IPL 2021: ਕੋਲਕਾਤਾ ਤੋਂ ਬਾਅਦ ਹੁਣ ਚੇੱਨਈ ਸੁਪਰ ਕਿੰਗਸ ਦੇ 3 ਮੈਂਬਰਾਂ ਨੂੰ ਹੋਇਆ ਕੋਰੋਨਾ

ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ.ਪੀ.ਐੱਲ. ਦੇ 14ਵੇਂ ਸੀਜ਼ਨ ਦੇ ਲਈ 3 ਅਪ੍ਰੈਲ ਦਾ ਦਿਨ ਕਾਫੀ ਖਰਾਬ ਸਾਬਿਤ ਹੋ ਰਿਹਾ...

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ.ਪੀ.ਐੱਲ. ਦੇ 14ਵੇਂ ਸੀਜ਼ਨ ਦੇ ਲਈ 3 ਅਪ੍ਰੈਲ ਦਾ ਦਿਨ ਕਾਫੀ ਖਰਾਬ ਸਾਬਿਤ ਹੋ ਰਿਹਾ ਹੈ ਕਿਉਂਕਿ ਕੋਲਕਾਤਾ ਨਾਈਟ ਰਾਈਡਰਸ ਤੇ ਰਾਇਲ ਚੈਲੇਂਜਰਸ ਬੈਂਗਲੋਰ ਦੇ ਵਿਚਾਲੇ ਸ਼ਾਮ 7 ਵਜੇ ਤੋਂ ਸ਼ੁਰੂ ਹੋਣ ਵਾਲੇ ਮੈਚ ਤੋਂ ਕੁਝ ਹੀ ਮਿੰਟ ਪਹਿਲਾਂ ਇਕ ਖਬਰ ਆਈ ਕਿ ਕੇ.ਕੇ.ਆਰ. ਟੀਮ ਦੇ 2 ਖਿਡਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਹੈ ਤੇ ਅਜਿਹੇ ਵਿਚ ਮੁਕਾਬਲਾ ਕੈਂਸਿਲ ਕਰਨਾ ਪਿਆ। ਓਥੇ ਹੀ ਇਸ ਦੇ ਕੁਝ ਹੀ ਮਿੰਟਾਂ ਬਾਅਦ ਆਈ.ਪੀ.ਐੱਲ. ਵਿਚ ਕੋਰੋਨਾ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆ ਗਈ ਹੈ।

ਦਰਅਸਲ ਦਿੱਲੀ ਵਿਚ ਮੈਚ ਖੇਡਣ ਦੇ ਲਈ ਆਈ ਚੇੱਨਈ ਸੁਪਰਕਿੰਗਸ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਸੀ.ਐੱਸ.ਕੇ. ਦੇ ਕਿਸੇ ਖਿਡਾਰੀ ਨੂੰ ਕੋਰੋਨਾ ਪਾਜ਼ੇਟਿਵ ਨਹੀਂ ਪਾਇਆ ਹੈ ਪਰ ਟੀਮ ਮੈਨੇਜਮੈਂਟ ਤੇ ਕੋਚਿੰਗ ਸਟਾਫ ਤੋਂ ਇਲਾਵਾ ਇਕ ਕਰਮਚਾਰੀ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਹੈ। ਚੇੱਨਈ ਦੀ ਟੀਮ ਜਿਸ ਹੋਟਲ ਵਿਚ ਠਹਿਰੀ ਹੋਈ ਹੈ, ਉਸ ਪੂਰੇ ਹੋਟਲ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਦਿੱਲੀ ਵਿਚ ਅਗਲਾ ਮੈਚ ਫਿਲਹਾਲ ਹੋਵੇਗਾ। ਅਜੇ ਤੱਕ ਇਹੀ ਫੈਸਲਾ ਕੀਤਾ ਗਿਆ ਹੈ ਕਿ ਇਸ ਨੂੰ ਟਾਲਿਆ ਨਹੀਂ ਜਾਵੇਗਾ। ਸੀ.ਐੱਸ.ਕੇ. ਦੇ ਸੀਈਓ ਕਾਸ਼ੀ ਵਿਸ਼ਵਨਾਥ, ਸਹਾਇਕ ਕੋਚ ਬਾਲਾਜੀ ਤੇ ਸਫਾਈ ਕਰਮਚਾਰੀ ਪਾਜ਼ੇਟਿਵ ਹਨ। ਸਾਰੇ ਖਿਡਾਰੀਆਂ ਦੇ ਟੈਸਟ ਹੋ ਗਏ ਹਨ ਤੇ ਉਹ ਕਮਰੇ ਵਿਚ ਆਈਸੋਲੇਸ਼ਨ ਵਿਚ ਹਨ।

ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 2021 ਦੀ ਸ਼ੁਰੂਆਤ ਵਿਚ ਜ਼ਰੂਰ ਕੋਰੋਨਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਸ ਇਸ ਸਮੇਂ ਅਹਿਮਦਾਬਾਦ ਵਿਚ ਹੈ ਜਦਕਿ ਚੇੱਨਈ ਦੀ ਟੀਮ ਦਿੱਲੀ ਵਿਚ ਠਹਿਰੀ ਹੋਈ ਹੈ। ਆਈ.ਪੀ.ਐੱਲ. ਦੇ ਲਈ ਤਿਆਰ ਕੀਤੇ ਗਏ ਬਾਇਓ-ਬਬਲ ਵਿਚ ਕੋਰੋਨਾ ਵਾਇਰਸ ਦਾਖਲ ਹੋ ਗਿਆ ਹੈ। ਵਿਚਾਲੇ ਟੂਰਨਾਮੈਂਟ ਕੋਰੋਨਾ ਵਾਇਰਸ ਦੇ ਮਾਮਲੇ ਆਉਣ ਦੇ ਕਾਰਨ ਆਈ.ਪੀ.ਐੱਲ. ਉੱਤੇ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਹੁਣ ਖਿਡਾਰੀ ਡਰ ਮਹਿਸੂਸ ਕਰ ਰਹੇ ਹਨ।

Get the latest update about Test Positive, check out more about Truescoop, Truescoopnews, Chennai Super Kings & covid19

Like us on Facebook or follow us on Twitter for more updates.