ਕੈਨੇਡਾ 'ਚ 21 ਸਾਲਾਂ ਵਿਦਿਆਰਥੀ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ

ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਇਕ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...

ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਇਕ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟੋਰਾਂਟੋ ਸ਼ਹਿਰ ਵਿੱਚ ਇੱਕ ਸਬਵੇਅ ਸਟੇਸ਼ਨ ਦੇ ਐਂਟਰੀ 'ਤੇ ਗੋਲੀਬਾਰੀ ਹੋਣ ਤੋਂ ਬਾਅਦ ਇੱਕ  21 ਸਾਲਾਂ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਜਾਨ ਚਲੀ ਗਈ , ਜਿਸ ਨੂੰ ਕਈ ਗੋਲੀਆਂ ਲੱਗੀਆਂ ਸਨ। ਜਦੋਂ  ਇਹ ਘਟਨਾ ਵਾਪਰੀ ਤਾਂ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ। ਘਟਨਾ ਤੋਂ ਬਾਅਦ ਵਾਸੁਦੇਵ ਨੂੰ ਇੱਕ ਆਫ-ਡਿਊਟੀ ਪੈਰਾਮੈਡਿਕ ਤੋਂ ਡਾਕਟਰੀ ਸਹਾਇਤਾ ਮਿਲੀ ਅਤੇ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।


ਇਸ ਬਾਰੇ ਜਾਣਕਾਰੀ ਦੇਂਦੀਆਂ ਭਾਰਤ ਦੇ ਕੌਂਸਲੇਟ ਜਨਰਲ ਨੇ ਟਵਿੱਟਰ 'ਤੇ ਲਿਖਿਆ,“ਅਸੀਂ ਕੱਲ੍ਹ ਟੋਰਾਂਟੋ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਮੰਦਭਾਗੀ ਹੱਤਿਆ ਤੋਂ ਸਦਮੇ ਵਿੱਚ ਹਾਂ ਅਤੇ ਦੁਖੀ ਹਾਂ। ਅਸੀਂ ਪਰਿਵਾਰ ਦੇ ਸੰਪਰਕ ਵਿੱਚ ਹਾਂ ਅਤੇ ਮ੍ਰਿਤਕ ਦੇਹਾਂ ਦੀ ਛੇਤੀ ਵਾਪਸੀ ਲਈ ਹਰ ਸੰਭ ਇਤਾ ਪ੍ਰਦਾਨ ਕਰਾਂਗੇ। ”

LLLLL
ਜਾਣਕਾਰੀ ਮੁਤਾਬਕ, ਉਸ ਨੂੰ ਆਖਰੀ ਵਾਰ ਹੈਂਡਗਨ ਲੈ ਕੇ ਗਲੇਨ ਰੋਡ 'ਤੇ ਦੱਖਣ ਵੱਲ ਹਾਵਰਡ ਸਟ੍ਰੀਟ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਹੱਤਿਆ 'ਤੇ ਦੁੱਖ ਪ੍ਰਗਟ ਕੀਤਾ ਅਤੇ ਸਾਂਝਾ ਕੀਤਾ, "ਇਸ ਦੁਖਦਾਈ ਘਟਨਾ ਤੋਂ ਦੁਖੀ ਹਾਂ। ਪਰਿਵਾਰ ਨਾਲ ਡੂੰਘੀ ਸੰਵੇਦਨਾ।"

Get the latest update about INDIA NEWS, check out more about PUNJAB NEWS, INDIAN STUDENT SHOT DEAD IN CANADA, KILLING OF INDIAN STUDENT & KARTIK VASUDEV

Like us on Facebook or follow us on Twitter for more updates.