ਕਰਨਾਲ ਤੋਂ 4 ਬੱਬਰ ਖ਼ਾਲਸਾ ਦੇ ਅੱਤਵਾਦੀ ਹੋਏ ਗ੍ਰਿਫ਼ਤਾਰ, ਪਾਕਿ ਅੱਤਵਾਦੀ ਰਿੰਦਾ ਦੇ ਇਸ਼ਾਰੇ ਤੇ ਕਰ ਰਹੇ ਸੀ ਕੰਮ

ਚਾਰੇ ਮੁਲਜ਼ਮ ਪਾਕਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾਨੇ ਹੀ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੇ ਅਤੇ ਉਨ੍ਹਾਂ ਨੂੰ ਆਦਿਲਾਬਾਦ (ਤੇਲੰਗਾਨਾ) ਲਿਜਾਣ ਦਾ ਕੰਮ ਸੌਂਪਿਆ। ਬਦਲੇ ਵਿੱਚ ਚਾਰੋ ਬੱਬਰ ਖਾਲਸਾ ਦੇ ਅੱਤਵਾਦੀਆਂ ਨੂੰ ਮੋਟੀ ਰਕਮ ਮਿਲਣੀ...

ਅੱਜ ਪੁਲਿਸ ਦੀ ਅੱਤਵਾਦੀਆਂ ਦੇ ਖਿਲਾਫ ਕਾਰਵਾਈ 'ਚ ਵੱਡੀ ਕਾਮਯਾਬੀ ਹੱਥ ਲਗੀ ਹੈ  ਇਨੋਵਾ ਗੱਡੀ 'ਚ । ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ ਤੋਂ ਲੰਘ ਰਹੇ 4 ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅਤਵਾਦੀ ਬੱਬਰ ਖਾਲਸਾ ਗਰੁੱਪ ਨਾਲ ਸੰਬੰਧਿਤ ਹੈਂ। ਚਾਰਾ ਅੱਤਵਾਦੀਆਂ ਦਾ ਸੰਬੰਧ ਪੰਜਾਬ ਨਾਲ ਹੈ। ਇੰਟੈਲੀਜੈਂਸ ਬਿਊਰੋ (ਆਈਬੀ) ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀ ਗੁਰਪ੍ਰੀਤ, ਅਮਨਦੀਪ, ਪਰਵਿੰਦਰ ਅਤੇ ਭੁਪਿੰਦਰ ਪੰਜਾਬ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਹੈ।

ਜਾਣਕਾਰੀ ਮੁਤਾਬਿਕ ਇੰਟੈਲੀਜੈਂਸ ਬਿਊਰੋ ਨੂੰ ਮਿਲੀ ਸੂਚਨਾ ਦੇ ਬਾਅਦ ਕਰਨਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਬਸਤਾਰਾ ਟੋਲ ਪਲਾਜ਼ਾ 'ਤੇ ਨਾਕਾਬੰਦੀ ਕਰਕੇ ਇਨੋਵਾ ਗੱਡੀ ਨੂੰ ਚੈਕਿੰਗ ਲਈ ਰੋਕਿਆ। ਪੁਲੀਸ ਨੇ ਵੀਡੀਓ ਟੀਮ ਅਤੇ ਐਸਐਫਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ । ਪੁਲੀਸ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਦੀ ਤਲਾਸ਼ੀ ਲਈ ਤੇ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ। ਅੱਤਵਾਦੀਆਂ ਕੋਲੋਂ ਇਕ ਦੇਸੀ ਪਿਸਤੌਲ, 31 ਕਾਰਤੂਸ, 1.30 ਲੱਖ ਰੁਪਏ ਦੀ ਨਕਦੀ, 3 ਲੋਹੇ ਦੇ ਡੱਬੇ (ਹਰੇਕ ਦਾ ਭਾਰ 2.5 ਕਿਲੋਗ੍ਰਾਮ) ਬਰਾਮਦ ਕੀਤੇ ਗਏ ਹਨ। ਟੀਮ ਨੇ ਉਨ੍ਹਾਂ ਦਾ ਐਕਸ-ਰੇਅ ਕਰਵਾਇਆ ਹੈ, ਜਿਸ 'ਚ ਵਿਸਫੋਟਕ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਚਾਰਾਂ ਨੂੰ ਮਧੂਬਨ ਥਾਣੇ ਲੈ ਗਈ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੌਕੇ ਤੇ ਪਹੁੰਚੇ ਐਸਪੀ ਗੰਗਾਰਾਮ ਪੂਨੀਆ ਨੇ ਦੱਸਿਆ ਕਿ ਚਾਰੇ ਮੁਲਜ਼ਮ ਪਾਕਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾਨੇ ਹੀ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੇ ਅਤੇ ਉਨ੍ਹਾਂ ਨੂੰ ਆਦਿਲਾਬਾਦ (ਤੇਲੰਗਾਨਾ) ਲਿਜਾਣ ਦਾ ਕੰਮ ਸੌਂਪਿਆ। ਬਦਲੇ ਵਿੱਚ ਚਾਰੋ ਬੱਬਰ ਖਾਲਸਾ ਦੇ ਅੱਤਵਾਦੀਆਂ ਨੂੰ ਮੋਟੀ ਰਕਮ ਮਿਲਣੀ ਸੀ। ਇਸ ਤੋਂ ਪਹਿਲਾਂ ਵੀ ਦੋਸ਼ੀ ਅਜਿਹੀਆਂ ਖੇਪਾਂ ਨੰਦੇੜ ਪਹੁੰਚਾ ਚੁੱਕੇ ਹਨ। ਰਿੰਦਾ ਉਨ੍ਹਾਂ ਨੂੰ ਡਰੋਨ ਸਪਲਾਈ ਕਰਦਾ ਸੀ ਅਤੇ ਮੋਬਾਈਲ ਐਪ ਤੋਂ ਲੋਕੇਸ਼ਨ ਭੇਜਦਾ ਸੀ। ਇਸ ਤੋਂ ਬਾਅਦ ਉਹ ਵਿਸਫੋਟਕਾਂ ਨੂੰ ਨਿਰਧਾਰਿਤ ਸਥਾਨ 'ਤੇ ਪਹੁੰਚਾਉਂਦੇ ਸਨ।


Get the latest update about KARNAL POLICE, check out more about PUNJAB POLICE, PUNJAB TERRIORIST, CRIME NEWS & 4 TERRIORIST ARRESTED FROM KARNAL

Like us on Facebook or follow us on Twitter for more updates.