8 ਸਾਲ ਬਾਅਦ ਮਿਲੀ ਕਰਾਰੀ ਹਾਰ, ਪ੍ਰੈੱਸ ਕਾਨਫਰੰਸ 'ਚ ਬੌਖਲਾਏ ਵਿਰਾਟ ਕੋਹਲੀ

ਨਿਊਜ਼ੀਲੈਂਡ ਦੇ ਹੱਥੋਂ ਟੈਸਟ ਸੀਰੀਜ਼ ਗਵਾਉਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ ...

ਨਵੀਂ ਦਿੱਲੀ — ਨਿਊਜ਼ੀਲੈਂਡ ਦੇ ਹੱਥੋਂ ਟੈਸਟ ਸੀਰੀਜ਼ ਗਵਾਉਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਇਕ ਸਵਾਲ ਪੁੱਛੇ ਜਾਣ 'ਤੇ ਬੌਖਲਾ ਗਏ ਅਤੇ ਪੱਤਰਕਾਰ ਨੂੰ ਜਮ ਕੇ ਸੁਣਾਇਆ। ਦੱਸ ਦੱਈਏ ਕਿ ਕ੍ਰਾਈਸਟਚਰਚ 'ਚ ਦੂਜੇ ਟੈਸਟ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ 'ਚ ਕੋਹਲੀ ਤੋਂ ਇਕ ਪੱਤਰਕਾਰ ਨੇ ਸਵਾਲ ਕੀਤਾ ਕੀ ਉਨ੍ਹਾਂ ਨੂੰ ਗੁੱਸਾ ਘੱਟ ਕਰਨ ਦੀ ਜ਼ਰੂਰਤ ਹੈ। ਇਸ ਸਵਾਲ ਨੂੰ ਸੁਣ ਕੇ ਭਾਰਤੀ ਕਪਤਾਨ ਗੁੱਸੇ ਹੋ ਗਏ ਅਤੇ ਉਨ੍ਹਾਂ ਨੇ ਪੱਤਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਹਾਨੂੰ ਅੱਧੀ ਜਾਣਕਾਰੀ ਨਾਲ ਇੱਥੇ ਨਹੀਂ ਆਉਣਾ ਚਾਹੀਦਾ। ਤੁਹਾਨੂੰ ਪਹਿਲਾਂ ਆਪਣੇ ਤੱਥ ਸਹੀ ਕਰਨ ਦੀ ਜ਼ਰੂਰਤ ਹੈ। ਦਰਅਸਲ ਕੋਹਲੀ ਟੈਸਟ ਦੇ ਦੂਜੇ ਦਿਨ 'ਚ ਟਾਮ ਲਾਥਮ ਅਤੇ ਕੀ. ਵੀ. ਕਪਤਾਨ ਕੇਨ ਵਿਲੀਅਮਸਨ ਦੀ ਵਿਕਟ ਦਾ ਜ਼ਸ਼ਨ ਕਾਫੀ ਗੁੱਸੇ ਵਾਲੇ ਮੂਡ 'ਚ ਮਨ੍ਹਾ ਰਹੇ ਸਨ। ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਸੀ, ਜਿਸ 'ਚ ਉਹ ਦਰਸ਼ਨਾਂ ਦੇ ਇਕ ਗਰੁੱਪ ਨੂੰ ਗਲਤ ਸ਼ਬਦਾਵਲੀ ਕਹਿੰਦੇ ਨਜ਼ਰ ਆ ਰਹੇ ਹਨ। ਮਾਮਲਾ ਮੁਹੰਮਦ ਸ਼ਮੀ ਦੇ ਓਵਰ ਦਾ ਹੈ, ਜਦੋਂ ਉਨ੍ਹਾਂ ਨੇ ਪਹਿਲੀ ਪਾਰੀ 'ਚ ਟਾਮ ਲਾਥਮ ਨੂੰ ਆਊਟ ਕੀਤਾ। ਉਨ੍ਹਾਂ ਦੇ ਇਸ ਵਤੀਰੇ ਨੂੰ ਲੈ ਕੇ ਪੱਤਰਕਾਰ ਨੇ ਕੋਹਲੀ ਨੂੰ ਸਵਾਲ ਕੀਤਾ ਸੀ।

