ਕੈਨੇਡਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 3 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਬੀਤੀ ਰਾਤ ਓਂਟਾਰੀੳ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨਜ਼ਦੀਕ ਅਰਥਰ ਦੇ ਵੈਲਿੰਗਟਨ ਰੋਡ ‘ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ

ਟਰੰਟੋ— ਬੀਤੀ ਰਾਤ ਓਂਟਾਰੀੳ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨਜ਼ਦੀਕ ਅਰਥਰ ਦੇ ਵੈਲਿੰਗਟਨ ਰੋਡ ‘ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਵੈਨ ਵਿਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਦੀ ਪਛਾਣ ਓਂਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਧੜ (31), ਬ੍ਰੈਂਟਫੋਰਡ ਦੇ ਵਾਸੀ ਸੰਨੀ ਖੁਰਾਣਾ (24) ਅਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ (22) ਵਜੋਂ ਹੋਈ ਹੈ। ਇਸ ਹਾਦਸੇ ਚ ਟ੍ਰੇਲਰ ਦਾ ਡਰਾਈਵਰ ਵੀ ਫਟੜ ਹੋਇਆ ਹੈ, ਜਿਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ ਸੀ। ਮਾਰੇ ਗਏ ਤਿੰਨੇ ਨੌਜਵਾਨ ਇਕ ਹੀ ਵੈਨ ਵਿੱਚ ਸਵਾਰ ਸਨ। ਮਾਰੇ ਗਏ ਇਕ ਨੌਜਵਾਨ ਕਿਰਨਪ੍ਰੀਤ ਸਿੰਘ (22) ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦੱਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਮ੍ਰਿਤਕ ਦੇ ਰਿਸ਼ਤੇਦਾਰ ਸਾਦਿਕ ਦੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਤੇ ਰਾਜਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਸ਼ਿਮਰੇਵਾਲਾ ਦਾ ਨੌਜਵਾਨ ਸਾਲ 2019 ਵਿੱਚ ਕੈਨੇਡਾ ਵਿੱਚ ਸਟੱਡੀ ਵੀਜੇ ‘ਤੇ ਗਿਆ ਸੀ। ਬੀਤੀ ਰਾਤ ਉਹ ਕਾਰ ਵਿੱਚ ਸਵਾਰ 3 ਨੌਜਵਾਨ ਨਾਲ ਕੰਮ ਤੋਂ ਘਰ ਪਰਤ ਰਹੇ ਸਨ, ਜਦੋਂ ਸਾਹਮਣੇ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਕਾਰ ਵਿੱਚ ਸਵਾਰ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦਾ ਲੜਕਾ ਕਿਰਨਪ੍ਰੀਤ ਸਿੰਘ (21) ਪੁੱਤਰ ਕਰਮਜੀਤ ਸਿੰਘ, ਇਕ ਨੌਜਵਾਨ ਜਲੰਧਰ ਤੇ ਇਕ ਕੈਨੇਡਾ ਵਿੱਚ ਮੈਨੇਜਰ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੌਰਾਨ ਹੋਈ ਮੌਤ ਨੇ ਪਿੰਡ ਸ਼ਿਮਰੇਵਾਲਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਕਿਰਨਪ੍ਰੀਤ ਸਿੰਘ ਗਿੱਲ ਉਰਫ ਕੈਫੀ ਸਾਲ 2019 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਬਣਕੇ ਆਪਣੇ ਸੁਪਣੇ ਪੂਰੇ ਕਰਨ ਲਈ ਗਿਆ ਸੀ। ਉਸ ਦੀ ਕਾਰ ਵਿੱਚ ਦੋ ਹੋਰ ਜਾਣੇ ਸਨ ਜੋ ਜਲੰਧਰ ਸਾਈਡ ਦੇ ਦੱਸੇ ਜਾਂਦੇ ਹਨ। ਪਰਿਵਾਰ ਵੱਲੋਂ ਮ੍ਰਿਤਕ ਕਿਰਨਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਗਈਆਂ ਹਨ। ਪਰਿਵਾਰ ਵੱਲੋਂ ਪ੍ਰਸ਼ਾਸ਼ਨ ਤੇ ਸਰਕਾਰ ਤੱਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।Get the latest update about accident, check out more about Truescoop, Truescoopnews, Ontario & Canada

Like us on Facebook or follow us on Twitter for more updates.