ਪਾਕਿ ਦੀਆਂ ਜੇਲਾਂ ਵਿਚ ਬੰਦ ਹਨ 319 ਭਾਰਤੀ, ਨਵੀਂ ਸੂਚੀ ਜਾਰੀ

ਪਾਕਿਸਤਾਨ ਦੀਆਂ ਜੇਲਾਂ ਵਿਚ 319 ਭਾਰਤੀ ਕੈਦੀ ਬੰਦ ਹਨ। ਇਸ ਸਬੰਧੀ ਸੂਚੀ ਇਕ ਦੋ-ਪੱਖੀ ਸਮਝੌ...

ਪਾਕਿਸਤਾਨ ਦੀਆਂ ਜੇਲਾਂ ਵਿਚ 319 ਭਾਰਤੀ ਕੈਦੀ ਬੰਦ ਹਨ। ਇਸ ਸਬੰਧੀ ਸੂਚੀ ਇਕ ਦੋ-ਪੱਖੀ ਸਮਝੌਤੇ ਦੇ ਤਹਿਤ ਸ਼ੁੱਕਰਵਾਰ ਨੂੰ ਇੱਥੇ ਭਾਰਤ ਦੇ ਹਾਈ ਕਮਿਸ਼ਨ ਨੂੰ ਸੌਂਪੀ ਗਈ। ਸੂਚੀ ਵਿਚ 270 ਭਾਰਤੀ ਮਛੇਰੇ ਵੀ ਸ਼ਾਮਲ ਹਨ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਿਚ 21 ਮਈ, 2008 ਨੂੰ ਦਸਤਖ਼ਤ ਕੀਤੇ ਡਿਪਲੋਮੈਟਿਕ ਪਹੁੰਚ ਸਮਝੌਤੇ ਦੇ ਪ੍ਰਬੰਧਾਂ ਦੇ ਤਹਿਤ ਇਹ ਕਦਮ ਚੁੱਕਿਆ ਗਿਆ। 

ਭਾਰਤੀ ਵਿਦੇਸ਼ ਦਫਤਰ ਨੇ ਕਿਹਾ,''ਪਾਕਿਸਤਾਨ ਦੀ ਸਰਕਾਰ ਨੇ ਅੱਜ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦ 49 ਗੈਰ ਮਿਲਟਰੀ ਵਿਅਕਤੀਆਂ ਅਤੇ 270 ਮਛੇਰਿਆਂ ਸਮੇਤ 319 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ। ਵਿਦੇਸ਼ ਦਫਤਰ ਨੇ ਇਹ ਵੀ ਦੱਸਿਆ ਕਿ ਇਸ ਦੀ ਪ੍ਰਤੀਕਿਰਿਆ ਵਿਚ ਭਾਰਤ ਸਰਕਾਰ ਨੇ ਵੀ ਤੁਰੰਤ ਹੀ 340 ਪਾਕਿਸਤਾਨੀ ਕੈਦੀਆਂ ਦੀ ਸੂਚੀ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨਾਲ ਸਾਂਝੀ ਕੀਤੀ, ਜਿਹਨਾਂ ਨੂੰ ਭਾਰਤ ਵਿਚ ਕੈਦ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ 263 ਗੈਰ ਮਿਲਟਰੀ ਵਿਅਕਤੀ ਅਤੇ 77 ਮਛੇਰੇ ਸ਼ਾਮਲ ਹਨ। ਦੋਵੇਂ ਦੇਸ਼ ਸਮਝੌਤੇ ਦੇ ਤਹਿਤ ਇਕ-ਦੂਜੇ ਦੀ ਹਿਰਾਸਤ ਵਾਲੇ ਕੈਦੀਆਂ ਦੀ ਸੂਚੀ ਸਾਲ ਵਿਚ ਦੋ ਵਾਰ 1 ਜਨਵਰੀ ਅਤੇ 1 ਜੁਲਾਈ ਨੂੰ ਸਾਂਝੀ ਕਰਦੇ ਹਨ। ਦੋਹਾਂ ਦੇਸ਼ਾਂ ਵਿਚ ਪਿਛਲੇ ਕਈ ਸਾਲਾਂ ਤੋਂ ਤਣਾਅ ਪੈਦਾ ਹੋਣ ਦੇ ਬਾਵਜੂਦ ਕੈਦੀਆਂ ਦੀ ਸੂਚੀ ਸਾਂਝੀ ਕਰਨ ਦਾ ਕੰਮ ਬਿਨਾਂ ਰੁਕੇ ਜਾਰੀ ਹੈ।

Get the latest update about 319 Indians, check out more about Pakistani jails & new list

Like us on Facebook or follow us on Twitter for more updates.