ਜਲੰਧਰ-ਲੁਧਿਆਨਾ ਹਾਈਵੇ 'ਤੇ ਧੁੰਦ ਕਾਰਣ ਆਪਸ 'ਚ ਟਕਰਾਏ 25 ਵਾਹਨ, ਇਕ ਦੀ ਮੌਤ

ਜਲੰਧਰ-ਲੁਧਿਆਨਾ ਹਾਈਵੇ ਉੱਤੇ ਸੰਘਣੀ ਧੁੰਦ ਕਾਰਣ ਵੱਡਾ ਹਾਦਸਾ ਵਾਪਰਣ ਦੀ ਸੂਚਨਾ ਮਿ...

ਜਲੰਧਰ-ਲੁਧਿਆਨਾ ਹਾਈਵੇ ਉੱਤੇ ਸੰਘਣੀ ਧੁੰਦ ਕਾਰਣ ਵੱਡਾ ਹਾਦਸਾ ਵਾਪਰਣ ਦੀ ਸੂਚਨਾ ਮਿਲੀ ਹੈ। ਹਾਈਵੇ ਉੱਤੇ 25 ਤੋਂ 30 ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਨ੍ਹਾਂ ਗੱਡੀਆਂ ਦੇ ਟਕਰਾਉਣ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦੀ ਵੀ ਖਬਰ ਮਿਲੀ ਹੈ। ਇਸ ਦੌਰਾਨ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। 

ਇਸ ਦੌਰਾਨ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੰਘਣੀ ਧੁੰਦ ਦੇ ਕਾਰਣ ਜਲੰਧਰ-ਲੁਧਿਆਨਾ ਹਾਇਵੇ ਉੱਤੇ 25 ਤੋਂ 30 ਗੱਡੀਆਂ ਟਕਰਾਈਆਂ ਹਨ। ਜਿਸ ਵਿਚ ਇਕ ਮੋਟਰਸਾਈਕਿਲ ਸਵਾਰ ਜਵਾਨ ਰੰਜੀਤ ਕੁਮਾਰ ਪਿੰਡ ਮੰਸੂਰਪੁਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਮੋਟਰਸਾਈਕਲ ਸਵਾਰ ਕਿਸ ਵਾਹਨ ਨਾਲ ਟਕਰਾਇਆ। ਹਾਦਸੇ ਤੋਂ ਬਾਅਦ ਦੋ ਲੋਕਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Get the latest update about 25 vehicles, check out more about jalandhar ludhiana highway, killed, fog & collide

Like us on Facebook or follow us on Twitter for more updates.