ਮੋਗਾ:- ਪੰਜਾਬ 'ਚ ਔਰਤਾਂ ਖਿਲਾਫ ਹੋ ਰਹੇ ਜੁਰਮ ਹਰ ਦਿਨ ਵੱਧ ਰਹੇ ਹਨ। ਹੁਣ ਮੋਗਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ 36 ਸਾਲਾਂ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬੀਤੇ ਦਿਨ ਮੋਗਾ ਜ਼ਿਲੇ ਦੇ ਪਿੰਡ ਬੁੱਗੀਪੁਰਾ 'ਚ ਖੇਤਾਂ 'ਚੋਂ ਚਾਰਾ ਲਿਆ ਰਹੀ 36 ਸਾਲਾ ਔਰਤ ਸਰਬਜੀਤ ਕੌਰ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ੀ ਨਾਲ ਉਸ ਪਿੱਛਲੇ 14 ਸਾਲਾਂ ਤੋਂ ਨਜਾਇਜ਼ ਰਿਸ਼ਤੇ ਚ ਸੀ। ਫਿਲਹਾਲ ਪੁਲਿਸ ਦੋਸ਼ੀ ਦੀ ਤਲਾਸ਼ 'ਚ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਮੁਖੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਪਤਨੀ ਕਮਲਜੀਤ ਸਿੰਘ, ਜਿਸ ਦਾ ਗੁਰਪ੍ਰੀਤ ਸਿੰਘ ਨਾਲ ਪਿਛਲੇ 14 ਸਾਲਾਂ ਤੋਂ ਸਬੰਧ ਸੀ। ਉਨ੍ਹਾਂ 'ਚ ਪਿਛਲੇ ਇੱਕ ਮਹੀਨੇ ਤੋਂ ਆਪਸੀ ਰੰਜਿਸ਼ ਚੱਲ ਰਹੀ ਸੀ, ਜਿਸ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਸੀ ਅਤੇ ਹੁਣ ਦੁਬਾਰਾ ਮਿਲਣ 'ਤੇ ਉਨ੍ਹਾਂ ਵਿੱਚ ਤਕਰਾਰ ਹੋ ਗਈ ਸੀ। ਦੂਜੇ ਪਾਸੇ ਔਰਤ ਬੀਤੀ ਸ਼ਾਮ ਜਦੋਂ ਉਹ ਖੇਤ ਵਿੱਚੋਂ ਚਾਰਾ ਲੈ ਕੇ ਜਾ ਰਹੀ ਸੀ ਤਾਂ ਗੁਰਪ੍ਰੀਤ ਸਿੰਘ ਆਪਣੇ ਸਕੂਟਰ 'ਤੇ ਉਸ ਦੇ ਪਿੱਛੇ ਆਇਆ ਅਤੇ ਸਰਬਜੀਤ ਦੇ ਦੋ ਵਾਰ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਗੁਰਪ੍ਰੀਤ ਸਿੰਘ ਦੀ ਭਾਲ ਲਈ ਟੀਮ ਗਠਿਤ ਕੀਤੀ ਗਈ ਹੈ, ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Get the latest update about MOGA POLICE, check out more about PUNJAB NEWS, MOGA NEWS, CRIME AGAINST WOMEN & TRUE SCOOP NEWS
Like us on Facebook or follow us on Twitter for more updates.