕਿ ਡੋਨਾਲਡ ਟਰੰਪ ਦਾ ਹੈ। ਸੋਮਵਾਰ ਨੂੰ ਇਸ ਦੇ ਲਈ ਐਸੋਸੀਏਸ਼ਨ ਦੇ ਬੋਰਡ ਆਫ ਡਾਇਰੈਕਟਰ ਨੇ ਵੋਟਿੰਗ ਪ੍ਰਕਿਰਿਆ ਦਾ ਸਹਾਰਾ ਲਿਆ ਅਤੇ ਟੂਰਨਾਮੈਂਟ ਦੇ ਸਥਾਨ ਨੂੰ ਬਦਲਨ ਦਾ ਫੈਸਲਾ ਲਿਆ। ਸਾਫ਼ ਹੈ ਕਿ ਨਾ ਸਿਰਫ ਰਾਜਨੀਤਕ ਤੌਰ ਉੱਤੇ ਸਗੋਂ ਹੁਣ ਬਿਜਨੈੱਸ ਦੇ ਖੇਤਰ ਵਿਚ ਵੀ ਡੋਨਾਲਡ ਟਰੰਪ ਨੂੰ ਝਟਕਾ ਲੱਗ ਰਿਹਾ ਹੈ।
PGA ਦੇ ਇਸ ਫੈਸਲੇ ਉੱਤੇ ਟਿੱਪਣੀ ਕਰਦੇ ਹੋਏ ਟਰੰਪ ਐਸੋਸੀਏਸ਼ਨ ਨੇ ਕਿਹਾ ਕਿ ਇਹ ਸਾਡੇ ਕਾਂਟਰੈਕਟ ਦੇ ਖਿਲਾਫ ਜਾਂਦਾ ਹੈ, ਅਜਿਹੇ ਵਿਚ ਅਸੀਂ ਇਸ ਫੈਸਲੇ ਉੱਤੇ ਮੰਥਨ ਕਰਾਂਗੇ ਪਰ ਅਸੀਂ ਆਪਣੇ ਗੋਲਫ ਕੋਰਸ ਵਿਚ ਦੁਨੀਆ ਦੀ ਸਭ ਤੋਂ ਉੱਤਮ ਸੁਵਿਧਾਵਾਂ ਦੇਣ ਦਾ ਕੰਮ ਜਾਰੀ ਰੱਖਾਂਗੇ।

ਟਰੰਪ ਨੂੰ ਝਟਕੇ 'ਤੇ ਝਟਕਾ
ਧਿਆਨਯੋਗ ਹੈ ਕਿ 20 ਜਨਵਰੀ ਨੂੰ ਜੋ ਬਾਈਡੇਨ ਅਮਰੀਕੀ ਰਾਸ਼ਟਰਪਤੀ ਦੇ ਤੌਰ ਉੱਤੇ ਸਹੁੰ ਲੈਣਗੇ। ਡੋਨਾਲਡ ਟਰੰਪ ਨੇ ਗੁਜ਼ਰੇ ਦਿਨੀਂ ਹੀ ਕਿਹਾ ਸੀ ਕਿ ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਪਰ ਉਹ ਸੱਤਾ ਦਾ ਟ੍ਰਾਂਸਫਰ ਕਰਨਗੇ ਕਿਉਂਕਿ ਹੁਣ ਅਮਰੀਕੀ ਕਾਂਗਰਸ ਨੇ ਵੀ ਜੋ ਬਾਈਡੇਨ ਦੀ ਜਿੱਤ ਉੱਤੇ ਮੁਹਰ ਲਗਾ ਦਿੱਤੀ ਹੈ। ਗੁਜ਼ਰੇ ਦਿਨੀਂ ਵਾਸ਼ਿੰਗਟਨ ਵਿਚ ਹੋਈ ਹਿੰਸਾ ਨੇ ਡੋਨਾਲਡ ਟਰੰਪ ਨੂੰ ਬੈਕਫੁਟ ਉੱਤੇ ਲਿਆ ਦਿੱਤਾ, ਟਵਿੱਟਰ ਸਮੇਤ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਵੀ ਡੋਨਾਲਡ ਟਰੰਪ ਉੱਤੇ ਬੈਨ ਲਗਾ ਦਿੱਤਾ ਹੈ।

Get the latest update about Trump National Bedminster gol fclub, check out more about remove & 2022 PGA Championship

Like us on Facebook or follow us on Twitter for more updates.