ਪੰਜਾਬ J&K ਸਰਹੱਦ ਤੇ ਫੜੇ ਗਏ 3 ਅੱਤਵਾਦੀ, ਹਥਿਆਰਾ ਦੇ ਨਾਲ ਫਿਸਫੋਟਕ ਸਮੱਗਰੀ ਵੀ ਬਰਾਮਦ 

ਪੰਜਾਬ ਅਤੇ ਜੰਮੂ ਕਸ਼ਮੀਰ ਸੀਮਾ ਤੇ ਅੱਜ ਸਵੇਰੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗਿਰਫ਼ਤਾਰ...

ਪਠਾਨਕੋਟ:- ਪੰਜਾਬ ਅਤੇ ਜੰਮੂ ਕਸ਼ਮੀਰ ਸੀਮਾ ਤੇ ਅੱਜ ਸਵੇਰੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਕਠੂਆ ਐੱਸਐੱਸਪੀ ਸ਼੍ਰੀਧਰ ਪਾਟਿਲ ਨੇ ਦਸਿਆ ਕਿ ਉਨ੍ਹਾਂ ਦੇ ਕੋਲੋਂ 6 ਏਕੇ 47, ਦੋ ਲੱਖ ਰੁਪਏ ਸਮੇਤ ਭਾਰੀ ਮਾਤਰਾ 'ਚ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਹਿਜ਼ਬੁਲ ਮੁਜ਼ਾਹਿਦੀਨ ਨਾਲ ਸੰਬੰਧਿਤ ਹਨ।  

ਜਾਣਕਾਰੀ ਮੁਤਾਬਕ ਇਹ ਅੱਤਵਾਦੀ ਕਸ਼ਮੀਰ ਦੇ ਰਹਿਣ ਵਾਲੇ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਅੱਤਵਾਦੀ ਟ੍ਰਕ ਤੋਂ ਅੰਮ੍ਰਿਤਸਰ ਤੋਂ ਕਸ਼ਮੀਰ ਜਾ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਟਰੱਕਾਂ ਦੀ ਤਲਾਸ਼ੀ ਲਈ ਗਈ ਤਾਂ ਇਹ ਸਭ ਹਥਿਆਰ ਤੇ ਵਿਸਫੋਟਕ ਬਰਾਮਦ ਹੋਇਆ।

ਪੰਜਾਬ 'ਚ ਆਏ ਹੜ੍ਹਾਂ ਕਾਰਨ ਰਾਜ 'ਚ ਹੋਏ ਨੁਕਸਾਨ ਦਾ ਕੇਂਦਰੀ ਟੀਮ ਵਲੋਂ ਲਿਆ ਗਿਆ ਜਾਇਜ਼ਾ

ਜਿਕਰਯੋਗ ਹੈ ਕਿ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਸੋਪੋਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ 'ਚ ਹੋਈ ਝੜੱਪ 'ਚ ਇਕ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਮਾਰਿਆ ਗਿਆ ਸੀ ਜੋਕਿ  ਪਿੱਛਲੇ ਇਕ ਮਹੀਨੇ ਤੋਂ ਕਸ਼ਮੀਰ ਘਾਟੀ 'ਚ ਐਕਟਿਵ ਸੀ। ਉਹ ਮਾਹੌਲ ਨੂੰ ਖਰਾਬ ਕਰਨ ਅਤੇ ਦੁਕਾਨਾਂ ਨੂੰ ਬੰਦ ਰੱਖਣ ਦੇ ਲਈ ਪੋਸਟਰਾਂ ਦਾ ਮਦਦ ਨਾਲ ਲੋਕਾਂ ਨੂੰ ਧਮਕਾ ਰਿਹਾ ਸੀ।  

Get the latest update about Punjab Border, check out more about True Scoop Punjabi, Online Punjabi News, Punjabi News & Hizbul Mujahideen

Like us on Facebook or follow us on Twitter for more updates.