ਫਰਾਂਸ 'ਚ ਬਣ ਰਿਹਾ 23 ਹਜ਼ਾਰ ਟਨ ਵਜਨੀ 'ਧਰਤੀ ਦਾ ਆਪਣਾ ਸੂਰਜ', ਭਾਰਤ ਸਮੇਤ 35 ਦੇਸ਼ਾ ਦੇ ਵਿਗਿਆਨਕ ਇਕੱਠੇ ਕਰ ਰਹੇ ਕੰਮ

ਸਾਫ ਅਤੇ ਸੁੱਧ ਉਰਜਾ ਪ੍ਰਾਪਤ ਕਰਨ ਦੇ ਲਈ ਫਰਾਂਸ ਵਲੋਂ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਫਰਾਂਸ 'ਚ ਦੱਖਣ ਦੇ ਪਹਾੜੀ ਖੇਤਰ ਵਿੱਚ ਸੂਰਜ ਬਣਾਉਣ ਦੀਆਂ ਤਿਆਰੀਆਂ ਚੱਲ ਜੋਰਾ ਤੇ ਚਲ ਰਹੀਆਂ ਹਨ। ਇਸ ਕੰਮ ਵਿੱਚ ਭਾਰਤ ਸਮੇਤ 35 ਦੇਸ਼ਾਂ ਦੇ ਵਿਗਿਆਨੀ ਲੱਗੇ ਹੋਏ ਹਨ...

ਸਾਫ ਅਤੇ ਸੁੱਧ ਉਰਜਾ ਪ੍ਰਾਪਤ ਕਰਨ ਦੇ ਲਈ ਫਰਾਂਸ ਵਲੋਂ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਫਰਾਂਸ 'ਚ ਦੱਖਣ ਦੇ ਪਹਾੜੀ ਖੇਤਰ ਵਿੱਚ ਸੂਰਜ ਬਣਾਉਣ ਦੀਆਂ ਤਿਆਰੀਆਂ ਚੱਲ ਜੋਰਾ ਤੇ ਚਲ ਰਹੀਆਂ ਹਨ। ਇਸ ਕੰਮ ਵਿੱਚ ਭਾਰਤ ਸਮੇਤ 35 ਦੇਸ਼ਾਂ ਦੇ ਵਿਗਿਆਨੀ ਲੱਗੇ ਹੋਏ ਹਨ। ਜਦੋਂ ਇਹ ਸੂਰਜ ਤਿਆਰ ਹੋ ਜਾਵੇਗਾ ਤਾਂ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਊਰਜਾ ਸੰਕਟ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਜਲਵਾਯੂ ਪਰਿਵਰਤਨ ਦੇ ਕਹਿਰ ਦਾ ਸਾਹਮਣਾ ਕਰ ਰਹੀ ਧਰਤੀ ਨੂੰ ਵੀ ਸੰਕਟ ਤੋਂ ਮੁਕਤੀ ਮਿਲੇਗੀ।

ਫਰਾਂਸ ਦਾ ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ (ਆਈ.ਟੀ.ਆਰ.) ਅਜਿਹਾ ਪਹਿਲਾ ਯੰਤਰ ਹੋਵੇਗਾ ਜੋ ਲੰਬੇ ਸਮੇਂ ਤੱਕ ਫਿਊਜ਼ਨ ਰਿਐਕਸ਼ਨ ਜਾਰੀ ਰੱਖ ਸਕਦਾ ਹੈ। ਇਸ ਵਿੱਚ ਏਕੀਕ੍ਰਿਤ ਤਕਨਾਲੋਜੀ ਅਤੇ ਸਮੱਗਰੀ ਦੀ ਜਾਂਚ ਕੀਤੀ ਜਾਵੇਗੀ, ਜਿਸ ਦੀ ਵਰਤੋਂ ਫਿਊਜ਼ਨ ਤੋਂ ਬਿਜਲੀ ਦੇ ਵਪਾਰਕ ਉਤਪਾਦਨ ਲਈ ਕੀਤੀ ਜਾਵੇਗੀ। ਇਸ ਦੇ ਪ੍ਰਯੋਗ ਦਾ ਪਹਿਲਾ ਵਿਚਾਰ 1985 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੇ ਡਿਜ਼ਾਈਨ ਨੂੰ ਬਣਾਉਣ ਵਿੱਚ ਭਾਰਤ, ਜਾਪਾਨ, ਕੋਰੀਆ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਦੀ ਭੂਮਿਕਾ ਹੈ।
 
ਦਸ ਦਈਏ ਕਿ 23 ਹਜ਼ਾਰ ਤਿੰਨ ਵਜਨੀ ਇਸ ਸੂਰਜ ਤੋਂ ਇੱਕ ਗ੍ਰਾਮ ਪ੍ਰਮਾਣੂ ਬਾਲਣ 8 ਟਨ ਤੇਲ ਦੇ ਬਰਾਬਰ ਊਰਜਾ ਪੈਦਾ ਹੋਵੇਗੀ। ਇਸੇ ਦੇ ਚਲਦਿਆਂ ਵਿਗਿਆਨੀ ਪ੍ਰਮਾਣੂ ਫਿਊਜ਼ਨ 'ਤੇ ਆਪਣੀ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪ੍ਰਕਿਰਿਆ ਨੂੰ ਧਰਤੀ 'ਤੇ ਦੁਹਰਾਉਣਾ ਆਸਾਨ ਨਹੀਂ ਹੈ। ਜੈਵਿਕ ਇੰਧਨ ਦੇ ਉਲਟ, ਪ੍ਰਮਾਣੂ ਫਿਊਜ਼ਨ ਅਸੀਮਤ ਊਰਜਾ ਪ੍ਰਦਾਨ ਕਰਦਾ ਹੈ। ਇਹ ਕੋਈ ਗ੍ਰੀਨ ਹਾਊਸ ਗੈਸ ਨਹੀਂ ਛੱਡਦਾ। ਇਸ ਨਾਲ ਰੇਡੀਓਐਕਟਿਵ ਰਹਿੰਦ-ਖੂੰਹਦ ਤੋਂ ਵੀ ਛੁਟਕਾਰਾ ਮਿਲਣ ਦੀ ਉਮੀਦ ਹੈ।

Get the latest update about INDIAN SCIENTIST, check out more about SUN BUILT IN FRANCE, SUN BUILD IN FRANCE, INDIA & WORLD NEWS

Like us on Facebook or follow us on Twitter for more updates.