ਆਜ਼ਾਦੀ ਦਿਵਸ ਦੇ ਮੌਕੇ ਲੌਂਚ ਹੋਣਗੇ Ola ਦੇ 3 ਨਵੇਂ ਇਲੈਕਟ੍ਰਿਕ ਪ੍ਰੋਡਕਟ, ਲੂਕ ਅਤੇ ਡਿਜ਼ਾਈਨ ਦੇਖ ਹੋ ਜਾਓਗੇ ਫ਼ਿਦਾ

ਭਾਵਿਸ਼ ਅਗਰਵਾਲ ਨੇ ਇੱਕ ਟਵੀਟ ਵਿੱਚ ਲਿਖਿਆ, "ਪਿਚਰ ਅਭੀ ਬਾਕੀ ਹੈ ਮੇਰੇ ਦੋਸਤ" ਅਤੇ ਘੋਸ਼ਣਾ ਦੀ ਤਰੀਕ 15 ਅਗਸਤ ਨੂੰ ਦੁਪਹਿਰ 2 ਵਜੇ ਦਿੱਤੀ ਗਈ ਹੈ

ਆਜ਼ਾਦੀ ਦਿਵਸ ਦੇ ਮੌਕੇ 'ਤੇ, ਓਲਾ ਵਲੋਂ 3 ਨਵੇਂ ਇਲੈਕਟ੍ਰਿਕ ਵਹੀਕਲ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਇਸ ਦਾ ਐਲਾਨ ਆਪਣੇ ਟਵਿਟਰ ਹੈਂਡਲ ਤੇ ਕੀਤਾ ਹੈ। ਓਲਾ ਦੇ ਇਨ੍ਹਾਂ ਤਿੰਨ ਨਵੇਂ ਪ੍ਰੋਡਕਤਾਂ 'ਚ ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ, ਹਰੇ ਰੰਗ ਵਿੱਚ ਨਵਾਂ Ola S1 Pro ਇਲੈਕਟ੍ਰਿਕ ਸਕੂਟਰ ਅਤੇ ਇੱਕ ਬੈਟਰੀ ਸ਼ਾਮਲ ਹੈ।
ਭਾਵਿਸ਼ ਅਗਰਵਾਲ ਨੇ ਇੱਕ ਟਵੀਟ ਵਿੱਚ ਲਿਖਿਆ, "ਪਿਚਰ ਅਭੀ ਬਾਕੀ ਹੈ ਮੇਰੇ ਦੋਸਤ" ਅਤੇ ਘੋਸ਼ਣਾ ਦੀ ਤਰੀਕ 15 ਅਗਸਤ ਨੂੰ ਦੁਪਹਿਰ 2 ਵਜੇ ਦਿੱਤੀ ਗਈ ਹੈ। 

