ਪਟਿਆਲਾ ਦੀ ਸੈਂਟ੍ਰਲ ਜੇਲ ਤੋਂ 3 ਖਤਰਨਾਕ ਕੈਦੀ ਲਾਪਤਾ, ਇਕ ਨੂੰ UK ਦੀ ਅਦਾਲਤ ਨੇ ਸੁਣਾਈ ਸੀ 22 ਸਾਲ ਦੀ ਸਜ਼ਾ

ਪੰਜਾਬ ਵਿਚ ਬੁੱਧਵਾਰ ਨੂੰ ਉਸ ਵੇਲੇ ਭਾਜੜ ਮਚ ਗਈ ਜਦੋਂ ਪਟਿਆਲਾ ਸੈਂਟ੍ਰਲ ਜੇਲ ਤੋਂ ਤਿੰਨ ਕੈਦੀ ਲਾਪਤਾ ਹੋ ਗਏ। ਜੇਲ ਪ੍ਰਬੰਧਕ ਜੇਲ ਦੇ ਅੰਦ...

ਪਟਿਆਲਾ: ਪੰਜਾਬ ਵਿਚ ਬੁੱਧਵਾਰ ਨੂੰ ਉਸ ਵੇਲੇ ਭਾਜੜ ਮਚ ਗਈ ਜਦੋਂ ਪਟਿਆਲਾ ਸੈਂਟ੍ਰਲ ਜੇਲ ਤੋਂ ਤਿੰਨ ਕੈਦੀ ਲਾਪਤਾ ਹੋ ਗਏ। ਜੇਲ ਪ੍ਰਬੰਧਕ ਜੇਲ ਦੇ ਅੰਦਰ ਇਨ੍ਹਾਂ ਦੀ ਤਲਾਸ਼ ਕਰ ਰਹੇ ਸਨ, ਪਰ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਤ੍ਰਿਪਾੜੀ ਥਾਣਾ ਪੁਲਸ ਨੂੰ ਬੁਲਿਆ ਗਿਆ ਹੈ। ਖਦਸ਼ਾ ਹੈ ਕਿ ਇਹ ਕੈਦੀ ਕੋਰੋਨਾ ਪੀੜਤ ਕੈਦੀ ਤੇ ਹਵਾਲਾਤੀ ਦੇ ਲਈ ਬਣਾਏ ਗਏ ਕੁਆਰੰਟੀਨ ਅਹਾਤੇ ਤੋਂ ਭੱਜੇ ਹਨ ਪਰ ਅਜੇ ਅਧਿਕਾਰਿਤ ਤੌਰ ਉੱਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਜੇਲ ਤੋਂ ਲਾਪਤਾ ਕੈਦੀਆਂ ਵਿਚ ਸ਼ੇਰ ਸਿੰਘ ਨਾਂ ਦੇ ਕੈਦੀ ਉੱਤੇ ਨਸ਼ਾ ਤਸਕਰੀ ਦਾ ਮਾਮਲਾ ਦਰਦ ਹੈ। ਇਸ ਮਾਮਲੇ ਵਿਚ ਉਹ ਸਜ਼ਾ ਕੱਟ ਰਿਹਾ ਸੀ। ਦੂਜਾ ਕੈਦੀ ਜਸਪ੍ਰੀਤ ਸਿੰਘ ਤੇ ਤੀਜਾ ਕੈਦੀ ਇੰਦਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਕੈਦੀ ਸ਼ੇਰ ਸਿੰਘ ਨੂੰ ਯੂਕੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ 22 ਸਾਲ ਕੈਦ ਦੀ ਸਜ਼ਾ ਸੁਣਾਈ ਹੋਈ ਸੀ। ਜਿਸ ਨੂੰ ਇਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੋਏ ਸਮਝੌਤੇ ਦੇ ਬਾਅਦ ਪਟਿਆਲਾ ਸ਼ਿਫਟ ਕੀਤਾ ਗਿਆ ਸੀ।

ਥਾਣਾ ਤ੍ਰਿਪੜੀ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਜੇਲ ਦੇ ਅੰਦਰ ਪਹੁੰਚੇ ਹਨ। ਸੈਂਟ੍ਰਲ ਜੇਲ ਦੀ ਸੁਰੱਖਿਆ ਦੇ ਲਈ ਤਾਇਨਾਤ ਐਸਕਾਰਟ ਗੱਡੀ ਨੂੰ ਇਨ੍ਹੀਂ ਦਿਨੀਂ ਮੁੱਖ ਗੇਟ ਤੋਂ ਹਟਾ ਕੇ ਫੁਲਕਿਆਂ ਇਨਕਲੇਵ ਵੱਲ ਲਗਾਇਆ ਗਿਆ ਸੀ ਕਿਉਂਕਿ ਇਥੇ ਕੰਧ ਟੁੱਟਣ ਦੇ ਕਾਰਨ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਪੁਲਸ ਫੋਰਸ ਸਰਚ ਮੁਹਿੰਮ ਵਿਚ ਲੱਗੀ
ਸੈਂਟ੍ਰਲ ਜੇਲ ਪਟਿਆਲਾ ਦੇ ਮੁੱਖ ਗੇਟ ਉੱਤੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਨਹੀਂ ਹੈ ਜਦਕਿ ਅੰਦਰ ਪੁਲਸ ਫੋਰਸ ਸਰਚ ਮੁਹਿੰਮ ਵਿਚ ਲੱਗੀ ਹੋਈ ਹੈ। ਥਾਣਾ ਤ੍ਰਿਪੜੀ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਕਿਹਾ ਕਿ ਅਜੇ ਫਰਾਰ ਹੋਣ ਦੀ ਪੁਸ਼ਟੀ ਨਹੀਂ ਕਰ ਸਕਦੇ ਹਾਂ। ਅੰਦਰ ਸਰਚ ਮੁਹਿੰਮ ਚੱਲ ਰਹੀ ਹੈ। ਹੋ ਸਕਦਾ ਹੈ ਕਿ ਕੈਦੀ ਜੇਲ ਦੇ ਅੰਦਰੂਨੀ ਹਿੱਸੇ ਵਿਚ ਲੁਕੇ ਹੋਣ। ਜ਼ਿਕਰਯੋਗ ਹੈ ਕਿ ਸੈਂਟ੍ਰਲ ਜੇਲ ਪਟਿਆਲਾ ਵਿਚ ਕੈਦੀਆਂ ਤੋਂ ਪਿਛਲੇ ਦਿਨੀਂ ਗੈਰ-ਕਾਨੂੰਨੀ ਵਸੂਲੀ ਦਾ ਮਾਮਲਾ ਕਾਫੀ ਸੁਰਖੀਆਂ ਵਿਚ ਰਿਹਾ ਸੀ। ਇਥੇ ਪੈਸੇ ਦੇਣ ਤੋਂ ਇਨਕਾਰ ਕਰਨ ਵਾਲੇ ਨਸ਼ਾ ਤਸਕਰ ਨਵਜੋਤ ਸਿੰਘ ਨੰਨੂ ਉੱਤੇ ਦੂਜੇ ਕੈਦੀਆਂ ਨੇ ਚਾਕੂ ਤੇ ਰਾਡ ਤੋਂ ਹਮਲਾ ਕਰ ਦਿੱਤਾ ਸੀ।

Get the latest update about 3 dreaded prisoners, check out more about Truescoop, patiala central jail, UK & sentenced

Like us on Facebook or follow us on Twitter for more updates.