ਪੰਜਾਬ 'ਚ ਇਕ ਪਾਸੇ ਜਿਥੇ ਸਰਕਾਰ ਨਸ਼ੇ ਖਿਲਾਫ ਨਿਤ ਨਵੇਂ ਪਲੈਨ ਬਣਾ ਕੇ ਇਸ ਨੂੰ ਖਤਮ ਕਰਨ ਲਈ ਯਤਨ ਕਰ ਰਹੀ ਹੈ।ਦੂਜੇ ਪਾਸੇ ਇਸ ਨਸ਼ੇ ਦੇ ਕਾਰਨਹਰ ਰੋਜ਼ ਕਈ ਪੰਜਾਬੀ ਨੌਜਵਾਨ ਆਪਣੀ ਜਾਨ ਗਵਾ ਰਹੇ ਹਨ। ਤਾਜ਼ਾ ਮਾਮਲਾ ਪੰਜਾਬ ਦੇ ਮੋਗਾ 'ਚ ਦੇਖਣ ਨੂੰ ਮਿਲਿਆ ਹੈ। ਜਿਥੇ ਇਕ 25 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰ ਡੌਜ਼ ਦੇ ਕਾਰਨ ਮੌਤ ਹੋ ਗਈ ਹੈ। ਇਸ ਤੋਂ ਵੀ ਦਰਦਨਾਕ ਇਹ ਹੈ ਕਿ ਇਸ ਨੌਜਵਾਨ ਦੇ ਨਸ਼ੇੜੀ ਦੋਸਤਾਂ ਨੇ ਇਸ ਦੀ ਨਸ਼ੇ ਕਾਰਨ ਮੌਤ ਹੋਣ ਦੇ ਬਾਅਦ ਇਸ ਦੀ ਲਾਸ਼ ਨੂੰ ਡ੍ਰੇਨ 'ਚ ਪਾ ਕੇ ਨਾਲੇ 'ਚ ਸੁੱਟ ਦਿੱਤਾ ਤਾਂ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗ ਸਕੇ। ਪੁਲਿਸ ਨੂੰ 4 ਦਿਨਾਂ ਬਾਦ ਨੌਜਆਨ ਦੀ ਲਾਸ਼ ਮਿਲੀ ਹੈ ਜਿਸ ਨਾਲ ਇਕ ਵਾਰ ਫੇਰ ਨਸ਼ੇ ਦੇ ਕਾਰਨ ਇਕ ਹੋਰ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਗਵਾ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਮੋਗਾ ਪੁਲਿਸ ਨੂੰ ਵੀਰਵਾਰ (12 ਮਈ, 2022) ਨੂੰ ਨਸ਼ੇ ਦੇ ਸੇਵਨ ਕਾਰਨ ਇੱਕ ਲਾਪਤਾ 25 ਸਾਲਾ ਵਿਅਕਤੀ ਦੀ ਲਾਸ਼ ਬਾਰਦਾਨੇ ਦੇ ਅੰਦਰ ਇੱਕ ਡਰੇਨ ਵਿੱਚੋਂ ਸ਼ੱਕੀ ਹਾਲਾਤਾਂ 'ਚ ਬਰਾਮਦ ਹੋਈ। ਇਹ ਨੌਜਵਾਨ ਦੀ ਲਾਸ਼ ਲਾਪਤਾ ਹੋਣ ਤੋਂ ਚਾਰ ਦਿਨ ਬਾਅਦ ਮਿਲੀ ਸੀ। ਪੁਲੀਸ ਨੇ ਦੱਸਿਆ ਕਿ ਉਸ ਦੇ ਤਿੰਨ ਸਾਥੀਆਂ, ਜਿਨ੍ਹਾਂ ਨੇ ਉਸ ਨੂੰ ਕਥਿਤ ਤੌਰ ’ਤੇ ਨਸ਼ਾ ਦਿੱਤਾ ਸੀ, ਨੇ ਉਸ ਦੀ ਮੌਤ ਤੋਂ ਬਾਅਦ ਘਬਰਾ ਕੇ ਉਸ ਦੀ ਲਾਸ਼ ਨੂੰ ਬਾਰਦਾਨੇ ਵਿੱਚ ਰੱਖ ਕੇ ਨਾਲੇ ਵਿੱਚ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ:- ਟਰੂ ਸਕੂਪ ਸਪੈਸ਼ਲ: ਪੰਜਾਬ 'ਚ GUN ਕਲਚਰ ਖਿਲਾਫ ਸਰਜੀਕਲ ਸਟ੍ਰਾਈਕ
ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਪਿੰਡ ਮਹਿਣਾ ਦਾ ਵਸਨੀਕ ਸੀ ਅਤੇ 8 ਮਈ ਨੂੰ ਲਾਪਤਾ ਹੋ ਗਿਆ ਸੀ। 8 ਮਈ ਨੂੰ ਨੌਜਵਾਨ ਦੇ ਲਾਪਤਾ ਹੋਣ ਤੋਂ ਬਾਅਦ, ਉਸਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸਨੂੰ ਇੱਕ ਥਾਣੇ ਤੋਂ ਦੂਜੇ ਥਾਣੇ ਜਾਣ ਲਈ ਮਜਬੂਰ ਕੀਤਾ ਗਿਆ ਹੈ ਕਿਉਂਕਿ ਪੁਲਿਸ ਵਾਲਿਆਂ ਨੇ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੀ ਲਾਸ਼ ਚਾਰ ਦਿਨ ਬਾਅਦ ਇੱਕ ਨਾਲੇ ਵਿੱਚੋਂ ਬਰਾਮਦ ਹੋਈ । ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਸ ਨੇ ਉਸ ਦੇ ਪਿਤਾ ਤਰਸੇਮ ਸਿੰਘ, ਜੋ ਕਿ ਸਾਬਕਾ ਫੌਜੀ ਹੈ, ਦੇ ਬਿਆਨ 'ਤੇ ਐੱਫ.ਆਈ.ਆਰ ਦਰਜ਼ ਕਰ ਲਈ ਹੈ।
ਨੌਜਵਾਨ ਦੇ ਪਿਤਾ ਨੇ ਐਫਆਈਆਰ ਵਿੱਚ ਦੇਸ ਰਾਜ, ਅਸ਼ੋਕ ਅਤੇ ਜੱਸੀ ਨਾਮਕ ਤਿੰਨ ਲੋਕਾਂ ਦੇ ਨਾਮ ਲਏ ਅਤੇ ਕਿਹਾ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਸੀ। ਪਿਤਾ ਨੇ ਇਹ ਵੀ ਦੋਸ਼ ਲਾਇਆ ਕਿ ਇਹ ਤਿੰਨੇ ਵਿਅਕਤੀ ਉਸ ਨੂੰ ਜ਼ਬਰਦਸਤੀ ਨਸ਼ੀਲਾ ਪਦਾਰਥ (ਚਿੱਟਾ) ਖੁਆਉਂਦੇ ਸਨ। ਪਿਤਾ ਵੱਲੋਂ ਵਾਰ-ਵਾਰ ਤਿੰਨਾਂ ਨੂੰ ਆਪਣੇ ਪੁੱਤਰ ਨੂੰ ਨਸ਼ਿਆਂ ਵਿੱਚ ਸ਼ਾਮਲ ਨਾ ਕਰਨ ਦੀ ਚਿਤਾਵਨੀ ਦੇਣ ਦੇ ਬਾਵਜੂਦ 8 ਮਈ ਨੂੰ ਮੁੜ ਅਮਨਦੀਪ ਨੂੰ ਮੋਗਾ ਦੇ ਲਾਲ ਸਿੰਘ ਰੋਡ ਸਥਿਤ ਸੱਦਾਂ ਵਾਲੀ ਬਸਤੀ ਵਿਖੇ ਬੁਲਾਇਆ ਗਿਆ, ਜਦੋਂ ਅਮਨਦੀਪ ਘਰ ਨਾ ਪਰਤਿਆ ਅਤੇ ਉਸ ਦੀ ਕਾਰ ਬਰਾਮਦ ਹੋਈ ਤਾਂ ਪਿਤਾ ਨੇ ਪੁਲੀਸ ਕੋਲ ਪਹੁੰਚ ਕੀਤੀ। ਜਿਸ ਤੋਂ ਬਾਅਦ ਬੀਤੀ ਅੱਧੀ ਰਾਤ ਨੂੰ ਪੁਲਸ ਅਧਿਕਾਰੀਆਂ ਨੇ ਉਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦੇ ਲੜਕੇ ਦੀ ਲਾਸ਼ ਨਾਲੇ 'ਚੋਂ ਬਰਾਮਦ ਹੋਈ ਹੈ।
Get the latest update about moga bioy died after taking drugs, check out more about drugs, punjab police, drugs & truescooppunjabi
Like us on Facebook or follow us on Twitter for more updates.