'ਕੇਰਲ ਪਲੇਨ ਹਾਦਸੇ' ਦੇ ਰੈਸਕਿਊ ਆਪਰੇਸ਼ਨ 'ਚ ਸ਼ਾਮਲ 22 ਅਫਸਰਾਂ ਨੂੰ ਹੋਇਆ ਕੋਰੋਨਾ!!

ਕੁਝ ਦਿਨਾਂ ਪਹਿਲਾਂ ਕੇਰਲ 'ਚ ਇਕ ਪਲੇਨ ਹਾਦਸਾ ਵਾਪਰਿਆ ਸੀ। ਕੇਰਲ ਜਹਾਜ਼ ਹਾਦਸੇ ਦੇ ਰੈਸਕਿਊ ਆਪਰੇਸ਼ਨ 'ਚ ਸ਼ਾਮਲ 22 ਅਫਸਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ 'ਚ ਕਲੈਕਟਰ ਅਤੇ...

ਕੇਰਲ— ਕੁਝ ਦਿਨਾਂ ਪਹਿਲਾਂ ਕੇਰਲ 'ਚ ਇਕ ਪਲੇਨ ਹਾਦਸਾ ਵਾਪਰਿਆ ਸੀ। ਕੇਰਲ ਜਹਾਜ਼ ਹਾਦਸੇ ਦੇ ਰੈਸਕਿਊ ਆਪਰੇਸ਼ਨ 'ਚ ਸ਼ਾਮਲ 22 ਅਫਸਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ 'ਚ ਕਲੈਕਟਰ ਅਤੇ ਲੋਕਲ ਪੁਲਸ ਅਫਸਰ ਵੀ ਸ਼ਾਮਲ ਹਨ। ਇਹ ਜਾਣਕਾਰੀ ਮਲਾਪੁੱਰਮ ਦੇ ਮੈਡੀਕਲ ਅਫਸਰ ਨੇ ਦਿੱਤੀ। ਹਾਦਸਾ 7 ਅਗਸਤ ਨੂੰ ਕੋਝੀਕੋਡ ਏਅਰਪੋਰਟ 'ਤੇ ਹੋਇਆ ਸੀ। ਜਹਾਜ਼ ਰਨਵੇ ਤੋਂ ਫਿਸਲਣ ਤੋਂ ਬਾਅਦ 35 ਫੁੱਟ ਡੂੰਘੀ ਖਾਈ 'ਚ ਜਾ ਡਿੱਗੀ ਅਤੇ 2 ਟੁਕੜਿਆਂ 'ਚ ਟੁੱਟ ਗਿਆ। ਇਸ 'ਚ 18 ਦੀ ਮੌਤ ਹੋ ਗਈ ਸੀ ਅਤੇ 149 ਯਾਤਰੀ ਜ਼ਖਮੀ ਹੋ ਗਏ ਸਨ।

ਪਾਇਲੇਟ ਦੀਪਕ ਸਾਠੇ ਦੀ ਦਲੇਰੀ ਨੂੰ ਸਲਾਮ, ਜਿਸ ਨੇ 169 ਯਾਤਰੀਆਂ ਨੂੰ ਬਚਾ ਖੁਦ ਦੀ ਗੁਆਈ ਜਾਨ

ਹਾਦਸੇ 'ਚ ਮਾਰੇ ਗਏ ਯਾਤਰੀਆਂ 'ਚ ਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਰੈਸਕਿਊ ਆਪਰੇਸ਼ਨ 'ਚ ਸ਼ਾਮਲ ਸੀਆਈਐੱਸਐੱਫ ਦੇ ਜਵਾਨਾਂ, ਸਥਾਨਕ ਲੋਕਾਂ ਅਤੇ ਅਫਸਰਾਂ ਨੂੰ ਕੁਆਰੰਟਾਈਨ ਹੋਣ ਲਈ ਕਿਹਾ ਗਿਆ ਸੀ। ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਕਿਹਾ ਸੀ ਕਿ ਰੈਸਕਿਊ ਆਪਰੇਸ਼ਨ 'ਚ ਲੱਗੇ ਸਾਰੇ ਲੋਕਾਂ ਨੂੰ ਹੋਮ ਆਈਸੋਲੇਸ਼ਨ 'ਚ ਚਲੇ ਜਾਣਾ ਚਾਹੀਦਾ ਹੈ। ਰਾਜ ਸਰਕਾਰ ਉਨ੍ਹਾਂ ਦਾ ਕੋਵਿਡ ਟੈਸਟ ਕਰਾਵੇਗੀ।

ਪਾਣੀ 'ਚ ਤੈਰ ਰਿਹਾ ਜੈਪੁਰ, ਸ਼ਹਿਰ ਦਾ ਹਾਲ ਬਿਆਨ ਕਰ ਰਹੀਆਂ ਦੇਖੋ ਅਣਦੇਖੀਆਂ ਤਸਵੀਰਾਂ

ਓਧਰ ਦੂਜੇ ਪਾਸੇ ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ 24 ਲੱਖ 64 ਹਜ਼ਾਰ 316 ਹੋ ਗਈ ਹੈ। ਵੀਰਵਾਰ ਨੂੰ ਇਕ ਦਿਨ 'ਚ 64 ਹਜ਼ਾਰ 142 ਮਰੀਜ਼ ਵਧੇ। ਇਹ ਆਂਕੜੇ ਕੋਵਿਡ-19 ਇੰਡੀਆ ਦੇ ਮੁਤਾਬਕ ਹਨ। ਓਧਰ ਮਹਾਰਾਸ਼ਟਰ 'ਚ ਹੁਣ ਤੱਕ ਇਕ ਹਜ਼ਾਰ ਕੈਦੀ ਅਤੇ 292 ਜੇਲ੍ਹ ਸਟਾਫ ਸੰਕ੍ਰਮਿਤ ਹੋ ਚੁੱਕਾ ਹੈ। ਰਾਜ ਦੇ ਜੇਲ੍ਹ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 6 ਕੈਦੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ!!


Get the latest update about News In Punjabi, check out more about Coronavirus, Kerala Air India Plane Crash, National News & COVID 19

Like us on Facebook or follow us on Twitter for more updates.