ਦੇਸ਼ ਵਿੱਚ ਕੋਰੋਨਾ ਦੇ 2,58,089 ਨਵੇਂ
ਮਾਮਲੇ, ਠੀਕ ਹੋਣ ਦੀ ਦਰ 94.27 ਪ੍ਰਤੀਸ਼ਤ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 2,58,089, ਮਾਮਲੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ
3,73,80,253 ਪਹੁੰਚ ਗਈ ਹੈ ਨਾਲ ਹੀ 385 ਮੌਤਾਂ
ਹੋਈਆ ਹਨ। ਓਮੀਕਰੋਨ ਦੀ ਗੱਲ ਕਰੀਏ ਤਾਂ ਪੂਰੇ
ਦੇਸ਼ ਵਿੱਚ 8209 ਨਵੇਂ ਕੇਸ ਮਿਲੇ ਹਨ। ਇਸਦੇ ਨਾਲ ਹੀ 1.51 ਲੱਖ ਮਰੀਜ਼ ਠੀਕ ਵੀ ਹੋਏ ਹਨ। ਐਕਟਿਵ
ਕੇਸਾਂ ਮਤਲਬ ਕੋਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 16,56,341 ਹੈ।
NTAGI ਦੇ ਪਮੁੱਖ ਨੇ ਕਿਹਾ, ਮਾਰਚ ਤਕ 12-14 ਸਾਲ ਵਾਲਿਆਂ ਲਈ ਕੋਵਿਡ ਟੀਕਾਕਰਨ ਹੋਣ ਦੀ ਸੰਭਾਵਨਾਂ ਹੈ।ਮੁੰਬਈ ਵਿੱਚ UAE ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ
ਹੁਣ 7 ਦਿਨ ਲਈ ਕੁਆਰੰਟੀਨ ਨਹੀਂ ਹੋਣਾ ਪਵੇਗਾ।ਨਿਊਜ਼ ਏਜੇਂਸੀ ਦੇ ਮੁਤਾਬਿਕ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ 158.12 ਕਰੋੜ ਤੋਂ ਵੱਧ
ਕੋਵਿਡ 19 ਦੀਆ ਖੁਰਾਕਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ 13.79 ਕਰੋੜ ਤੋਂ ਵੱਧ ਬਕਾਇਆ ਪਿਆ
ਹੋਇਆ ਹੈ। ਅਣਵਰਤੇ ਟੀਕੇ ਦੀਆਂ ਖੁਰਾਕਾਂ ਅਜੇ ਵੀ ਉਪਲੱਬਧ ਹਨ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ
ਦੇ ਸਭ ਤੋਂ ਜ਼ਿਆਦਾ 1738 ਮਾਮਲੇ ਮਹਾਰਾਸ਼ਟਰ ਵਿਚ
ਦਰਜ਼ ਕੀਤੇ ਗਏ ਹਨ। ਉਸ ਤੋਂ ਬਾਅਦ ਪੱਛਮੀ ਬੰਗਾਲ ਵਿਚ 1672 , ਰਾਜਸਥਾਨ ਵਿੱਚ 1276, ਦਿੱਲੀ ਵਿੱਚ 549, ਦਰਜ ਕੀਤੇ ਗਏ ਹਨ। ਪੰਜਾਬ ਵਿੱਚ ਕੋਰੋਨਾ ਦੇ 61 ਮਾਮਲੇ ਦਰਜ ਕੀਤੇ ਗਏ ਹਨ।
Get the latest update about CORONAVIRUS, check out more about CORONA, INDIA, VACCINATION & COVID19
Like us on Facebook or follow us on Twitter for more updates.