ਇਨਸਾਨੀਅਤ ਮੁੜ ਹੋਈ ਸ਼ਰਮਸਾਰ, ਰਾਮਾਮੰਡੀ 'ਚ 3 ਸਾਲਾਂ ਬੱਚੀ ਨਾਲ ਅਣਪਛਾਤੇ ਲੋਕਾਂ ਕੀਤਾ ਬਲਾਤਕਾਰ

ਜਲੰਧਰ 'ਚ ਹਰ ਦਿਨ ਵੱਧ ਰਹੀਆਂ ਜੁਰਮ ਦੀਆਂ ਵਾਰਦਾਤਾਂ 'ਚ ਹੁਣ ਸ਼ਹਿਰ 'ਚ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਥਾਣਾ ਰਾਮਾਮੰਡੀ ਦੇ ਇਲਾਕੇ 'ਚ ਇਕ ਤਿੰਨ ਸਾਲ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਖਬਰ ਸਾਹਮਣੇ...

ਜਲੰਧਰ 'ਚ ਹਰ ਦਿਨ ਵੱਧ ਰਹੀਆਂ ਜੁਰਮ ਦੀਆਂ ਵਾਰਦਾਤਾਂ 'ਚ ਹੁਣ ਸ਼ਹਿਰ 'ਚ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਥਾਣਾ ਰਾਮਾਮੰਡੀ ਦੇ ਇਲਾਕੇ 'ਚ ਇਕ  ਤਿੰਨ ਸਾਲ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਖਬਰ ਸਾਹਮਣੇ ਆਈ ਹੈ। ਇਸ ਵਾਰਦਾਤ ਨੂੰ ਅੰਜਾਮਦੇਣ ਵਾਲੇ ਦੋਸ਼ੀਆਂ ਦਾ ਹਜੇ ਤੱਕ ਪਤਾ ਨਹੀਂ ਲਗਾਇਆ ਗਿਆ ਗਏ। ਬੱਚੀ ਨੂੰ ਗੰਭੀਰ ਹਾਲਤ 'ਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।  ਦੱਸਿਆ ਰਿਹਾ ਹੈ ਕਿ ਬੱਚੀ ਦੀ ਮਾਂ ਆਪ ਡਾਕਟਰੀ ਪੇਸ਼ੇ ਨਾਲ ਸੰਬਧਿਤ ਹੈ।  


ਜਾਣਕਾਰੀ ਦੇ ਮੁਤਾਬਿਕ ਘਰ 'ਚ ਤਿੰਨ ਸਾਲ ਦੀ ਬੱਚੀ ਦਰਦ ਨਾਲ ਚੀਕ ਰਹੀ ਸੀ, ਪਹਿਲਾਂ ਪਰਿਵਾਰ ਨੇ ਉਸ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲਿਆ। ਸੋਚਿਆ ਕਿਤੇ ਡਿੱਗ ਗਈ ਹੋਵੇਗੀ। ਪਰ ਬੱਚੀ ਦੇ ਬਾਰ ਬਾਰ ਦਰਦ ਨਾਲ ਤੜਪ ਨੂੰ ਦੇਖ ਪਰਿਵਾਰ ਵਾਲੇ ਬੱਚੀ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਬੱਚੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ। ਜਦੋਂ ਡਾਕਟਰਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬਲਾਤਕਾਰ ਬਾਰੇ ਦੱਸਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

 ਪਰਿਵਾਰਕ ਮੈਂਬਰਾਂ ਨੇ ਤੁਰੰਤ ਪ੍ਰਭਾਵ ਨਾਲ ਥਾਣਾ ਰਾਮਾਮੰਡੀ ਨੂੰ ਜਬਰ-ਜ਼ਨਾਹ ਦੀ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

Get the latest update about ONLINE PUNJABI NEWS, check out more about POSCO, JALANDHAR NEWS, TRUE SCOOP PUNJABI NEWS &

Like us on Facebook or follow us on Twitter for more updates.