ਜਾਣੋ ਕਿਸ ਮਾਮਲੇ 'ਚ ਵਿਰਾਟ ਕੋਹਲੀ ਨੇ ਇਸ ਹਾਲੀਵੁੱਡ ਸੈਲੀਬ੍ਰਿਟੀ ਨੂੰ ਦਿੱਤੀ ਮਾਤ

ਪੱਤਰਕਾਰ — ਮੈਦਾਨ 'ਤੇ ਤੁਹਾਡੇ ਰਵੱਈਏ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ। ਵਿਲੀਅਮਸਨ ਦੇ ਆਊਟ ਹੋਣ 'ਤੇ ਦਰਸ਼ਕਾਂ 'ਤੇ ਗੁੱਸਾ ਹੋਣਾ, ਬਤੌਰ ਕਪਤਾਨ ਤੁਹਾਨੂੰ ਨਹੀਂ ਲੱਗਦਾ ਕਿ ਮੈਦਾਨ 'ਤੇ ਤੁਹਾਨੂੰ ਇਕ ਚੰਗੀ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ?
ਵਿਰਾਟ ਕੋਹਲੀ — ਤੁਸੀਂ ਕੀ ਸੋਚਦੇ ਹੋ?
ਪੱਤਰਕਾਰ — ਮੈਂ ਤੁਹਾਨੂੰ ਸਵਾਲ ਪੁੱਛਿਆ ਹੈ?
ਵਿਰਾਟ ਕੋਹਲੀ — ਮੈਂ ਤੁਹਾਡੇ ਕੋਲੋਂ ਜਵਾਬ ਪੁੱਛ ਰਿਹਾ ਹਾਂ?
ਪੱਤਰਕਾਰ — ਤੁਹਾਨੂੰ ਚੰਗੀ ਉਦਾਹਰਣ ਪੇਸ਼ ਕਰਨ ਦੀ ਜ਼ਰੂਰਤ ਹੈ।

5ਵੀਂ ਵਾਰ ਪਿਤਾ ਬਣੇ ਪਾਕਿਸਤਾਨ ਦੇ ਦਿੱਗਜ਼ ਖਿਡਾਰੀ ਸ਼ਾਹਿਦ ਅਫਰੀਦੀ, ਕੀਤੀ ਤਸਵੀਰ ਸ਼ੇਅਰ

ਵਿਰਾਟ ਕੋਹਲੀ — ਤੁਹਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਹਕੀਕਤ 'ਚ ਕੀ ਹੋਇਆ ਸੀ ਅਤੇ ਫਿਰ ਤੁਸੀਂ ਇਕ ਚੰਗੇ ਸਵਾਲ ਦੇ ਨਾਲ ਇੱਥੇ ਆਏ, ਤੁਸੀਂ ਅਧੂਰੇ ਸਵਾਲ ਅਤੇ ਜਾਣਕਾਰੀ ਨਾਲ ਇੱਥੇ ਨਹੀਂ ਆ ਸਕਦੇ ਅਤੇ ਜੇਕਰ ਤੁਸੀਂ ਵਿਵਾਦ ਬਣਾਉਣਾ ਚਾਹੁੰਦੇ ਹੋ ਤਾਂ ਇਹ ਸਹੀ ਜਗ੍ਹਾ ਨਹੀਂ ਹੈ। ਮੈਂ ਮੈਚ ਰੈਫਰੀ ਨਾਲ ਗੱਲ ਕੀਤੀ ਸੀ ਅਤੇ ਜੋ ਕੁਝ ਹੋਇਆ, ਉਸ ਨਾਲ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਕਪਤਾਨ ਕੋਹਲੀ ਲਈ ਨਿਊਜ਼ਲੈਂਡ ਹੁਣ ਤੱਕ ਦਾ ਸਭ ਤੋਂ ਖਰਾਬ ਦੌਰਾ ਰਿਹਾ। ਇਸ ਦੌਰੇ 'ਤੇ ਉਹ ਸਿਰਫ ਇਕ ਹੀ ਅਰਧਸ਼ਤਕ ਲਗਾ ਸਕੇ, ਜਦਕਿ 2 ਟੈਸਟ ਮੈਚਾਂ ਦੀਆਂ ਚਾਰ ਪਾਰੀਆਂ 'ਚ ਉਹ 20 ਰਨ ਤੋਂ ਵੀ ਉੱਪਰ ਨਹੀਂ ਪਹੁੰਚ ਸਕੇ। ਭਾਰਤ ਦੀ ਖਰਾਬ ਬੱਲੇਬਾਜ਼ੀ ਦਾ ਨਤੀਜਾ ਇਹ ਨਿੱਕਲਿਆ ਕਿ ਟੀਮ ਨੇ ਦੂਜਾ ਟੈਸਟ ਮੈਚ 7 ਵਿਕਟਾਂ ਨਾਲ ਗਵਾ ਦਿੱਤਾ। ਭਾਰਤ 'ਤੇ ਇਸ ਜਿੱਤ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਵਰਲਡ ਟੈਸਟ ਚੈਂਪੀਅਨਸ਼ਿਪ 'ਚ 180 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ।

ਮਹਿਲਾ T20 ਵਰਲਡ ਕੱਪ : ਭਾਰਤ ਤੇ ਬੰਗਲਾ ਦੇਸ਼ ਵਿਚਕਾਰ ਮੈਚ ਅੱਜ

Get the latest update about News In Punjabi, check out more about Press Conference, India 7 Wickets, NewZealand Won & Raging

Like us on Facebook or follow us on Twitter for more updates.