ਬੰਗਲਾਦੇਸ਼ 'ਚ ਵਾਪਰਿਆ ਕਿਸ਼ਤੀ ਹਾਦਸਾ, 25 ਦੀ ਮੌਤ ਤੇ ਕਈ ਲਾਪਤਾ

ਬੰਗਲਾਦੇਸ਼ ਵਿਚ ਇਕ ਬੇਹੱਦ ਭਿਆਨਕ ਕਿਸ਼ਤੀ ਹਾਦਸਾ ਹੋਇਆ ਹੈ, ਜਿਸ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿ...

ਢਾਕਾ: ਬੰਗਲਾਦੇਸ਼ ਵਿਚ ਇਕ ਬੇਹੱਦ ਭਿਆਨਕ ਕਿਸ਼ਤੀ ਹਾਦਸਾ ਹੋਇਆ ਹੈ, ਜਿਸ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਮੱਧ ਬੰਗਲਾਦੇਸ਼ ਵਿਚ ਦੋ ਕਿਸ਼ਤੀਆਂ ਦੀ ਟੱਕਰ ਹੋ ਗਈ, ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਮੁਖੀ ਮਿਰਾਜ ਹੁਸੈਨ ਨੇ ਪੱਤਰਕਾਰ ਏਜੰਸੀ ਏ.ਐੱਫ.ਪੀ. ਨੂੰ ਦੱਸਿਆ ਕਿ ਅਸੀਂ ਪੰਜ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ ਤੇ 25 ਲਾਸ਼ਾਂ ਬਰਾਮਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਵੱਡੇ ਪੈਮਾਨੇ ਉੱਤੇ ਲੋਕ ਕਿਸ਼ਤੀ ਦੇ ਰਾਹੀਂ ਸਫਰ ਕਰਦੇ ਹਨ। ਪਰ ਖਰਾਬ ਦੇਖਭਾਲ ਦੇ ਚੱਲਦੇ ਅਕਸਰ ਹੀ ਕਿਸ਼ਤੀ ਹਾਦਸੇ ਹੁੰਦੇ ਰਹਿੰਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀਆਂ ਵਿਚਾਲੇ ਟੱਕਰ ਸਿਬਚਰ ਕਸਬੇ ਦੇ ਨੇੜੇ ਪਦਮਾ ਨਦੀ ਵਿਚ ਹੋਈ। ਦੱਸਿਆ ਗਿਆ ਹੈ ਕਿ ਘੱਟ ਤੋਂ ਘੱਟ 30 ਯਾਤਰੀਆਂ ਨਾਲ ਭਰੀ ਕਿਸ਼ਤੀ ਇਕ ਕਮਰਸ਼ੀਅਲ ਕਿਸ਼ਤੀ ਨਾਲ ਟਕਰਾ ਗਈ। ਇਹ ਕਮਰਸ਼ੀਅਲ ਕਿਸ਼ਤੀ ਬਾਲੂ ਲੈ ਕੇ ਸਿਬਚਰ ਕਸਬੇ ਵੱਲ ਜਾ ਰਹੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਈ ਲੋਕ ਫਿਲਹਾਲ ਲਾਪਤਾ ਹਨ। ਫਿਲਹਾਲ ਫਾਇਰ ਸਰਵਿਸ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Get the latest update about Boat Accident, check out more about 25 Killed, Bangladesh, Police & Truescoop

Like us on Facebook or follow us on Twitter for more updates.