ਆਓ ਜਾਂਦੇ ਹਾਂ ਇਨ੍ਹਾਂ ਪ੍ਰੋਡਕਟਸ ਬਾਰੇ ਹੋਰ ਵਿਸਥਾਰ ਨਾਲ। 

*ola ਇਲੈਕਟ੍ਰਿਕ ਕਾਰ
ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਓਲਾ ਇਲੈਕਟ੍ਰਿਕ ਦੀ ਪਹਿਲੀ ਕਾਰ ਜਾਣਕਾਰੀ ਮੁਤਾਬਿਕ ਸਿੰਗਲ ਚਾਰਜ 'ਤੇ 500 ਕਿਲੋਮੀਟਰ ਦੀ ਰੇਂਜ ਦੇ ਨਾਲ ਆਵੇਗੀ, ਜੋ ਕਿਸੇ ਭਾਰਤੀ ਈਵੀ ਨਿਰਮਾਤਾ ਲਈ ਸਭ ਤੋਂ ਵੱਧ ਹੋਵੇਗੀ। ਜੇਕਰ  OLA ਦੀਆਂ ਇਲੈਕਟ੍ਰਿਕ ਕਾਰਾਂ ਦੀ ਰੇਂਜ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਇਸ 'ਚ 3 ਮਾਡਲ ਦੇਖਣ ਨੂੰ ਮਿਲਣਗੇ। ਇਨ੍ਹਾਂ 'ਚੋਂ ਪਹਿਲਾ ਹੈਚਬੈਕ ਸੈਗਮੈਂਟ ਹੋਵੇਗਾ, ਦੂਜਾ ਵੱਡਾ ਕੂਪ-ਸਟਾਈਲ ਸੇਡਾਨ ਸੈਗਮੈਂਟ ਹੋਵੇਗਾ ਅਤੇ ਤੀਜਾ ਕੂਪ-ਸਟਾਈਲ ਐੱਸ.ਯੂ.ਵੀ. ਤੁਹਾਨੂੰ OLA ਦੀਆਂ ਇਨ੍ਹਾਂ ਤਿੰਨੋਂ ਇਲੈਕਟ੍ਰਿਕ ਕਾਰਾਂ 'ਚ ਫਿਊਚਰਿਸਟਿਕ ਡਿਜ਼ਾਈਨ ਦੇਖਣ ਨੂੰ ਮਿਲਣ ਵਾਲਾ ਹੈ। ਕੰਪਨੀ ਦੇ ਸੀਈਓ ਭਾਵਿਸ਼ ਅਗਰਵਾਲ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ 2022 ਦੇ ਮੌਕੇ 'ਤੇ ਕਾਰ ਨੂੰ ਲਾਂਚ ਕਰਨ ਦੀ ਪੁਸ਼ਟੀ ਕੀਤੀ ਹੈ। ਅਗਰਵਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਲੈਕਟ੍ਰਿਕ ਕਾਰ ਦਾ ਵੀਡੀਓ ਪੋਸਟ ਕੀਤਾ ਹੈ।
*Ola S1 Pro ਇਲੈਕਟ੍ਰਿਕ ਸਕੂਟਰ
ਦੋਪਹੀਆ ਵਾਹਨ EV ਨਿਰਮਾਤਾ ਓਲਾ ਇਲੈਕਟ੍ਰਿਕ ਓਲਾ ਐਸ1 ਪ੍ਰੋ ਇਲੈਕਟ੍ਰਿਕ ਸਕੂਟਰ ਨੂੰ ਇੱਕ ਨਵੀਂ ਰੰਗ ਸਕੀਮ ਵਿੱਚ ਲਾਂਚ ਕਰ ਰਹੇ ਹਨ। ਓਲਾ ਇਲੈਕਟ੍ਰਿਕ ਦੇ ਸੀਈਓ ਭਾਵਿਸ਼ ਅਗਰਵਾਲ ਨੇ ਟਵਿੱਟਰ 'ਤੇ 'ਗਰੀਨਸਟ ਈਵੀ' ਦਾ ਟੀਜ਼ਰ ਸਾਂਝਾ ਕੀਤਾ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਹੋਲੀ ਦੇ ਤਿਉਹਾਰ ਦੇ ਦੌਰਾਨ ਓਚਰ ਕਲਰ ਵਿਕਲਪ ਵਿੱਚ Ola S1 Pro ਇਲੈਕਟ੍ਰਿਕ ਸਕੂਟਰ ਪੇਸ਼ ਕੀਤਾ ਹੈ। 
*ola ਇਲੈਕਟ੍ਰਿਕ ਬੈਟਰੀ ਸੈੱਲ
ਅੰਸ਼ੁਲ ਖੰਡੇਲਵਾਲ, ਚੀਫ ਮਾਰਕੀਟਿੰਗ ਅਤੇ ਰੈਵੇਨਿਊ ਅਫਸਰ, ਓਲਾ ਇਲੈਕਟ੍ਰਿਕ ਨੇ ਕਿਹਾ ਕਿ ਓਲਾ 15 ਅਗਸਤ ਨੂੰ ਆਪਣੇ ਇਲੈਕਟ੍ਰਿਕ ਵਾਹਨਾਂ ਲਈ ਨਵੇਂ ਬੈਟਰੀ ਸੈੱਲ ਵੀ ਪੇਸ਼ ਕਰੇਗੀ। ਉਨ੍ਹਾਂ ਨੇ ਲਿਖਿਆ, "ਜੇਕਰ ਤੁਸੀਂ ਸੁਪਨਾ ਦੇਖਣ ਜਾ ਰਹੇ ਹੋ, ਤਾਂ ਇਸ ਨੂੰ ਅਸੰਭਵ ਬਣਾਓ ਅਤੇ ਫਿਰ ਇਸਨੂੰ ਹਕੀਕਤ ਵਿੱਚ ਬਦਲੋ। 15 ਅਗਸਤ, ਦੁਪਹਿਰ 2 ਵਜੇ ਮਿਲਦੇ ਹਾਂ।"


Get the latest update about Ola, check out more about new vehicle of ola, ola news cars, new car & ola new products

Like us on Facebook or follow us on Twitter for more updates.