24 ਘੰਟੇ 'ਚ 3.29 ਲੱਖ ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ 'ਤੋਂ ਠੀਕ ਹੋਏ 3.55 ਲੱਖ ਲੋਕ, 2 ਮਹੀਨੇ ਬਾਅਦ ਐਕਟਿਵ ਕੇਸਾਂ ਤੋਂ ਠੀਕ ਹੋਏ ਜ਼ਿਆਦਾ ਮਰੀਜ਼

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਰਾਹਤ ਭਰੀ ਖਬਰ ਆਈ ਹੈ। ਇੱਥੇ ਸੋਮਵਾਰ..............

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਰਾਹਤ ਭਰੀ ਖਬਰ ਆਈ ਹੈ।  ਇੱਥੇ ਸੋਮਵਾਰ ਨੂੰ 3 ਲੱਖ 29 ਹਜਾਰ 379 ਨਵੇਂ ਕੋਰੋਨਾ ਪਾਜ਼ੇਟਿਵ ਦੀ ਪਹਿਚਾਣ ਹੋਈ,  ਪਰ 3.55 ਲੱਖ ਲੋਕ ਠੀਕ ਹੋ ਗਏ।  62 ਦਿਨ ਬਾਅਦ ਅਜਿਹਾ ਹੋਇਆ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਮਰੀਜ਼ਾਂ ਨੇ ਮਹਾਂਮਾਰੀ ਨੂੰ ਮਾਤ ਦਿੱਤੀ ਹੋਵੇ। ਇਸਤੋਂ ਪਹਿਲਾਂ 9 ਮਾਰਚ ਨੂੰ 17 , 873 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪਹਿਚਾਣ ਹੋਈ ਸੀ ਅਤੇ 20,643 ਲੋਕ ਠੀਕ ਹੋਏ ਸਨ। 

ਇਹ ਵੀ ਰਾਹਤ ਦੀ ਖਬਰ ਹੈ ਕਿ ਸੋਮਵਾਰ ਨੂੰ ਮਿਲੇ ਨਵੇਂ ਪਾਜ਼ੇਟਿਵ ਦੀ ਗਿਣਤੀ ਪਿਛਲੇ 15 ਦਿਨ ਵਿਚ ਸਭ ਤੋਂ ਘੱਟ ਹੈ।  ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ 3.19 ਲੱਖ ਕੇਸ ਸਾਹਮਣੇ ਆਏ ਸਨ।  ਪਿਛਲੇ 24 ਘੰਟੇ ਵਿਚ 3,877 ਲੋਕਾਂ ਨੇ ਇਸ ਮਹਾਂਮਾਰੀ ਨਾਲ ਜਾਨ ਗਾਵਾਈ ਸੀ।  ਇਸਦੇ ਨਾਲ ਹੀ ਐਕਟਿਵ ਕੇਸਾਂ ਵਿਚ 30,412 ਦੀ ਕਮੀ ਹੋਈ।  ਇਸਤੋਂ ਪਹਿਲਾਂ 9 ਮਾਰਚ ਨੂੰ ਐਕਟਿਵ ਕੇਸਾਂ ਵਿਚ 2909 ਦੀ ਕਮੀ ਹੋਈ ਸੀ। 

ਦੇਸ਼ ਵਿਚ ਕੋਰੋਨਾ ਮਹਾਂਮਾਰੀ ਅੰਕੜੇ

ਪਿਛਲੇ 24 ਘੰਟਿਆਂ ਵਿਚ ਕੁੱਲ ਨਵੇਂ ਕੇਸ: 3.29 ਲੱਖ
ਪਿਛਲੇ 24 ਘੰਟਿਆਂ ਵਿਚ ਕੁੱਲ ਮੌਤਾਂ: 3,877
ਪਿਛਲੇ 24 ਘੰਟਿਆਂ ਵਿਚ ਕੁੱਲ ਠੀਕ ਹੋਏ ਮਰੀਜ਼: 3.55 ਲੱਖ
ਹੁਣ ਤੱਕ ਕੁੱਲ ਪਾਜ਼ੇਟਿਵ ਹੋ ਚੁੱਕੇ: 2.29 ਕਰੋਡ਼ 
ਹੁਣ ਤੱਕ ਠੀਕ ਹੋਏ: 1.90 ਕਰੋਡ਼ 
ਹੁਣ ਤੱਕ ਕੁੱਲ ਮੌਤਾਂ: 2.50 ਲੱਖ
ਹੁਣ ਇਲਾਜ ਕਰਾ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 37.10 ਲੱਖ

17 ਰਾਜਾਂ ਵਿਚ ਲਾਕਡਾਉਨ ਵਰਗੀ ਪਾਬੰਦੀਆਂ
ਦੇਸ਼ ਦੇ 17 ਰਾਜਾਂ ਵਿਚ ਪੂਰਨ ਲਾਕਡਾਊਨ ਵਰਗੀ ਪਾਬੰਦੀਆਂ ਹਨ।  ਇਹਨਾਂ ਵਿਚੋਂ ਹਿਮਾਚਲ ਪ੍ਰਦੇਸ਼, ਹਰਿਆਣਾ,  ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ, ਓਡੀਸ਼ਾ,  ਉਤਰ ਪ੍ਰਦੇਸ਼, ਮਹਾਰਾਸ਼ਟਰ,  ਕਰਨਾਟਕ, ਕੇਰਲ, ਤਾਮਿਲਨਾਡੂ, ਮਿਜੋਰਮ, ਗੋਆ ਅਤੇ ਪੁਡੂਚੇਰੀ ਸ਼ਾਮਿਲ ਹਨ।  ਇੱਥੇ ਪਿਛਲੇ ਲਾਕਡਾਊਨ ਜਿਵੇਂ ਹੀ ਕੜੇ ਰੋਕ ਲਗਾਏ ਗਏ ਹਨ। 

15 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਅੱਧਾ ਲਾਕਡਾਊਨ
ਦੇਸ਼  ਦੇ 15 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਘੱਟ ਲਾਕਡਾਊਨ ਹੈ।  ਯਾਨੀ ਇੱਥੇ ਪਾਬੰਦੀਆਂ ਤਾਂ ਹਨ, ਪਰ ਛੁੱਟ ਵੀ ਹੈ।  ਇਹਨਾਂ ਵਿਚ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮਿਘਾਲਏ,  ਨਗਾਲੈਂਡ,  ਅਸਾਮ, ਮਣੀਪੁਰ, ਤ੍ਰਿਪੁਰਾ, ਪੱਛਮ ਬੰਗਾਲ,  ਤੇਲੰਗਾਨਾ ਅਤੇ ਗੁਜਰਾਤ ਸ਼ਾਮਿਲ ਹਨ ।

Get the latest update about Pune, check out more about Maharashtra, Punjab, true scoop & Rajasthan

Like us on Facebook or follow us on Twitter for more updates.