ਕੈਨੇਡਾ: ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼, ਕਈ ਪੰਜਾਬੀ ਗ੍ਰਿਫਤਾਰ

ਕੈਨੇਡਾ ਦੇ ਸੂਬੇ ਟਰਾਂਟੋ ਚੋਂ ਪੁਲਸ ਨੇ ਵੱਡੀ ਕਰਵਾਈ ਕਰਦਿਆਂ ਦਰਜਨਾਂ ਪੰਜਾਬੀਆਂ ਨੂੰ ਨਸ਼ਾ...

ਟੋਰਾਂਟੋ: ਕੈਨੇਡਾ ਦੇ ਸੂਬੇ ਟਰਾਂਟੋ ਚੋਂ ਪੁਲਸ ਨੇ ਵੱਡੀ ਕਰਵਾਈ ਕਰਦਿਆਂ ਦਰਜਨਾਂ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਦੀ ਯੌਰਕ ਰੀਜਨਲ ਪੁਲਸ ਨੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਪੁਲਿਸ ਅਦਾਰਿਆਂ ਦੀ ਮੱਦਦ ਨਾਲ ਟੋਰਾਂਟੋ ਦੇ ਨੇੜਲੇ ਇਲਾਕਿਆਂ ਵਿਚ ਛਾਪੇਮਾਰੀ ਕਰ ਅੰਤਰ-ਰਾਸ਼ਟਰੀ ਡਰੱਗ ਰੈਕੇਟ ਨੂੰ ਬੇਨਕਾਬ ਕੀਤਾ ਹੈ। ਪੁਲਸ ਨੇ 33 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 130 ਚਾਰਜ ਲਾਏ ਗਏ ਹਨ।

 
ਪੁਲਸ ਵੱਲੋਂ ਇਸ ਕਾਰਵਾਈ ਨੂੰ ਉਪਰੇਸ਼ਨ “ਚੀਤਾ” ਦਾ ਨਾਮ ਦਿੱਤਾ ਗਿਆ ਸੀ, ਗ੍ਰਿਫਤਾਰ ਹੋਣ ਵਾਲਿਆਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਪੁਲਸ ਨੇ ਪ੍ਰਭਸਿਮਰਨ ਕੌਰ (25), ਰੁਪਿੰਦਰ ਸ਼ਰਮਾ (25), ਪ੍ਰਸ਼ੋਤਮ ਮੱਲ੍ਹੀ (54), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਹਰੀਪਾਲ ਨਾਗਰਾ (45), ਪ੍ਰਿਤਪਾਲ ਸਿੰਘ (56), ਹਰਕਿਰਨ ਸਿੰਘ (33), ਲਖਪ੍ਰੀਤ ਬਰਾੜ (29), ਸਰਬਜੀਤ ਸਿੰਘ (43), ਬਲਵਿੰਦਰ ਧਾਲੀਵਾਲ (60), ਰੁਪਿੰਦਰ ਧਾਲੀਵਾਲ (39), ਰਣਜੀਤ ਸਿੰਘ (40), ਸੁਖਮਨਪ੍ਰੀਤ ਸਿੰਘ (23), ਖਸ਼ਾਲ ਭਿੰਡਰ (36), ਪ੍ਰਭਜੀਤ ਮੁੰਡੀਆਂ (34), ਵੰਸ਼ ਅਰੋੜਾ (24), ਸਿਮਰਜਨੀਤ ਨਾਰੰਗ (28), ਗਗਨਜੀਤ ਗਿੱਲ (28), ਹਰਜਿੰਦਰ ਝੱਜ (28), ਸੁਖਜੀਤ ਧਾਲੀਵਾਲ (47), ਹਰਜੋਤ ਸਿੰਘ(31), ਸੁਖਜੀਤ ਧੁੱਗਾ (35), ਹਾਸ਼ਿਮ ਸਈਅਦ (30), ਅਤੇ ਇਮਰਾਨ ਖਾਨ (33) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋ 2.5 ਮਿਲੀਅਨ ਡਾਲਰ ਦੇ ਨਸ਼ੇ, 48 ਹਥਿਆਰ ਅਤੇ 7,25,000 ਤੋਂ ਵੱਧ ਨਕਦੀ ਬਰਾਮਦ ਕੀਤੀ ਗਈ ਹੈ। ਇਹ ਜਾਂਚ ਮਈ 2020 ਦੌਰਾਨ ਸ਼ੁਰੂ ਹੋਈ ਸੀ ਤੇ ਪੁਲਸ ਦਾ ਦਾਅਵਾ ਹੈ ਕਿ ਇਹ ਗ੍ਰੋਹ ਕੈਨੇਡਾ ਤੋਂ ਇਲਾਵਾ ਅਮਰੀਕਾ ਅਤੇ ਭਾਰਤ ਵਿਚ ਵੀ ਸਰਗਰਮ ਸਨ।

ਇਸ ਤੋਂ ਇਲਾਵਾ ਗੁਰਬਿੰਦਰ ਸੂਚ (41) ਜੋਕਿ ਹਾਲ ਦੀ ਘੜੀ ਭਗੋੜਾ ਹੈ, ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ। 8 ਅਪ੍ਰੈਲ ਨੂੰ ਉਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਵਿਖੇ 50 ਥਾਵਾਂ `ਤੇ ਛਾਪੇਮਾਰੀ ਕੀਤੀ ਗਈ ਸੀ ਤੇ ਕੁਝ ਪਰਿਵਾਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਗ੍ਰਿਫਤਾਰ ਹੋਣ ਵਾਲਿਆਂ ਵਿਚ ਜਿਆਦਾਤਰ ਓਨਟਾਰੀਉ ਦੇ ਨਾਲ ਸਬੰਧਤ ਹਨ। ਇਹ ਵੀ ਦੱਸਣਯੋਗ ਹੈ ਕਿ ਪੁਲਸ ਵੱਲੋ ਬੀਤੇ ਕੁੱਝ ਹਫਤਿਆਂ ਤੋ ਵੱਡੀ ਗਿਣਤੀ ਵਿਚ ਨਸ਼ੇ ਵੇਚਣ ਵਾਲੇ ਫੜੇ ਜਾ ਰਹੇ ਹਨ ਜਿਸ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ।

Get the latest update about Canada, check out more about dismantled, Truescoop News, international drug trafficking network & 33 arrests

Like us on Facebook or follow us on Twitter for more updates.