ਨਵੀਂ ਦਿੱਲੀ (ਇੰਟ.): ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਏਪੈਕਸ ਬਾਡੀ ਦੇ ਨਾਂ ਹੇਠ ਫਰਜ਼ੀ ਸੂਚੀ ਬਾਰੇ ਅਲਰਟ ਕੀਤਾ। ਸੂਚੀ ਵਿਚ ਕੋਵਿਡ-19 ਮਹਾਮਾਰੀ ਦੌਰਾਨ ਕੁਝ ਨੁਕਤੇ ਦੱਸੇ ਗਏ ਹਨ। ਇਹ ਸਪੱਸ਼ਟ ਕਰਦੇ ਹੋਏ ਕਿ ਸੰਸਥਾ ਦੁਆਰਾ ਅਜਿਹੀ ਕੋਈ ਸਲਾਹਕਾਰ ਜਾਰੀ ਨਹੀਂ ਕੀਤੀ ਗਈ ਹੈ, ਆਈ.ਸੀ.ਐੱਮ.ਆਰ. ਨੇ ਟਵੀਟ ਕੀਤਾ ਕਿ ਸੂਚੀ ਜਾਅਲੀ ਹੈ।
ਆਈ.ਸੀ.ਐੱਮ.ਆਰ. ਨੇ ਟਵੀਟ ਕਰ ਰਿਹਾ ਕਿ ਇਹ ਵੱਖੋ-ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚ ਘੁੰਮ ਰਿਹਾ ਹੈ। ਆਈ.ਸੀ.ਐੱਮ.ਆਰ. ਨੇ ਅਜਿਹੇ ਕੋਈ ਦਿਸ਼ਾ ਨਿਰਦੇਸ਼ ਜਾਂ ਸਲਾਹ ਜਾਰੀ ਨਹੀਂ ਕੀਤੀ। ਇਹ ਜਾਅਲੀ ਸਰਕੂਲੇਸ਼ਨ ਹੈ।
ਜਾਅਲੀ ਸੂਚੀ ਵਿਚ ਕਿਹਾ ਗਿਆ ਹੈ ਕਿ ਦੋ ਸਾਲਾਂ ਲਈ ਵਿਦੇਸ਼ੀ ਯਾਤਰਾ ਮੁਲਤਵੀ ਕਰੋ, ਇਕ ਸਾਲ ਲਈ ਬਾਹਰ ਨਾ ਖਾਓ, ਖੰਘ ਵਾਲੇ ਵਿਅਕਤੀ ਤੋਂ ਦੂਰ ਰਹੋ। ਘੱਟੋ-ਘੱਟ ਇਕ ਸਾਲ ਲਈ ਭੀੜ ਵਾਲੀ ਜਗ੍ਹਾ ਤੇ ਨਾ ਜਾਓ। ਇਸ ਵਿਚ ਲੋਕਾਂ ਨੂੰ ਜੁੱਤੀ ਘਰ ਵਿਚ ਨਾ ਲਿਆਉਣ ਦੀ ਵੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘਰੋਂ ਬਾਹਰ ਜਾਣ ਲੱਗਿਆਂ ਇਕ ਬੈਲਟ, ਰਿੰਗ, ਗੁੱਟ 'ਤੇ ਪਾਉਣ ਵਾਲੀ ਘੜੀ ਤੋਂ ਵਰਜਿਆ ਗਿਆ ਹੈ।
ਫਰਜ਼ੀ ਸੂਚੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਤਬਾਹੀ “ਜਲਦੀ ਖ਼ਤਮ ਹੋਣ ਵਾਲੀ ਨਹੀਂ ਹੈ” ਅਤੇ ਲੋਕਾਂ ਨੂੰ ਅਗਲੇ 6 ਤੋਂ 12 ਮਹੀਨਿਆਂ ਲਈ ਤਾਲਾਬੰਦ ਹੋਣ ਦੀ ਪਰਵਾਹ ਕੀਤੇ ਬਿਨਾਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਕਿਹਾ।
ਭਾਰਤ ਕੋਵਿਡ-19 ਦੀ ਦੂਜੀ ਲਹਿਰ ਦੀ ਮਾਰ ਝੱਲ ਰਿਹਾ ਹੈ ਅਤੇ ਰੋਗੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਾਸ਼ਟਰੀ ਰਾਜਧਾਨੀ ਦੇ ਬਹੁਤ ਸਾਰੇ ਹਸਪਤਾਲਾਂ ਵਿਚ ਬੈੱਡਾਂ, ਮੈਡੀਕਲ ਆਕਸੀਜਨ ਵਰਗੀਆਂ ਮਹੱਤਵਪੂਰਣ ਚੀਜ਼ਾਂ ਖਤਮ ਹੋ ਗਈਆਂ ਹਨ। ਸ਼ੁੱਕਰਵਾਰ ਨੂੰ, ਦੇਸ਼ ਵਿਚ ਇਕ ਦਿਨ ਵਿਚ 4,14,188 ਤਾਜ਼ਾ ਮਾਮਲੇ ਅਤੇ 399 ਮੌਤਾਂ ਹੋਈਆਂ ਹਨ। ਕੁੱਲ ਮਿਲਾ ਕੇ ਹੁਣ ਦੇਸ਼ ਵਿਚ ਇਨਫੈਕਟਿਡਾਂ ਦੀ ਗਿਣਤੀ 2,14,91,598 ਹੈ।