ਅੰਮ੍ਰਿਤਸਰ ਏਅਰਪੋਰਟ 'ਤੇ ਵਿਅਕਤੀ ਤੋਂ 31 ਲੱਖ ਦਾ ਸੋਨਾ ਬਰਾਮਦ, ਗ੍ਰਿਫਤਾਰ

ਅੰਮ੍ਰਿਤਸਰ ਹਵਾਈ ਅੱਤੇ ਤੋਂ ਇਕ ਵਿਅਕਤੀ ਤੋਂ ਕਸਟਮ ਵਿਭਾਗ ਨੇ 587 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਜਿਸ ਦੀ ਕੀਮਤ 31 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਸਬੰਧਿਤ ਅਧਿਕਾਰੀਆਂ ਨੇ ਵਿਅਕਤੀ ਨੂੰ...

ਅੰਮ੍ਰਿਤਸਰ- ਅੰਮ੍ਰਿਤਸਰ ਹਵਾਈ ਅੱਤੇ ਤੋਂ ਇਕ ਵਿਅਕਤੀ ਤੋਂ ਕਸਟਮ ਵਿਭਾਗ ਨੇ 587 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਜਿਸ ਦੀ ਕੀਮਤ 31 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਸਬੰਧਿਤ ਅਧਿਕਾਰੀਆਂ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਅਧਿਕਾਰੀਆਂ ਵਲੋਂ ਪੁੱਛਗਿੱਛ ਦੌਰਾਨ ਦੋਸ਼ੀ ਨੇ ਸਵਿਕਾਰ ਕੀਤਾ ਕਿ ਉਹ ਦੋ ਸੋਨੇ ਦੀਆਂ ਛੜਾਂ ਲਿਜਾ ਰਿਹਾ ਸੀ ਜਿਨ੍ਹਾਂ ਦਾ ਕੁੱਲ ਭਾਰ 1 ਕਿੱਲੋਗ੍ਰਾਮ ਸੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸੋਨੇ ਨੂੰ ਉਹ ਇਕ ਗ੍ਰਾਊਂਡ ਸਟਾਫ ਨੂੰ ਸੌਂਪ ਦੇਵੇ, ਜੋ ਉਸ ਨਾਲ ਸੰਪਰਕ ਕਰੇਗਾ ਤੇ ਕੋਡਵਰਡ ਦੱਸੇਗਾ। ਇਸ ਦੌਰਾਨ ਅਧਿਕਾਰੀਆਂ ਨੇ ਦੋਸ਼ੀ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਕਰਮਚਾਰੀ ਨੂੰ ਵੀ ਕਾਬੂ ਕਰ ਲਿਆ ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਇਹ ਵੀ ਮੰਨਿਆ ਉਸ ਨੇ ਪਹਿਲਾਂ ਵੀ ਸੋਨੇ ਦੀ ਤਸਕਰੀ ਕੀਤੀ ਸੀ। 

Get the latest update about gold seized, check out more about Online Punjabi News, Amritsar airport, Punjab News & arrested

Like us on Facebook or follow us on Twitter for more updates.