ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, 3 ਪਰਵਾਸੀ ਮਜ਼ਦੂਰਾਂ ਦੀ ਮੌਤ

ਮੱਧ ਪ੍ਰਦੇਸ ਦੇ ਟਿਕਮਗੜ੍ਹ 'ਚ ਅੱਜ ਇਕ ਵੱਡਾ ਸ਼ੜਕ ਹਾਦਸਾ ਹੋ ਗਿਆ। ਦਿੱਲੀ ਤੋਂ ਪਰ...

ਭੋਪਾਲ: ਮੱਧ ਪ੍ਰਦੇਸ ਦੇ ਟਿਕਮਗੜ੍ਹ 'ਚ ਅੱਜ ਇਕ ਵੱਡਾ ਸ਼ੜਕ ਹਾਦਸਾ ਹੋ ਗਿਆ। ਦਿੱਲੀ ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਕ ਬੱਸ ਮੱਧ ਪ੍ਰਦੇਸ਼ ਦੇ ਟਿਕਮਗੜ੍ਹ ਤੇ ਛਤਰਪੁਰ ਜਾ ਰਹੀ ਸੀ। ਅਚਾਨਕ ਬੱਸ ਦੇ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਬੱਸ ਗਵਾਲੀਅਰ ਜ਼ਿਲ੍ਹੇ ਦੇ ਜੋਰਸੀ 'ਚ ਪਲਟੀ ਹੈ।

ਮੀਡੀਆ ਰਿਪੋਰਟ ਮੁਤਾਬਕ ਇਹ ਬੱਸ ਆਪਣੀ ਸਮਰੱਥਾ ਤੋਂ ਭਰੀ ਹੋਈ ਸੀ ਤੇ ਸੰਤੁਲਨ ਗੁਆਉਣ ਦੀ ਵਜ੍ਹਾ ਕਾਰਨ ਪਲਟ ਗਈ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੱਸ ਗਵਾਲੀਅਰ ਤੋਂ ਹੁੰਦੇ ਹੋਏ ਟਿਕਮਗੜ੍ਹ ਜਾ ਰਹੀ ਸੀ। ਇਹ ਹਾਦਸਾ ਗਵਾਲੀਅਰ-ਝਾਂਸੀ 'ਚ ਡਬਰਾ ਹਾਈਵੇਅ 'ਤੇ ਹੋਇਆ ਹੈ। ਫਿਲਹਾਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਰੈਸਕਿਊ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Get the latest update about bus, check out more about Truescoop news, madhya pradesh, Truescoop & 3 killed

Like us on Facebook or follow us on Twitter for more updates.